ਮੁੰਬਈ : ਖੁਦ ਨੂੰ ਪਾਕਿਸਤਾਨੀ ਗਾਇਕ ਗੁਲਾਮ ਅਲੀ ਦਾ ਪ੍ਰਸ਼ੰਸਕ ਦੱਸਣ ਵਾਲੇ ਮੀਕਾ ਸਿੰਘ ਦਾ ਕਹਿਣੈ ਕਿ ਉਨ੍ਹਾਂ ਨੂੰ ਗੁਲਾਮ ਅਲੀ ਦਾ ਪ੍ਰੋਗਰਾਮ ਰੱਦ ਹੋਣ ਦਾ ਬੇਹੱਦ ਦੁਖ ਹੈ। ਮੀਕਾ ਨੇ ਕਿਹਾ, ''ਦਿੱਲੀ 'ਚ ਮੇਰਾ ਪ੍ਰੋਗਰਾਮ ਸੀ ਅਤੇ ਗੁਲਾਮ ਅਲੀ ਉਥੇ ਆਏ ਸਨ। ਉਨ੍ਹਾਂ ਦਾ ਪ੍ਰੋਗਰਾਮ ਰੱਦ ਹੋਣ 'ਤੇ ਮੈਨੂੰ ਬੇਹੱਦ ਅਫਸੋਸ ਹੈ ਕਿਉਂਕਿ ਮੇਰਾ ਮੰਨਣੈ ਕਿ ਸੰਗੀਤ ਦੀ ਕੋਈ ਭਾਸ਼ਾ ਨਹੀਂ ਹੁੰਦੀ। ਇਹ ਇਕ ਰਾਜਨੀਤਕ ਮੁੱਦਾ ਹੈ। ਇਸ ਲਈ ਮੈਂ ਇਸ 'ਤੇ ਬਹੁਤਾ ਕੁਝ ਨਹੀਂ ਕਹਿ ਸਕਦਾ ਪਰ ਨਿਜੀ ਤੌਰ 'ਤੇ ਮੈਨੂੰ ਗੁਲਾਮ ਅਲੀ ਅਤੇ ਉਨ੍ਹਾਂ ਦੇ ਗੀਤ ਪਸੰਦ ਹਨ।''
ਉਨ੍ਹਾਂ ਨੇ ਅੱਗੇ ਕਿਹਾ, ''ਮੈਂ ਵੀ ਅਕਸਰ ਪਾਕਿਸਤਾਨ 'ਚ ਪ੍ਰੋਗਰਾਮ ਪੇਸ਼ ਕਰਦਾ ਹਾਂ। ਪਿਛਲੇ ਸਾਲ ਵੀ ਮੈਂ ਉਥੇ ਪੇਸ਼ਕਾਰੀ ਦਿੱਤੀ ਸੀ। ਇਹ ਦੂਜਾ ਮੌਕਾ ਹੈ, ਜਦੋਂ ਸ਼ਹਿਰ 'ਚ ਮਸ਼ਹੂਰ ਗ਼ਜ਼ਲ ਗਾਇਕ ਦਾ ਕੰਸਰਟ ਰੱਦ ਕਰ ਦਿੱਤਾ ਗਿਆ ਹੈ।'' ਦੱਸ ਦੇਈਏ ਕਿ ਇਸ ਵੇਲੇ ਮੀਕਾ ਸਿੰਗਿੰਗ ਰੀਐਲਿਟੀ ਸ਼ੋਅ 'ਸਾ ਰੇ ਗਾ ਮਾ ਪਾ' ਦਾ ਜੱਜ ਬਣਨ ਦੀ ਤਿਆਰੀ ਕਰ ਰਹੇ ਹਨ।
PM ਮੋਦੀ ਨਫਰਤ ਫੈਲਾ ਰਹੇ ਲੋਕਾਂ 'ਤੇ ਰੋਕ ਲਗਾਉਣ : ਆਮਿਰ ਖਾਨ
NEXT STORY