ਮੁੰਬਈ: ਦੇਸ਼ ’ਚ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਹਾਹਾਕਾਰ ਮਚਾਈ ਹੋਈ ਹੈ। ਦੇਸ਼ ਦੇ ਲੋਕ ਵਾਇਰਸ ਨਾਲ ਤਾਂ ਮਰ ਰਹੇ ਹਨ ਪਰ ਇਸ ਤੋਂ ਇਲਾਵਾ ਉਨ੍ਹਾਂ ਨੂੰ ਆਰਥਿਕ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ’ਚ ਗਰੀਬਾਂ ਦੀ ਮਦਦ ਲਈ ਬਾਲੀਵੁੱਡ ਅਤੇ ਟੀ.ਵੀ. ਸਿਤਾਰੇ ਅੱਗੇ ਆਏ ਹਨ। ਸਿਤਾਰੇ ਆਪਣੇ ਵੱਲੋਂ ਵੱਖ-ਵੱਖ ਤਰੀਕੇ ਨਾਲ ਲੋਕਾਂ ਦੀ ਮਦਦ ਕਰ ਰਹੇ ਹਨ। ਅਜਿਹੇ ’ਚ ਹੁਣ ਮੀਕਾ ਸਿੰਘ ਵੀ ਮੈਦਾਨ ’ਚ ਉਤਰ ਚੁੱਕੇ ਹਨ।
ਬੁੱਧਵਾਰ ਰਾਤ ਨੂੰ ਮੀਕਾ ਸਿੰਘ ਸਾਈਕਲ ’ਤੇ ਮੁੰਬਈ ਦੀ ਅੰਧੇਰੀ ਇਲਾਕੇ ’ਚ ਜ਼ਰੂਰਤਮੰਦਾਂ ਦੀ ਮਦਦ ਲਈ ਨਿਕਲੇ। ਉਨ੍ਹਾਂ ਨੇ ਅੰਧੇਰੀ ਵੇਸਟ ਦੇ ਫੁੱਟਪਾਥਾਂ ’ਤੇ ਬੈਠੇ ਜ਼ਰੂਰਤਮੰਦਾਂ ਨਾਲ ਮੁਲਾਕਾਤ ਕੀਤੀ, ਪੈਸੇ ਵੰਡੇ ਅਤੇ ਦੂਜੇ ਦਿਨ ਦੇ ਰਾਸ਼ਨ ਲਈ ਲੋਕਾਂ ਦੀ ਗਿਣਤੀ ਬਾਰੇ ਜਾਣਿਆ ਅਤੇ ਕਿਹਾ ਕਿ ਸਭ ਦੇ ਘਰ ਰਾਸ਼ਨ ਪਹੁੰਚੇਗਾ।
ਇਨੀਂ ਦਿਨੀਂ ਮੀਕਾ ਲਗਾਤਾਰ ਸ਼ਾਮ ਹੁੰਦੇ ਹੀ ਗਰੀਬਾਂ ਦੀ ਮਦਦ ’ਚ ਜੁੱਟ ਜਾਂਦੇ ਹਨ। ਮੀਕਾ ਸਿੰਘ ਦੇ ਇਸ ਨੇਕ ਕੰਮ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।
ਇਸ ਤੋਂ ਪਹਿਲੇ ਮੀਕਾ ਸਿੰਘ ਨੇ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮਦਦ ਲਈ ਮੁੰਬਈ ’ਚ ਲੰਗਰ ਦੀ ਵਿਵਸਥਾ ਕੀਤੀ ਸੀ। ਇਹ ਹੀ ਨਹੀਂ ਸਗੋਂ ਮੀਕਾ ਸਿੰਘ ਖ਼ੁਦ ਜ਼ਰੂਰਤਮੰਦਾਂ ਨੂੰ ਫੂਡ ਪੈਕੇਟ ਅਤੇ ਪੈਸੇ ਵੰਡ ਰਹੇ ਹਨ। ਮੀਕਾ ਸਿੰਘ ਨੇ ਦਿੱਲੀ ’ਚ ਹਜ਼ਾਰਾਂ ਲੋਕਾਂ ਲਈ ਭੋਜਨ ਦੀ ਵਿਵਸਥਾ ਕੀਤੀ ਸੀ।
ਬੀ ਪਰਾਕ ਕਿਸ ਤੋਂ ਨੇ ਖਫ਼ਾ, ਕਿਸ ਲਈ ਸਾਂਝੀ ਕੀਤੀ ਇਹ ਪੋਸਟ?
NEXT STORY