ਮੁੰਬਈ : ਬਾਲੀਵੁੱਡ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਨਾਲ ਸਦਮੇ 'ਚ ਹਨ। ਸਿਰਫ਼ 40 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਛੱਡਣ ਵਾਲੇ ਸਿਧਾਰਥ ਸਾਰਿਆਂ ਅੰਦਰ ਇਕ ਖਾਲੀਪਨ ਛੱਡ ਗਏ ਹਨ। ਉਨ੍ਹਾਂ ਦੇ ਫੈਨਜ਼ ਅਤੇ ਉਨ੍ਹਾਂ ਦੇ ਦੋਸਤ ਇਸ ਸਦਮੇ 'ਚੋਂ ਬਾਹਰ ਨਹੀਂ ਨਿਕਲ ਪਾ ਰਹੇ ਹਨ। ਬਿੱਗ ਬੌਸ 13 ਦੇ ਜੇਤੂ ਸਿਧਾਰਥ ਦੇ ਕਈ ਦੋਸਤ ਅਜੇ ਵੀ ਬਿੱਗ ਬੌਸ ਓਟੀਟ ਦਾ ਹਿੱਸਾ ਹੈ ਅਤੇ ਉਨ੍ਹਾਂ ਨੂੰ ਸਿਧਾਰਥ ਦੀ ਮੌਤ ਬਾਰੇ ਪਤਾ ਨਹੀਂ ਹੈ। ਹਾਲ ਹੀ 'ਚ ਉਨ੍ਹਾਂ ਦੇ ਦੋਸਤ ਅਤੇ ਗਾਇਕ ਮਿਲਿੰਦ ਗਾਬਾ ਬਿੱਗ ਬੌਸ ਦੇ ਘਰੋਂ ਬਾਹਰ ਆਏ ਹਨ ਉਨ੍ਹਾਂ ਨੇ ਸਿਧਾਰਥ ਦੀ ਮੌਤ ਦੀ ਖ਼ਬਰ ਸੁਣ ਕੇ ਗਹਿਰਾ ਝਟਕਾ ਲੱਗਾ ਹੈ। ਮਿਲਿੰਦ ਨੇ ਕਿਹਾ ਕਿ ਉਹ ਅੰਦਰੋਂ ਹਿੱਲ ਚੁੱਕੇ ਹਨ।

ਬਿੱਗ ਬੌਸ ਓਟੀਟੀ ਤੋਂ ਬਾਹਰ ਹੋਏ ਮੁਕਾਬਲੇਬਾਜ਼ ਮਿਲਿੰਦ ਗਾਬਾ ਨੇ ਸਿਧਾਰਥ ਸ਼ੁਕਲਾ ਦੀ ਮੌਤ 'ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਇਹ ਖ਼ਬਰ ਉਨ੍ਹਾਂ ਲਈ ਇਕ ਡੂੰਘੇ ਸਦਮੇ ਵਰਗੀ ਹੈ। ਜਦੋਂ ਮਿਲਿੰਦ ਬਿੱਗ ਬੌਸ ਦੇ ਘਰ 'ਚ ਸਨ ਉਦੋਂ ਸਿਧਾਰਥ ਦੀ ਮੌਤ ਹੋ ਗਈ ਸੀ ਪਰ ਉਨ੍ਹਾਂ ਨੂੰ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਸੀ। ਘਰੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਇਸ ਬਾਰੇ ਪਤਾ ਚੱਲਿਆ ਹੈ।

ਮੇਰਾ ਦਿਲ ਟੁੱਟ ਗਿਆ- ਮਿਲਿੰਦ
ਮਿਲਿੰਦ ਗਾਬਾ ਨੇ ਇਕ ਅੰਗਰੇਜ਼ੀ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਆਪਣੀ ਹਾਲਤ ਬਿਆਨ ਕੀਤੀ। ਉਨ੍ਹਾਂ ਕਿਹਾ, 'ਜਦੋਂ ਤੋਂ ਮੈਂ ਬਾਹਰ ਆਇਆ ਅਤੇ ਮੈਨੂੰ ਸਿਧਾਰਥ ਦੀ ਮੌਤ ਬਾਰੇ ਪਤਾ ਚੱਲਿਆ ਤਾਂ ਮੈਂ ਅੰਦਰੋਂ ਹਿਲ ਗਿਆ ਹਾਂ। ਇਹ ਮੇਰੇ ਲਈ ਬਹੁਤ ਵੱਡਾ ਹੈਰਾਨ ਕਰ ਦੇਣ ਵਾਲਾ ਸੱਚ ਸੀ। ਮੈਂ ਹੁਣ ਤੱਕ ਇਸ ਖਬਰ ਤੋਂ ਉਭਰ ਨਹੀਂ ਪਾ ਰਿਹਾ ਹਾਂ। ਮੈਂ ਇਸ ਨੂੰ ਐਕਸਪਟ ਨਹੀਂ ਕਰ ਪਾ ਰਿਹਾ, ਨਾ ਹੀ ਮੇਰੇ 'ਚ ਇੰਨੀ ਹਿੰਮਤ ਹੈ ਕਿ ਮੈਂ ਇਸ ਗੱਲ ਨੂੰ ਮੰਨ ਸਕਾਂ। ਜੋ ਵੀ ਹੋਇਆ ਉਹ ਬਹੁਤ ਗਲਤ ਹੋਇਆ, ਇਹ ਨਹੀਂ ਹੋਣਾ ਚਾਹੀਦਾ ਸੀ... ਬਹੁਤ ਗਲਤ ਹੋਇਆ। ਤੇ ਜਦੋਂ ਮੈਂ ਸੁਣਿਆ ਕਿ ਸਿਧਾਰਥ ਦਾ ਦਿਹਾਂਤ ਕਿਸ ਤਰ੍ਹਾਂ ਹੋਇਆ... ਬਹੁਤ ਗਲਤ ਹੋਇਆ ਅਤੇ ਜਦੋਂ ਮੈਂ ਸੁਣਿਆ ਕਿ ਸਿਧਾਰਥ ਦਾ ਦਿਹਾਂਤ ਕਿਸ ਤਰ੍ਹਾਂ ਹੋਇਆ... ਸ਼ਹਿਨਾਜ਼ ਦੀ ਗੋਦੀ 'ਚ ਉਨ੍ਹਾਂ ਦਾ ਸਿਰ ਰੱਖਿਆ ਹੋਇਆ ਸੀ, ਮੇਰਾ ਦਿਲ ਟੁੱਟ ਗਿਆ। ਇਹ ਬਹੁਤ ਵੱਡਾ ਧੱਕਾ ਹੈ।'
ਨੱਚਣ ’ਤੇ ਮਜਬੂਰ ਕਰੇਗਾ ‘ਕਿਸਮਤ 2’ ਦਾ ਗੀਤ ‘ਤੇਰੀ ਅੱਖੀਆਂ’
NEXT STORY