ਮੁੰਬਈ: ਅਦਾਕਾਰਾ ਦੀਆ ਮਿਰਜ਼ਾ ਹਾਲ ਹੀ ’ਚ ਵੈਭਵ ਰੇਖੀ ਨਾਲ ਵਿਆਹ ਦੇ ਬੰਧਨ ’ਚ ਬੱਝੀ ਹੈ। ਦੀਆ ਦਾ ਵਿਆਹ ਉਸ ਦੇ ਘਰ ’ਚ ਹੋਇਆ ਜਿਸ ’ਚ ਕੁਝ ਕਰੀਬੀ ਲੋਕ ਹੀ ਸ਼ਾਮਲ ਹੋਏ। ਵਿਆਹ ’ਚ ਅਦਾਕਾਰਾ ਨੇ ਕੁਝ ਅਜਿਹਾ ਕੀਤਾ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ।
ਦਰਅਸਲ ਅਦਾਕਾਰਾ ਦੀਆ ਮਿਰਜ਼ਾ ਹਮੇਸ਼ਾ ਹੀ ਫੇਮੀਨੀਜ਼ਮ ’ਤੇ ਗੱਲ ਕਰਦੀ ਹੈ ਅਤੇਔਰਤਾਂ ਦੇ ਹੱਕ ’ਚ ਖੜ੍ਹੀ ਹੁੰਦੀ ਹੈ। ਆਪਣੇ ਵਿਆਹ ’ਚ ਅਦਾਕਾਰਾ ਨੇ ਮਹਿਲਾ ਪੰਡਿਤ ਨੂੰ ਬੁਲਾਇਆ ਅਤੇ ਉਸ ਤੋਂ ਵਿਆਹ ਦੀਆਂ ਰਸਮਾਂ ਕਰਵਾਈਆਂ। ਦੀਆ ਨੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ। ਇਨ੍ਹਾਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਦੀਆ ਦੀ ਖ਼ੂਬ ਤਾਰੀਫ਼ ਹੋ ਰਹੀ ਹੈ।
ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਮਹਿਲਾ ਪੰਡਿਤ ਦਾ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ''Sheela Atta ਸਾਡਾ ਵਿਆਹ ਕਰਵਾਉਣ ਲਈ ਤੁਹਾਡਾ ਧੰਨਵਾਦ। ਮੈਨੂੰ ਮਾਣ ਹੈ ਕਿ ਅਸੀਂ ਮਿਲ ਕੇ Generation Equality ਨੂੰ ਅੱਗੇ ਵਧਾਇਆ।
ਤੁਹਾਨੂੰ ਦੱਸ ਦੇਈਏ ਕਿ ਦੀਆ ਮਿਰਜ਼ਾ ਦਾ ਇਹ ਦੂਜਾ ਵਿਆਹ ਹੈ ਅਤੇ ਉਨ੍ਹਾਂ ਨੇ ਇਸ ਨੂੰ ਬੇਹੱਦ ਹੀ ਸਾਧਾਰਣ ਤਰੀਕੇ ਨਾਲ ਕੀਤਾ। ਵਿਆਹ ’ਚ ਦੀਆ ਨੇ ਲਾਲ ਰੰਗ ਦੀ ਬਨਾਰਸੀ ਸਾੜ੍ਹੀ ਪਾਈ ਸੀ।
ਵਿਆਹ ਤੋਂ ਬਾਅਦ ਦੀਆ ਨੇ ਇਸ ਖ਼ਾਸ ਮੌਕੇ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਅਤੇ ਲਿਖਿਆ ਹੈ ਕਿ ‘ਲਵ ਇਕ ਫੁਲ-ਸਰਕਲ ਹੈ, ਜਿਸ ਨੂੰ ਅਸੀਂ ਘਰ ਕਹਿ ਕੇ ਬੁਲਾਉਂਦੇ ਹਾਂ। ਗਜਬ ਦੀ ਗੱਲ ਇਹ ਹੈ ਕਿ ਤੁਹਾਨੂੰ ਘਰ ਦੇ ਦਰਵਾਜ਼ੇ ’ਤੇ ਖਟਖਟਾਉਣ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ, ਤੁਸੀਂ ਦਰਵਾਜ਼ਾ ਖੋਲ੍ਹਦੇ ਹੋ ਅਤੇ ਪਿਆਰ ਨਾਲ ਤੁਹਾਡੀ ਮੁਲਾਕਾਤ ਹੁੰਦੀ ਹੈ।
ਅਦਾਕਾਰਾ ਨੇ ਅੱਗੇ ਲਿਖਿਆ ਹੈ ਕਿ ਤੁਹਾਡੇ ਨਾਲ ਆਪਣੀਆਂ ਇਨ੍ਹਾਂ ਖੁਸ਼ੀਆਂ ਨੂੰ ਮੈਂ ਵੰਡਣਾ ਚਾਹੁੰਦੀ ਹਾਂ ਕਿਉਂਕਿ ਤੁਸੀਂ ਮੇਰੀ ਐਕਸਟੇਂਡੇਡ ਫੈਮਿਲੀ ਹੋ। ਉਮੀਦ ਕਰਦੀ ਹਾਂ ਕਿ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਸੁਲਝ ਜਾਣ, ਹਰ ਦਿਨ ਨੂੰ ਦਰਦ ਤੋਂ ਰਾਹਤ ਮਿਲੇ, ਪਿਆਰ ਦੇ ਜਾਦੂ ਦਾ ਅਹਿਸਾਸ ਸਾਨੂੰ ਹਰ ਪਲ ਹੋਵੇ।
ਕੰਗਨਾ ਦਾ ‘ਧਾਕੜ’ ਕਬੂਲਨਾਮਾ, ਕਿਹਾ-‘ਜੰਗ ਦਾ ਮੈਦਾਨ ਹੀ ਮੇਰਾ ਸੱਚਾ ਪ੍ਰੇਮੀ ਹੈ’
NEXT STORY