ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ । ਮੋਦੀ ਦੀ ਰੈਲੀ ਵਿਚ ਮਿਥੁਨ ਨੇ ਭਾਜਪਾ ਦਾ ਪੱਲਾ ਫੜਿ੍ਹਆ ਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਆਪ ਨੂੰ ਕਿੰਗ ਕੋਬਰਾ ਦੱਸਿਆ । ਮਿਥੁਨ ਚੱਕਰਵਰਤੀ ਦੇ ਇਸ ਸੰਬੋਧਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚੇ ਸ਼ੁਰੂ ਹੋ ਗਏ ਹਨ । ਲੋਕ ਮਿਥੁਨ ਦਾ ਮਜ਼ਾਕ ਬਨਾਉਣ ਲੱਗੇ ਹਨ, ਜਿਸ ਕਰਕੇ ਉਨ੍ਹਾਂ ਦੇ ਨਾਂ 'ਤੇ ਕਈ ਮੀਮ ਬਣ ਰਹੇ ਹਨ।
ਬਾਲੀਵੁੱਡ ਵਿਚ ਆਪਣੀ ਅਦਾਕਾਰੀ ਤੇ ਡਾਂਸ ਦੇ ਅਧਾਰ 'ਤੇ ਲੋਕਾਂ ਦਾ ਦਿਲ ਜਿੱਤਣ ਤੋਂ ਬਾਅਦ ਮਿਥੁਨ ਹੁਣ ਰਾਜਨੀਤੀ ਵਿਚ ਆਪਣੀ ਸ਼ਾਨ ਵਧਾਉਣ ਵਿਚ ਰੁੱਝੇ ਹੋਏ ਹਨ।
ਘੋਸ਼ ਨੇ ਪਾਰਟੀ ਦਾ ਝੰਡਾ ਚੱਕਰਵਰਤੀ ਨੂੰ ਸੌਂਪਿਆ ਤੇ ਇਸ ਤੋਂ ਬਾਅਦ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਐਕਟਰ ਨੇ ਕਿਹਾ ਕਿ ਉਹ ਹਮੇਸ਼ਾਂ ਹੀ ਦੱਬੇ-ਕੁਚਲੇ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਸੀ ਤੇ ਭਾਜਪਾ ਨੇ ਉਨ੍ਹਾਂ ਨੂੰ ਇਹ ਇੱਛਾਵਾਂ ਪੂਰੀਆਂ ਕਰਨ ਲਈ ਇੱਕ ਮੰਚ ਦਿੱਤਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਬੰਗਾਲੀ ਹੋਣ 'ਤੇ ਮਾਣ ਹੈ। ਨਾਲ ਹੀ ਵਿਰੋਧੀਆਂ 'ਤੇ ਗਰਜਦੇ ਹੋਏ ਮਿਥੂਨ ਨੇ ਕਿਹਾ ਕਿ ਮੈਂ ਇੱਕ ਕੋਬਰਾ ਹਾਂ, ਕੋਈ ਹੱਕ ਖੋਹੇਗਾ ਤਾਂ ਮੈਂ ਖੜ੍ਹਾ ਹੋਵਾਂਗਾ। ਉਸ ਦੇ ਇਸ ਡਾਇਲੌਗ ਨਾਲ ਸੋਸ਼ਲ ਮੀਡੀਆ 'ਤੇ ਵੀ ਮੀਮਜ਼ ਬਣਨੇ ਸ਼ੁਰੂ ਹੋ ਗਏ ਹਨ।
ਮਿਥੁਨ ਨੇ ਰੈਲੀ ਵਿਚ ਮੌਜੂਦ ਇਕੱਠ ਨੂੰ ਕਿਹਾ ਕਿ ‘ਮੈਂ ਅਸਲ ਕੋਬਰਾ ਹਾਂ, ਡਸਾਂਗਾ ਤਾਂ ਤੁਸੀਂ ਫੋਟੋ ਬਣ ਜਾਓਗੇ। ਮੈਂ ਜੋਲਧਰਾ ਸੱਪ ਨਹੀਂ, ਬੇਲੇਬੋਰਾ ਸੱਪ ਵੀ ਨਹੀਂ, ਮੈਂ ਇੱਕ ਕੋਬਰਾ ਹਾਂ, ਮੈਂ ਇੱਕ ਡੱਸ 'ਚ ਹੀ ਸਾਰੇ ਕੰਮ ਕਰ ਦਿਆਂਗਾ।
ਮਿਥੁਨ ਚੱਕਰਵਰਤੀ ਨੇ ਆਪਣੀਆਂ ਫ਼ਿਲਮਾਂ ਦੇ ਕਈ ਮਸ਼ਹੂਰ ਡਾਇਲੌਗ ਵੀ ਭਾਜਪਾ ਦੇ ਮੰਚ ਤੋਂ ਬੋਲੇ। ਆਪਣੇ ਫੇਮਸ ਡਾਇਲੌਗ ਨੂੰ ਸੁਣਾਉਂਦੇ ਹੋਏ ਉਨ੍ਹਾਂ ਕਿਹਾ ਕਿ 'ਮਰਾਂਗਾ ਇੱਥੇ ਲਾਸ਼ ਡਿੱਗੇਗੀ ਸ਼ਮਸ਼ਾਨਘਾਟ 'ਚ।
ਯੂਜ਼ਰਸ ਆਪਣੇ ਮਨੋਰੰਜਨ ਲਈ ਇਸ ਡਾਇਲੌਗ ਨਾਲ ਮੀਮਜ਼ ਬਣਾ ਕੇ ਸ਼ੇਅਰ ਕਰ ਰਹੇ ਹਨ।
ਨੋਟ - ਮਿਥੁਨ ਚੱਕਰਵਰਤੀ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।
ਇਨਕਮ ਟੈਕਸ ਵਿਭਾਗ ਦੇ ਛਾਪੇ ’ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਤਾਪਸੀ ਪਨੂੰ, ਕਿਹਾ- ‘ਕੁਝ ਵੀ ਹੋ ਸਕਦੈ’
NEXT STORY