Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 21, 2026

    8:15:50 PM

  • punjab shocking incident

    ਪੰਜਾਬ ਦੇ ਇਸ ਇਲਾਕੇ 'ਚ ਚੱਲ ਰਿਹੈ ਗੰਦਾ ਧੰਦਾ!...

  • interview with raman kumar news anchor at jalandhar doordarshan

    ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ...

  • major statement by amarjit chawla after being excommunicated from the panth

    ਪੰਥ ਤੋਂ ਛੇਕੇ ਜਾਣ ਮਗਰੋਂ ਅਮਰਜੀਤ ਸਿੰਘ ਚਾਵਲਾ ਦਾ...

  • motorists traffic police punjab vehicles

    ਪੰਜਾਬ : ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਹੁਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਜ਼ੈੱਨ ਜ਼ੀ : ਭਾਜਪਾ ਨੂੰ ਧਾਰ ਅਜੇ ਤਿੱਖੀ ਕਰਨੀ ਹੋਵੇਗੀ

BLOG News Punjabi(ਬਲਾਗ)

ਜ਼ੈੱਨ ਜ਼ੀ : ਭਾਜਪਾ ਨੂੰ ਧਾਰ ਅਜੇ ਤਿੱਖੀ ਕਰਨੀ ਹੋਵੇਗੀ

  • Edited By Shubam Kumar,
  • Updated: 21 Sep, 2026 07:49 PM
Blog
gen z the bjp still needs to sharpen its edge
  • Share
    • Facebook
    • Tumblr
    • Linkedin
    • Twitter
  • Comment

ਪਹਿਲਾਂ ਪੰਜਾਬ ਯੂਨੀਵਰਸਿਟੀ ਅਤੇ ਸ਼ਨੀਵਾਰ ਨੂੰ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ਦੇ ਚੋਣ ਨਤੀਜੇ ਆਉਣ ਤੋਂ ਬਾਅਦ ਭਾਵੇਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉੱਚ ਆਗੂਆਂ ਦੀ ਧੜਕਣ ਥੰਮ੍ਹ ਗਈ ਹੋਵੇਗੀ ਪਰ ਉਨ੍ਹਾਂ ਲਈ ਕਾਕਰੋਚ ਜਨਤਾ ਪਾਰਟੀ ਦੇ ਝੰਡੇ ਹੇਠ ਨਿਕਲੀ ਜ਼ੈੱਨ ਜ਼ੀ ਨੂੰ ਸੰਭਾਲ ਕੇ ਰੱਖਣ ’ਚ ਅਜੇ ਵੀ ਕਾਫ਼ੀ ਅਤੇ ਲਗਾਤਾਰ ਮੁਸ਼ੱਕਤ ਕਰਨੀ ਹੋਵੇਗੀ। ਇਸ ਚੋਣ ਨੇ ਫਿਰ ਇਹ ਤੈਅ ਕੀਤਾ ਕਿ ਚੋਣਾਂ ਦਾ ਨੈਰੇਟਿਵ (ਬਿਰਤਾਂਤ) ਕੁਝ ਵੱਡੀਆਂ ਘਟਨਾਵਾਂ ’ਤੇ ਹੀ ਵੱਧ ਨਿਰਭਰ ਹੁੰਦਾ ਹੈ। ਦਿੱਲੀ ’ਚ ਵਿਦਿਆਰਥੀਆਂ ਦੇ ਇਲਾਕੇ ’ਚ ਇਕ ਇਮਾਰਤ ਦਾ ਡਿੱਗਣਾ ਇੰਨਾ ਵੱਡਾ ਮੁੱਦਾ ਬਣਾ ਦੇਵੇਗਾ, ਇਹ ਰਾਜਨੀਤਕ ਪਾਰਟੀਆਂ ਨੂੰ ਵੀ ਤੁਰੰਤ ਸਮਝ ’ਚ ਨਹੀਂ ਆਇਆ। ਡੂਸੂ ਦੀਆਂ ਚੋਣਾਂ ਸਿਰ ’ਤੇ ਹੋਣ ਕਾਰਨ ਸਿਆਸੀ ਪਾਰਟੀਆਂ ਨੇ ਇਕ-ਦੂਜੇ ’ਤੇ ਦੋਸ਼ ਲਾਉਣੇ ਸ਼ੁਰੂ ਕੀਤੇ ਅਤੇ ਰੇਖਾ ਗੁਪਤਾ ਦੀ ਸਰਕਾਰ ਨੂੰ 10 ਹਜ਼ਾਰ ਵਿਦਿਆਰਥੀਆਂ ਲਈ ਹੋਸਟਲ ਬਣਾਉਣ ਦਾ ਐਲਾਨ ਕਰਨਾ ਪਿਆ ਅਤੇ ਸ਼ਾਇਦ ਡਲਿਵਰੀ ਦੇ ਚੰਗੇ ਰਿਕਾਰਡ ਕਰ ਕੇ ਵਿਦਿਆਰਥੀਆਂ ਨੇ ਇਸ ਵਾਅਦੇ ’ਤੇ ਭਰੋਸਾ ਵੀ ਕਰ ਲਿਆ।

ਉਂਝ ਤਾਂ ਕਾਕਰੋਚ ਜਨਤਾ ਪਾਰਟੀ ਦੇ ਅੰਦੋਲਨ ਤੋਂ ਬਾਅਦ ਹਰ ਛੋਟਾ-ਵੱਡਾ ਨੇਤਾ ਹੈਲੋ-ਹਾਏ ’ਚ ਜੁਟ ਗਿਆ ਹੈ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਲੈ ਕੇ ਤਮਾਮ ਰਣਨੀਤੀਆਂ ਬਣ ਰਹੀਆਂ ਹਨ। ਨੌਕਰੀਆਂ ਦੇ ਧੜਾਧੜ ਐਲਾਨ ਹੋ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਕੁਝ ਸਰਕਾਰਾਂ ਜ਼ਮੀਨ ’ਤੇ ਲਾਗੂ ਵੀ ਕਰਦੀਆਂ ਦਿਸ ਰਹੀਆਂ ਹਨ। ਪੇਪਰ ਲੀਕ ਤੋਂ ਪੈਦਾ ਹੋਏ ਇਸ ਉਬਾਲ ’ਚ ਹੁਣ ਇਹ ਸਿਲਸਿਲਾ ਫਿਲਹਾਲ ਤਾਂ ਨਹੀਂ ਦਿਸ ਰਿਹਾ ਅਤੇ ਇਸ ਲਈ ਨਿਆਂਪਾਲਿਕਾ ਦੇ ਨਾਲ ਹੀ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਵੀ ਫੂਕ-ਫੂਕ ਕੇ ਲੱਸੀ ਪੀ ਰਹੀਆਂ ਹਨ ਪਰ ਡੂਸੂ ਦੇ ਨਤੀਜਿਆਂ ’ਚ 4 ’ਚੋਂ 3 ਸੀਟਾਂ ’ਤੇ ਕਬਜ਼ਾ ਕਰਨ ਤੋਂ ਬਾਅਦ ਅਤੇ ਕਾਂਗਰਸ ਦੇ ਵਿਦਿਆਰਥੀ ਸੰਗਠਨ ਦਾ ਸਫਾਇਆ ਕਰਨ ਦੇ ਨਾਲ ਭਾਜਪਾ ਜਾਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ.) ਦੇ ਪੱਖ ’ਚ ਇਹ ਪੱਕਾ ਮੰਨਿਆ ਜਾ ਸਕਦਾ ਹੈ ਕਿ ਜ਼ੈੱਨ ਜ਼ੀ ’ਤੇ ਉਸ ਦੀ ਪਕੜ ਪੱਕੀ ਹੋ ਗਈ ਹੈ।

ਇਹ ਸਹੀ ਹੈ ਕਿ ਕਾਕਰੋਚ ਅੰਦੋਲਨ ਤੋਂ ਬਾਅਦ ਭਾਜਪਾ ਬੈਕਫੁੱਟ ’ਤੇ ਆ ਗਈ ਸੀ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫ਼ਾ ਦੇਣਾ ਪਿਆ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਸੰਭਾਲਣ ਦੀ ਇਕਤਰਫ਼ਾ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਰਾਤ 1 ਵਜੇ ਨੌਜਵਾਨਾਂ ਨਾਲ ਵੀਡੀਓ ਗੱਲਬਾਤ ਹੋਈ। ਉਨ੍ਹਾਂ ਕਈ ਪ੍ਰੋਗਰਾਮਾਂ ’ਚ ਪ੍ਰਧਾਨ ਮੰਤਰੀ ਗਏ, ਜਿੱਥੇ ਉਨ੍ਹਾਂ ਨੂੰ ਨੌਜਵਾਨਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ‘ਪੂਰੇ ਘਰ ਦੇ ਬਰਤਨ ਬਦਲ ਦਿਆਂਗਾ’ ਦੀ ਤਰਜ਼ ’ਤੇ ਕੰਮ ਹੋਏ ਅਤੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਨੌਜਵਾਨਾਂ ਲਈ ਕੁਝ ਤਾਂ ਤੁਰੰਤ ਕੀਤਾ ਜਾ ਸਕਦਾ ਹੈ। ਹਾਲਾਤ ਸੁਧਰ ਰਹੇ ਸਨ, ਉਦੋਂ ਹੀ ਸੱਤਿਆ ਨਿਕੇਤਨ ਦੀ ਘਟਨਾ ਨੇ ਹੋਰ ਪੋਲ ਖੋਲ੍ਹ ਦਿੱਤੀ। ਇਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ।

ਦੂਜੇ ਪਾਸੇ ਵਿਰੋਧੀ ਧਿਰ ਅਤੇ ਖਾਸ ਤੌਰ ’ਤੇ ਰਾਹੁਲ ਗਾਂਧੀ ਦੀ ਟੀਮ ਨੇ ਸੰਘਣਾ ਅਤੇ ਤਿੱਖਾ ਹਮਲਾ ਸ਼ੁਰੂ ਕੀਤਾ। ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਦਾ ਫ੍ਰੇਮਵਰਕ ਕੁਝ ਅਜਿਹਾ ਬਣਾਇਆ ਗਿਆ ਕਿ ਰਾਹੁਲ ਵਿਦਿਆਰਥੀਆਂ-ਪੀੜਤਾਂ ਨਾਲ ਸਿੱਧੀ ਗੱਲ ਕਰਨ। ਇਸ ਗੱਲਬਾਤ ਨੇ ਵੀ ਰੰਗ ਦਿਖਾਉਣਾ ਸ਼ੁਰੂ ਕੀਤਾ ਪਰ ਇੱਥੇ ਵੀ ਤੱਥਾਂ ’ਚ ਕਮਜ਼ੋਰੀ ਕਰ ਕੇ ਇਸ ਪ੍ਰੋਗਰਾਮ ਦੇ ਸਾਹਮਣੇ ‘ਝੂਠ ਕੀ ਗੂੰਜ’ ਆ ਗਈ ਅਤੇ ਉਸ ਦਾ ਅਸਰ ਥੋੜ੍ਹਾ ਹਲਕਾ ਹੋਇਆ।

ਪਰ ਅਸਲੀ ਗੂੰਜ ਤਾਂ ਚੋਣ ਨਤੀਜੇ ਹੀ ਦੱਸਦੇ ਹਨ। ਡੂਸੂ ਚੋਣਾਂ ’ਚ ਏ. ਬੀ. ਵੀ. ਪੀ. ਦੀ ਉਲਟ ਹਾਲਾਤ ’ਚ ਵੱਡੀ ਜਿੱਤ ਹੈ, ਇਸ ’ਚ ਕੋਈ ਸ਼ੱਕ ਨਹੀਂ ਹੈ, ਖਾਸ ਤੌਰ ’ਤੇ ਉਦੋਂ ਜਦੋਂ 2 ਮਹੀਨੇ ਪਹਿਲਾਂ ਹੀ ਚੱਲੇ ਅੰਦੋਲਨ ਨੇ ਸੱਤਾਧਾਰੀ ਧਿਰ ਦੇ ਸਾਹਮਣੇ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਸੀ ਪਰ ਇਸ ਜਿੱਤ ਨਾਲ ਵਿਦਿਆਰਥੀਆਂ ਦੀ ਇਸ ਗੂੰਜ ਨੂੰ ਜ਼ਿਆਦਾ ਆਵਾਜ਼ ਮਿਲੀ ਕਿ ਕਾਂਗਰਸ ਜਾਂ ਫਿਰ ਉਸ ਦੇ ਵਿਦਿਆਰਥੀ ਸੰਗਠਨ ਨੂੰ ਮੂੰਹ ਦੀ ਖਾਣੀ ਪਈ। ਕਾਂਗਰਸ ਨੂੰ ਇਕ ਵੀ ਸੀਟ ਨਹੀਂ ਮਿਲੀ।

ਹਾਲਾਂਕਿ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦੇ ਏ. ਬੀ. ਵੀ. ਪੀ. ਦੇ ਕਬਜ਼ੇ ’ਚ ਜ਼ਰੂਰ ਆ ਗਏ ਹਨ ਪਰ ਜੇਕਰ ਪਿਛਲੇ ਸਾਲ ਦੇ ਅੰਕੜਿਆਂ ਅਤੇ ਜਿੱਤ ਦੇ ਫਰਕ ਨੂੰ ਦੇਖਿਆ ਜਾਵੇ ਤਾਂ ਸਾਫ਼ ਨਜ਼ਰ ਆਵੇਗਾ ਕਿ ਕੈਂਪਸ ’ਚ ਏ. ਬੀ. ਵੀ.ਪੀ. ਦਾ ਦਬਦਬਾ ਘੱਟ ਹੋਇਆ ਹੈ। ਪਿਛਲੇ ਸਾਲ ਭਾਵ 2025 ’ਚ ਏ. ਬੀ. ਵੀ. ਪੀ. ਦੇ ਆਰੀਅਨ ਮਾਨ ਨੇ 16,196 ਵੋਟਾਂ ਦੇ ਭਾਰੀ ਫਰਕ ਨਾਲ ਜਿੱਤ ਦਰਜ ਕੀਤੀ ਸੀ। ਇਸ ਵਾਰ ਏ. ਬੀ. ਵੀ. ਪੀ. ਦੇ ਯਸ਼ ਡਬਾਸ਼ ਚੋਣ ਤਾਂ ਜਿੱਤ ਗਏ ਪਰ ਉਨ੍ਹਾਂ ਨੇ ਐੱਨ. ਐੱਸ. ਯੂ. ਆਈ. ਦੇ ਵਿਜੇ ਸ਼ੰਕਰ ਮੀਣਾ ਨੂੰ ਸਿਰਫ 2,053 ਵੋਟਾਂ ਨਾਲ ਹਰਾਇਆ। ਇਸੇ ਤਰ੍ਹਾਂ ਇਸ ਵਾਰ ਏ. ਬੀ. ਵੀ. ਪੀ. ਲਈ ਸਭ ਤੋਂ ਵੱਡਾ ਝਟਕਾ ਮੀਤ ਪ੍ਰਧਾਨ ਦਾ ਅਹੁਦਾ ਰਿਹਾ। ਵਿਦਿਆਰਥੀ ਪ੍ਰੀਸ਼ਦ ਨੂੰ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ, ਉਹ ਵੀ ਇਕ ਅਾਜ਼ਾਦ ਉਮੀਦਵਾਰ ਤੋਂ। ਅਾਜ਼ਾਦ ਉਮੀਦਵਾਰ ਦੀਪਾਂਸ਼ੂ ਸ਼ੌਕੀਨ ਨੇ 30,634 ਵੋਟਾਂ ਹਾਸਲ ਕਰ ਕੇ ਏ. ਬੀ. ਵੀ. ਪੀ. ਦੇ ਈਸ਼ੂ ਮੌਰਿਆ ਨੂੰ ਲਗਭਗ 13,724 ਵੋਟਾਂ ਦੇ ਭਾਰੀ ਫਰਕ ਨਾਲ ਹਰਾਇਆ। ਦੀਪਾਂਸ਼ੂ ਨੇ ਆਪਣੀ ਪੂਰੀ ਪ੍ਰਚਾਰ ਮੁਹਿੰਮ ਬਹੁਤ ਰੋਚਕ ਅਤੇ ਇਨੋਵੇਟਿਵ ਤਰੀਕੇ ਨਾਲ ਚਲਾਈ। ਉਨ੍ਹਾਂ ਨੇ ਪੂਰੇ ਪ੍ਰਚਾਰ ’ਚ ਚੱਪਲ ਨਹੀਂ ਪਾਈ ਅਤੇ ਵਾਰ-ਵਾਰ ਕਿਹਾ ਕਿ ਹੋਸਟਲ ਦੀ ਸਮੱਸਿਆ ਨੂੰ ਹੱਲ ਕਰਾਉਣਾ ਉਨ੍ਹਾਂ ਦੀ ਪਹਿਲ ਹੈ।

ਸੰਯੁਕਤ ਸਕੱਤਰ ਦੇ ਅਹੁਦੇ ’ਤੇ ਵੀ ਇਸ ਵਾਰ ਏ. ਬੀ. ਵੀ. ਪੀ. ਦੇ ਲਕਸ਼ ਰਾਜ ਸਿੰਘ ਨੂੰ ਬਹੁਤ ਸਖਤ ਟੱਕਰ ਮਿਲੀ। ਉਹ ਸਿਰਫ਼ 837 ਵੋਟਾਂ ਦੇ ਥੋੜ੍ਹੇ ਫਰਕ ਨਾਲ ਹੀ ਜਿੱਤ ਦਰਜ ਕਰ ਸਕੇ। ਇੱਥੇ ਤਾਂ ਉਨ੍ਹਾਂ ਨੂੰ ਸਮਾਜਵਾਦੀ ਛਾਤਰ ਸਭਾ ਦੇ ਵਿਸ਼ੇਸ਼ ਯਾਦਵ (15,778 ਵੋਟਾਂ) ਅਤੇ ਐੱਨ. ਐੱਸ. ਯੂ. ਆਈ. ਦੇ ਗੋਪਾਲ ਚੌਧਰੀ (15,206 ਵੋਟਾਂ) ਤੋਂ ਤਿਕੋਣੇ ਮੁਕਾਬਲੇ ’ਚ ਸਖਤ ਚੁਣੌਤੀ ਮਿਲੀ। ਭਾਵ ਜੇਕਰ ਵਿਰੋਧੀ ਧਿਰ ਦੇ ਦੋਵਾਂ ਗੁੱਟਾਂ ਦੀਆਂ ਵੋਟਾਂ ਨਾ ਵੰਡੀਆਂ ਜਾਂਦੀਆਂ, ਤਾਂ ਸੰਯੁਕਤ ਸਕੱਤਰ ਦਾ ਅਹੁਦਾ ਵੀ ਏ. ਬੀ. ਵੀ. ਪੀ. ਦੇ ਹੱਥੋਂ ਨਿਕਲ ਸਕਦਾ ਸੀ।

ਦਰਅਸਲ ਇਨ੍ਹਾਂ ਸਭ ਦੀ ਵਜ੍ਹਾ ਪਿਛਲੀਆਂ ਚੋਣਾਂ ਵੀ ਹਨ। ਪਿਛਲੀਆਂ 9 ਚੋਣਾਂ ’ਚ ਏ. ਬੀ. ਵੀ. ਪੀ. ਦੇ ਪੈਨਲ ਨੇ 6 ਵਾਰ ਬਹੁਮਤ ਨਾਲ ਜਿੱਤ ਹਾਸਲ ਕੀਤੀ। ਛੇ ਵਾਰ ਏ. ਬੀ. ਵੀ. ਪੀ. ਨੂੰ 3-3 ਸੀਟਾਂ ’ਤੇ ਜਿੱਤ ਹਾਸਲ ਹੋਈ ਪਰ ਹੋਸਟਲ ਦੀ ਕਮੀ, ਫੀਸ ਵਾਧੇ ਅਤੇ ਇਨਫਰਾਸਟ੍ਰਕਚਰ ਦੇ ਮੁੱਦਿਆਂ ਨੂੰ ਲੈ ਕੇ ਲਾਚਾਰੀ ਬਣੀ ਰਹੀ। ਫਿਰ ਇੱਧਰ ਜ਼ੈੱਨ ਜ਼ੀ ਦੇ ਅੰਦੋਲਨ ਤੋਂ ਬਾਅਦ ਪੇਪਰ ਲੀਕ ਅਤੇ ਨੌਕਰੀ ਦੇ ਸੰਕਟ ਨੇ ਇਨ੍ਹਾਂ ਮੁੱਦਿਆਂ ’ਚ ਹੋਰ ਅੱਗ ਲਾਈ। ਭਾਵੇਂ ਹੀ ਕਾਂਗਰਸ ਦੀ ਵਿਦਿਆਰਥੀ ਇਕਾਈ ਐੱਨ. ਐੱਸ. ਯੂ. ਆਈ. ਕੋਈ ਸੀਟ ਨਹੀਂ ਜਿੱਤ ਸਕੀ ਪਰ ਉਨ੍ਹਾਂ ਦੇ ਪ੍ਰਧਾਨ ਅਹੁਦੇ ਦੇ ਉਮੀਦਵਾਰ ਨੇ ਏ. ਬੀ. ਵੀ. ਪੀ. ਨੂੰ ਆਖਰੀ ਰਾਊਂਡ ਤੱਕ ਸਖਤ ਟੱਕਰ ਦਿੱਤੀ। ਨਾਲ ਹੀ ਖੱਬੇਪੱਖੀ ਸੰਗਠਨਾਂ ਅਤੇ ਖੇਤਰੀ ਪਾਰਟੀਆਂ ਨੇ ਵੀ ਏ. ਬੀ. ਵੀ. ਪੀ. ਦੇ ਕੋਰ ਵੋਟ ਬੈਂਕ ’ਚ ਸੰਨ੍ਹ ਲਾਈ।

ਇਸ ਤਰ੍ਹਾਂ ਭਾਵੇਂ ਹੀ ਏ. ਬੀ. ਵੀ. ਪੀ. ਲਈ 2026 ਦੇ ਡੂਸੂ ਚੋਣ ਨਤੀਜੇ ਕਾਫ਼ੀ ਕੁਝ ਬਿਆਨ ਕਰਦੇ ਹਨ। ਸੰਗਠਨ ਨੇ ਸੰਗਠਨਾਤਮਕ ਮਜ਼ਬੂਤੀ ਅਤੇ ਕੋਰ ਵੋਟ ਬੈਂਕ ਕਰ ਕੇ ਸੱਤਾ ਤਾਂ ਬਚਾ ਲਈ ਪਰ ਜਿੱਤ ਦਾ ਘਟਦਾ ਮਾਰਜਿਨ ਅਤੇ ਮੀਤ ਪ੍ਰਧਾਨ ਦੇ ਅਹੁਦੇ ’ਤੇ ਅਾਜ਼ਾਦ ਉਮੀਦਵਾਰ ਦੀ ਵੱਡੀ ਜਿੱਤ ਇਹ ਸਾਫ਼ ਦਰਸਾਉਂਦੀ ਹੈ ਕਿ ਕੈਂਪਸ ਦੀ ਸਿਆਸਤ ’ਚ ਹੁਣ ਏ. ਬੀ. ਵੀ. ਪੀ. ਦਾ ਇਕਛਤਰ ਦਬਦਬਾ ਓਨਾ ਮਜ਼ਬੂਤ ਨਹੀਂ ਰਿਹਾ। ਉਹ ਵੀ ਉਦੋਂ, ਜਦੋਂ ਕੇਂਦਰ ’ਚ ਭਾਜਪਾ ਦੀ ਸਰਕਾਰ ਹੈ ਅਤੇ ਸੂਬੇ ’ਚ ਵੀ ਬਹੁਮਤ ਨਾਲ ਸਰਕਾਰ ਹੈ। ਦਿੱਲੀ ਦੇ ਸਾਰੇ ਸੰਸਦ ਮੈਂਬਰ ਉਸ ਦੇ ਹਨ।

ਭਾਜਪਾ ਲਈ ਇਹ ਚੋਣ ਬਹੁਤ ਮਹੱਤਵਪੂਰਨ ਸੀ। ਇਸ ’ਚ ਹਾਰ ਪੂਰਾ ਨੈਰੇਟਿਵ ਬਦਲ ਸਕਦੀ ਸੀ। ਇਹ ਉਸ ਦਿਸ਼ਾ ’ਚ ਹੋਰ ਮਹੱਤਵਪੂਰਨ ਹੋ ਜਾਂਦਾ ਹੈ, ਜਦੋਂ ਕੇਂਦਰ ’ਚ ਭਾਜਪਾ ਦੀ ਸਰਕਾਰ ਹੈ ਪਰ ਸਹੀ ਦਿਸ਼ਾ ਕਰ ਕੇ ਭਾਜਪਾ ਨੂੰ ਇੱਥੇ ਮਿਲੀ ਸਫਲਤਾ ਉਸ ਦੀ ਦਿਸ਼ਾ ਨੂੰ ਅੱਗੇ ਵਧਾ ਸਕਦੀ ਹੈ ਜਾਂ ਇਹ ਕਹਿਣਾ ਚਾਹੀਦਾ ਹੈ ਕਿ ਉਸ ਨੂੰ ਨੌਜਵਾਨਾਂ ਲਈ ਆਪਣੀ ਧਾਰ ਹੋਰ ਤਿੱਖੀ ਕਰਨੀ ਹੋਵੇਗੀ। ਖਾਸ ਤੌਰ ’ਤੇ ਉਦੋਂ, ਜਦੋਂ ਅਗਲੇ 5-6 ਮਹੀਨਿਆਂ ’ਚ ਉੱਤਰ ਪ੍ਰਦੇਸ਼ ਅਤੇ ਪੰਜਾਬ, ਉੱਤਰਾਖੰਡ ਸਮੇਤ 5 ਰਾਜਾਂ ’ਚ ਚੋਣਾਂ ਹੋਣੀਆਂ ਹਨ ਅਤੇ ਇਨ੍ਹਾਂ ’ਚੋਂ 4 ਸੂਬਿਆਂ ’ਚ ਫਿਲਹਾਲ ਉਨ੍ਹਾਂ ਦੀਆਂ ਸਰਕਾਰਾਂ ਹਨ ਪਰ ਇਸ ਚੋਣ ਤੋਂ ਬਾਅਦ ਕਾਂਗਰਸ ਲਈ ਵੀ ਕਈ ਸਬਕ ਹਨ। ਕਾਕਰੋਚ ਪਾਰਟੀ ਦੀ ਸਫਲਤਾ ’ਤੇ ਸਵਾਰ ਹੋ ਕੇ ਤੁਸੀਂ ਜ਼ਿਆਦਾ ਅੱਗੇ ਨਹੀਂ ਜਾ ਸਕਦੇ।

—ਅਕੂ ਸ਼੍ਰੀਵਾਸਤਵ

  • Gen Z
  • BJP
  • sharpen
  • edge

ਵਿਦੇਸ਼ੀ ਯੂਨੀਵਰਸਿਟੀਆਂ ਦੇ ਆਉਣ ਨਾਲ ਭਾਰਤੀ ਐਡਟੈਕ ’ਚ ਫਿਰ ਤੋਂ ਆਈ ਜਾਨ

NEXT STORY

Stories You May Like

  • golmaal 5 will be released on this day
    "ਗੋਲਮਾਲ 5" 'ਚ ਅਜੇ ਦੇਵਗਨ ਦੇ ਨਾਲ ਅਕਸ਼ੈ ਕੁਮਾਰ ਵੀ ਪਵਾਉਣਗੇ ਢਿੱਡੀ ਪੀੜਾਂ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ
  • bjp  sankalp yatra  punjab bjp
    ਪੰਜਾਬ ਨੂੰ ਨਸ਼ੇ ਦੇ ਕੋਹੜ 'ਚੋ ਕੱਢਣ ਲਈ ਭਾਜਪਾ ਦੀ ਸੰਕਲਪ ਯਾਤਰਾ ਸ਼ੁਰੂ : ਮੰਗਤ ਰਾਏ ਬਾਂਸਲ
  • passenger taped up on us flight
    ਅਮਰੀਕੀ ਫਲਾਈਟ ’ਚ ਯਾਤਰੀ ਨੂੰ ਟੇਪ ਨਾਲ ਬੰਨ੍ਹਿਆ, ਜਹਾਜ਼ ਦੀ ਕਰਨੀ ਪਈ ਐਮਰਜੈਂਸੀ ਲੈਂਡਿੰਗ
  • bjp  s anti drug rally on september 30
    ਜਲੰਧਰ 'ਚ ਭਾਜਪਾ ਦੀ ਨਸ਼ਾ ਵਿਰੋਧੀ ਰੈਲੀ 30 ਸਤੰਬਰ ਨੂੰ, ਅਮਿਤ ਸ਼ਾਹ ਹੋ ਸਕਦੇ ਨੇ ਸ਼ਾਮਲ
  • women in pakistan still unsafe despite laws
    ਪਾਕਿਸਤਾਨ 'ਚ ਕਾਨੂੰਨਾਂ ਦੇ ਬਾਵਜੂਦ ਔਰਤਾਂ ਅਜੇ ਵੀ ਅਸੁਰੱਖਿਅਤ !
  • major setback for vimal elaichi company from delhi hc
    ਵਿਮਲ ਇਲਾਇਚੀ ਨੂੰ ਦਿੱਲੀ HC ਤੋਂ ਝਟਕਾ, ਸ਼ਾਹਰੁਖ, ਅਜੇ ਤੇ ਟਾਈਗਰ ਨੂੰ ਜਾਰੀ ਨੋਟਿਸ ਰੱਦ ਕਰਨ ਦੀ ਪਟੀਸ਼ਨ ਖਾਰਜ
  • bjp  senior leader  kalraj mishra  wife  passed away
    ਭਾਜਪਾ ਦੇ ਸੀਨੀਅਰ ਆਗੂ ਕਲਰਾਜ ਮਿਸ਼ਰਾ ਦੀ ਪਤਨੀ ਦਾ ਦਿਹਾਂਤ
  • measles epidemic breaks out in bangladesh
    ਯੂਨੀਸੇਫ ਦੀ ਚੇਤਾਵਨੀ ਨਜ਼ਰਅੰਦਾਜ਼ ਕਰਨੀ ਪਈ ਭਾਰੀ: ਬੰਗਲਾਦੇਸ਼ 'ਚ ਭੜਕੀ ਖਸਰੇ ਦੀ ਮਹਾਂਮਾਰੀ
  • sting video of mixing 12 kg water in 28 kg milk surfaced
    ਹੈਂ! 28 ਕਿਲੋ ਦੁੱਧ ’ਚ 12 ਕਿਲੋ ਪਾਣੀ..., ਜਲੰਧਰ ਦੀ ਇਸ ਸਟਿੰਗ ਵੀਡੀਓ ਨੇ ਕੀਤਾ...
  • punjab weather imd
    ਪੰਜਾਬ Weather ਦੀ ਤਾਜ਼ਾ ਅਪਡੇਟ ਜਾਰੀ! ਜਾਣੋ ਅਗਲੇ 5 ਦਿਨਾਂ ਦਾ ਹਾਲ
  • young man from dubai made big revelations about aaradhya enterprises
    ਦੁਬਈ ਤੋਂ ਪਰਤੇ ਨੌਜਵਾਨ ਨੇ ਅਰਾਧਿਆ ਐਂਟਰਪ੍ਰਾਈਜ਼ਿਜ਼ ਨੂੰ ਲੈ ਕੇ ਕੀਤੇ ਵੱਡੇ...
  • interview with raman kumar news anchor at jalandhar doordarshan
    ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ ਕੁਮਾਰ ਨਾਲ ਦਿਲਚਸਪ ਇੰਟਰਵਿਊ,...
  • breakthrough in case of 4 year old keshav kidnapping in jalandhar
    ਜਵਾਕ ਦੇ ਅਗਵਾ ਮਾਮਲੇ 'ਚ ਮੁਲਜ਼ਮ ਗ੍ਰਿਫ਼ਤਾਰ, ਵੇਚਣ ਦੀ ਬਣਾਈ ਸੀ ਪਲਾਨਿੰਗ, ਬੱਸ...
  • strict arrangements for the shri siddh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਸਖ਼ਤ ਪ੍ਰਬੰਧ,1000 ਪੁਲਸ ਮੁਲਾਜ਼ਮ...
  • boy dies at night after being released from police custody
    ਪੁਲਸ ਹਿਰਾਸਤ ਤੋਂ ਰਿਹਾਅ ਹੋਣ ਮਗਰੋਂ ਰਾਤ ਨੂੰ ਹੋ ਗਈ ਨੌਜਵਾਨ ਦੀ ਮੌਤ, ਲੋਕਾਂ ਨੇ...
  • horrific road accident in kapurthala
    ਪੰਜਾਬ: ਹੱਸਦਾ-ਖੇਡਦਾ ਉੱਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ ਪਿਤਾ-ਪੁੱਤ ਦੀ ਗਈ...
Trending
Ek Nazar
ice officer in usa

ਅਮਰੀਕਾ 'ਚ ICE ਅਧਿਕਾਰੀ ਨੇ ਵੈਨੇਜ਼ੁਏਲਾ ਦੇ ਨਾਗਰਿਕ ਨੂੰ ਮਾਰ'ਤੀ ਗੋਲੀ

british pm to meet trump

ਟਰੰਪ ਨਾਲ ਮੁਲਾਕਾਤ ਕਰਨਗੇ ਬ੍ਰਿਟਿਸ਼ PM; ਯੂਕਰੇਨ, ਪੱਛਮੀ ਏਸ਼ੀਆ ਸੰਕਟ 'ਤੇ...

parliamentary elections

ਰੂਸੀ ਸੰਸਦੀ ਚੋਣਾਂ : ਪੁਤਿਨ-ਪੱਖੀ ਪਾਰਟੀ ਦਾ ਦਬਦਬਾ ਬਰਕਰਾਰ

veteran actress loses battle with cancer

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਕੈਂਸਰ ਤੋਂ ਜੰਗ ਹਾਰੀ ਦਿੱਗਜ ਅਦਾਕਾਰਾ

chinese president xi jinping visit us

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 23 ਤੋਂ 25 ਸਤੰਬਰ ਤੱਕ ਅਮਰੀਕਾ ਦੌਰੇ 'ਤੇ,...

pakistan claims airstrikes

ਪਾਕਿਸਤਾਨ ਦਾ ਦਾਅਵਾ, ਢੇਰ ਕਰ'ਤੇ 28 ਅੱਤਵਾਦੀ

emmanuel macron met with mark carney

ਮੈਕਰੋਨ ਨੇ ਕਾਰਨੀ ਨਾਲ ਕੀਤੀ ਮੁਲਾਕਾਤ, ਕੈਨੇਡਾ ਨੂੰ ਈਯੂ ਦਾ ਐਸੋਸੀਏਟ ਮੈਂਬਰ...

elections in russia

ਰੂਸੀ ਸੰਸਦੀ ਚੋਣਾਂ : ਸ਼ੁਰੂਆਤੀ ਰੁਝਾਨਾਂ 'ਚ ਪੁਤਿਨ-ਸਮਰਥਿਤ ਯੂਨਾਈਟਿਡ ਰਸ਼ੀਆ...

railway passengers take note

ਰੇਲਵੇ ਯਾਤਰੀ ਦੇਣ ਧਿਆਨ, ਇਹ ਰੇਲ ਗੱਡੀਆਂ 7 ਦਿਨਾਂ ਲਈ ਰੱਦ

10 rupees  dispute  auto rickshaw driver

ਹੈਦਰਾਬਾਦ 'ਚ 10 ਰੁਪਏ ਨੂੰ ਲੈ ਕੇ ਹੋਇਆ ਝਗੜਾ, ਕੁੱਟ-ਕੁੱਟ ਮਾਰ 'ਤਾ ਆਟੋ ਚਾਲਕ

parmish verma case

ਪਰਮੀਸ਼ ਵਰਮਾ ਗੋਲੀਕਾਂਡ: 2 ਪੁਲਸ ਮੁਲਾਜ਼ਮਾਂ ਸਣੇ 3 ਖ਼ਿਲਾਫ਼ ਗ਼ੈਰ-ਜ਼ਮਾਨਤੀ...

imran khan  s sister detained

ਪਾਕਿਸਤਾਨ : ਹਿਰਾਸਤ 'ਚ ਲਈ ਗਈ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ

people of these 3 zodiac signs will be rolling in money

ਇਹ 3 ਰਾਸ਼ੀਆਂ ਵਾਲੇ ਅਗਲੇ 42 ਦਿਨ ਨੋਟਾਂ 'ਚ ਖੇਡਣਗੇ ! ਬਣ ਰਿਹੈ ਦੁਰਲੱਭ ਸੰਜੋਗ

famous actress admitted to hospital

ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ 'ਚ ਚੱਲ ਰਿਹੈ ਇਲਾਜ, ਸਾਹਮਣੇ ਆਈ ਤਸਵੀਰ

trump returned

ਪੱਛਮੀ ਏਸ਼ੀਆ 'ਚ ਵਧ ਰਹੇ ਤਣਾਅ ਵਿਚਕਾਰ ਟਰੰਪ ਛੁੱਟੀਆਂ ਤੋਂ ਪਰਤੇ

great news for government employees 8th pay commission

ਸਰਕਾਰੀ ਕਰਮਚਾਰੀਆਂ ਦੀ ਬੱਲੇ-ਬੱਲੇ! 8th Pay Commission ਤੋਂ ਪਹਿਲਾਂ ਸਰਕਾਰ ਨੇ...

big news for indian community

ਹੁਣ ਭਾਰਤ ਆਉਣ ਦੀ ਲੋੜ ਨਹੀਂ , ਕੈਨੇਡਾ 'ਚ ਮਿਲੀ 'ਅਸਥੀ ਵਿਸਰਜਨ' ਦੀ ਸਹੂਲਤ

25  of the world  s doctors are over 55

ਦੁਨੀਆ ਦੇ 25 ਫੀਸਦੀ ਡਾਕਟਰ 55 ਤੋਂ ਪਾਰ, ਅਮੀਰ ਦੇਸ਼ਾਂ ’ਚ ਹਰ ਤੀਜਾ ਡਾਕਟਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • new world map
      ਦੁਨੀਆ ਦੇ ‘ਨਵੇਂ ਨਕਸ਼ੇ’ ਨੇ ਭਾਰਤ ਦੀਆਂ ਚਿੰਤਾਵਾਂ ਨੂੰ ਮੁੜ ਤੋਂ ਜਿੰਦਾ ਕੀਤਾ
    • employees who plunder public funds  deserve severe and exemplary punishment
      ‘ਧਨ ਲੁੱਟਣ ਵਾਲੇ ਮੁਲਾਜ਼ਮ’ ਸਖ਼ਤ ਅਤੇ ਸਿੱਖਿਆਦਾਇਕ ਸਜ਼ਾ ਦੇ ਹੱਕਦਾਰ!
    • the modi government economic data and ground reality
      ਮੋਦੀ ਸਰਕਾਰ ਦੇ ਆਰਥਿਕ ਅੰਕੜੇ ਅਤੇ ਜ਼ਮੀਨੀ ਹਕੀਕਤ
    • political activities intensify over the formation of a third front
      ਤੀਜੇ ਮੋਰਚੇ ਦੇ ਗਠਨ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼
    • indian cricket
      ਬਹੁਤ ਜ਼ਿਆਦਾ ਰੁਝੇਵੇਂ ਭਰੇ ਸ਼ਡਿਊਲ ਦੇ ਫੇਰ 'ਚ ਫਸੀ ਭਾਰਤੀ ਕ੍ਰਿਕਟ
    • kumari mayavati
      ਮਾਇਆਵਤੀ ਦੀ ਬਸਪਾ ਦੀ ਤ੍ਰਾਸਦੀ, ਰਾਹ ਆਸਾਨ ਨਹੀਂ
    • under the guise of superstition
      ‘ਅੰਧਵਿਸ਼ਵਾਸਾਂ ਦੀ ਆੜ ’ਚ’ ਕਿਤੇ ਹਿੰਸਾ, ਕਿਤੇ ਜਬਰ-ਜ਼ਨਾਹ, ਕਿਤੇ ਕਤਲ!
    • demand for independence from the uk
      ਹੁਣ ਯੂਨਾਈਟਿਡ ਨਹੀਂ? ਯੂ. ਕੇ. ਤੋਂ ਆਜ਼ਾਦੀ ਦੀ ਮੰਗ
    • 25 years of public service and a resolve for a new future for punjab
      ਲੋਕ ਸੇਵਾ ਦੇ 25 ਸਾਲ ਅਤੇ ਪੰਜਾਬ ਦੇ ਨਵੇਂ ਭਵਿੱਖ ਦਾ ਸੰਕਲਪ
    • new airports longing for flights
      ਉਡਾਣਾਂ ਨੂੰ ਤਰਸਦੇ ਨਵੇਂ ਹਵਾਈ ਅੱਡੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +