ਐਟਰਟੇਨਮੈਂਟ ਡੈਸਕ- ਪ੍ਰਯਾਗਰਾਜ ਮਹਾਕੁੰਭ 'ਚ ਆਪਣੀਆਂ ਨੀਲੀਆਂ ਅੱਖਾਂ ਲਈ ਮਸ਼ਹੂਰ ਹੋਈ ਮੋਨਾਲੀਸਾ ਭੋਂਸਲੇ ਹੁਣ ਫਿਲਮ 'ਦਿ ਮਨੀਪੁਰ ਡਾਇਰੀਜ਼' ਦੀ ਸ਼ੂਟਿੰਗ ਲਈ ਮਹੇਸ਼ਵਰ ਤੋਂ ਮੁੰਬਈ ਲਈ ਰਵਾਨਾ ਹੋ ਗਈ ਹੈ। ਫਿਲਮ ਦੇ ਨਿਰਦੇਸ਼ਕ ਸਨੋਜ ਮਿਸ਼ਰਾ ਦੇ ਸਹਾਇਕ ਮਹਿੰਦਰ ਲੋਧੀ ਖੁਦ ਉਸ ਨੂੰ ਲੈਣ ਲਈ ਮੱਧ ਪ੍ਰਦੇਸ਼ ਦੇ ਮਹੇਸ਼ਵਰ ਪਹੁੰਚੇ। ਲੋਧੀ ਨੇ ਮੋਨਾਲੀਸਾ ਦੇ ਪਰਿਵਾਰ ਨਾਲ ਗੱਲ ਕੀਤੀ ਅਤੇ ਫਿਰ ਉਸ ਨੂੰ ਸੁਰੱਖਿਅਤ ਮੁੰਬਈ ਭੇਜ ਦਿੱਤਾ।
![PunjabKesari](https://static.jagbani.com/multimedia/16_38_293080840monaa1-ll.jpg)
ਸਹਾਇਕ ਡਾਇਰੈਕਟਰ ਮਹਿੰਦਰ ਲੋਧੀ ਨੇ ਮੋਨਾਲੀਸਾ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਅਤ ਭੇਜਣ ਲਈ ਇਲਾਕਾ ਪੁਲਸ ਸਟੇਸ਼ਨ ਇੰਚਾਰਜ ਜਗਦੀਸ਼ ਗੋਇਲ ਨਾਲ ਵੀ ਮੁਲਾਕਾਤ ਕੀਤੀ। ਗੋਇਲ ਅਤੇ ਹੋਰ ਪੁਲਸ ਵਾਲਿਆਂ ਨੇ ਮੋਨਾਲੀਸਾ ਨਾਲ ਤਸਵੀਰਾਂ ਖਿਚਵਾਈਆਂ ਅਤੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਮੋਨਾਲੀਸਾ, ਜਿਸ ਨੇ ਪਹਿਲਾਂ ਮਹਾਕੁੰਭ ਵਿੱਚ ਰੁਦਰਾਕਸ਼ ਕ੍ਰਿਸਟਲ ਅਤੇ ਸ਼ਿਵਲਿੰਗ ਵੇਚਣ ਲਈ ਪ੍ਰਸਿੱਧੀ ਪ੍ਰਾਪਤ ਕੀਤੀ ਸੀ, ਹੁਣ ਇੱਕ ਵੱਡੇ ਬੈਨਰ ਦੀ ਫਿਲਮ 'ਚ ਦਿਖਾਈ ਦੇਵੇਗੀ। ਉਹ ਫਿਲਮ 'ਦਿ ਮਨੀਪੁਰ ਡਾਇਰੀਜ਼' 'ਚ ਇੱਕ ਫੌਜੀ ਅਧਿਕਾਰੀ ਦੀ ਧੀ ਦੀ ਭੂਮਿਕਾ ਨਿਭਾਏਗੀ। ਫਿਲਮ ਦੀ ਸ਼ੂਟਿੰਗ ਮੁੰਬਈ 'ਚ ਚੱਲ ਰਹੀ ਹੈ ਅਤੇ ਮੋਨਾਲੀਸਾ ਇਸ ਲਈ ਮੁੰਬਈ ਅਤੇ ਹੋਰ ਥਾਵਾਂ 'ਤੇ ਸਿਖਲਾਈ ਲਈ ਵੀ ਜਾਵੇਗੀ।
![PunjabKesari](https://static.jagbani.com/multimedia/16_38_291205731monaa2-ll.jpg)
ਇਸ ਫਿਲਮ 'ਚ ਅਦਾਕਾਰ ਦੀਪਕ ਤਿਜੋਰੀ, ਮੁਕੇਸ਼ ਤਿਵਾੜੀ, ਅਮਿਤ ਰਾਓ ਅਤੇ ਅਨੁਪਮ ਖੇਰ ਮੁੱਖ ਭੂਮਿਕਾਵਾਂ 'ਚ ਹਨ। ਫਿਲਮ 'ਚ ਅਨੁਪਮ ਖੇਰ ਇੱਕ ਫੌਜੀ ਅਫਸਰ ਦੀ ਭੂਮਿਕਾ ਨਿਭਾਉਣਗੇ, ਜਦੋਂ ਕਿ ਮੋਨਾਲੀਸਾ ਉਨ੍ਹਾਂ ਦੀ ਧੀ ਦੇ ਰੂਪ 'ਚ ਦਿਖਾਈ ਦੇਵੇਗੀ। ਮੋਨਾਲੀਸਾ ਆਪਣੇ ਤਾਇਆ ਜੀ ਵਿਜੇ ਪਟੇਲ ਅਤੇ ਚਚੇਰੇ ਭਰਾ ਰੂਪਨ ਪਟੇਲ ਨਾਲ ਇੰਦੌਰ ਲਈ ਰਵਾਨਾ ਹੋਈ ਅਤੇ ਉੱਥੋਂ ਉਹ ਉਡਾਣ ਰਾਹੀਂ ਮੁੰਬਈ ਜਾਵੇਗੀ। ਹਾਲਾਂਕਿ, ਮਹੇਸ਼ਵਰ 'ਚ ਸੋਸ਼ਲ ਮੀਡੀਆ, ਯੂਟਿਊਬਰਾਂ ਅਤੇ ਚੈਨਲ ਦੇ ਲੋਕਾਂ ਤੋਂ ਬਚਣ ਲਈ, ਮੋਨਾਲੀਸਾ ਰਾਤ ਨੂੰ ਮਹੇਸ਼ਵਰ ਪੁਲਸ ਸਟੇਸ਼ਨ ਪਹੁੰਚੀ। ਪੁਲਸ ਸਟੇਸ਼ਨ ਦੇ ਇੰਚਾਰਜ ਨਾਲ ਗੱਲ ਕਰਨ ਤੋਂ ਬਾਅਦ, ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਬੰਧ ਕੀਤੇ ਗਏ। ਮੋਨਾਲੀਸਾ ਨੂੰ ਪੁਲਸ ਸਟੇਸ਼ਨ 'ਚ ਕੁਝ ਲੋਕਾਂ ਨਾਲ ਗੱਲ ਕਰਦੇ ਸਮੇਂ ਸਲਵਾਰ ਸੂਟ ਵਿੱਚ ਦੇਖਿਆ ਗਿਆ ਅਤੇ ਉਹ ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਬਹੁਤ ਖੁਸ਼ ਦਿਖਾਈ ਦੇ ਰਹੀ ਸੀ।
ਇਹ ਵੀ ਪੜ੍ਹੋ- ਅਦਾਕਾਰ Vicky Kaushal ਤੇ ਰਸ਼ਮੀਕਾ ਮੰਡਾਨਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
ਮੋਨਾਲੀਸਾ ਦੇ ਮਾਮਾ ਵਿਨੋਦ ਨੇਤਾ ਨੇ ਕਿਹਾ ਕਿ ਜਦੋਂ ਤੋਂ ਮੋਨਾਲੀਸਾ ਘਰ ਪਹੁੰਚੀ, ਉਸ ਦੇ ਘਰ ਦੇ ਬਾਹਰ ਯੂਟਿਊਬਰਾਂ ਅਤੇ ਸੋਸ਼ਲ ਮੀਡੀਆ ਚੈਨਲ ਦੇ ਲੋਕਾਂ ਦੀ ਭੀੜ ਲੱਗ ਗਈ। ਲੋਕ ਸਵੇਰੇ 6 ਵਜੇ ਤੋਂ ਹੀ ਉਸਦੇ ਘਰ ਦੇ ਬਾਹਰ ਬੈਠ ਜਾਂਦੇ ਸਨ, ਜਿਸ ਕਾਰਨ ਮੋਨਾਲੀਸਾ ਨੂੰ ਘਰ ਤੋਂ ਬਾਹਰ ਜਾਣ ਵਿੱਚ ਮੁਸ਼ਕਲ ਆ ਰਹੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਦਾਕਾਰ Vicky Kaushal ਤੇ ਰਸ਼ਮੀਕਾ ਮੰਡਾਨਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
NEXT STORY