ਮੁੰਬਈ- ਮੌਨੀ ਰਾਏ ਨੇ ਵੀ ਆਪਣੀ ਦਮਦਾਰ ਅਦਾਕਾਰੀ ਨਾਲ ਬਾਲੀਵੁੱਡ ’ਚ ਖ਼ਾਸ ਜਗ੍ਹਾ ਬਣਾਈ ਹੈ। ਅਦਾਕਾਰੀ ਦੇ ਨਾਲ-ਨਾਲ ਮੌਨੀ ਆਪਣੀ ਡਰੈਸਿੰਗ ਸੈਂਸ ਲਈ ਵੀ ਸੁਰਖੀਆਂ ’ਚ ਰਹਿੰਦੀ ਹੈ। ਉਹ ਇੰਡਸਟਰੀ ਦੀ ਸਭ ਤੋਂ ਖ਼ੂਬਸੂਰਤ ਅਤੇ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ।
![PunjabKesari](https://static.jagbani.com/multimedia/12_56_224519669sidha1234567890123455678-ll.jpg)
ਇਹ ਵੀ ਪੜ੍ਹੋ : ਆਲੀਆ ਨੂੰ ਪਤੀ ਰਣਬੀਰ ਨਾਲ ਏਅਰਪੋਰਟ ’ਤੇ ਦੇਖਿਆ ਗਿਆ, ਹਸੀਨਾ ਟੈਡੀ-ਪ੍ਰਿੰਟਿਡ ਬਲੈਕ ਡਰੈੱਸ ’ਚ ਦਿੱਸੀ ਕੂਲ
ਮੌਨੀ ਸ਼ਟਰਬੱਗਸ ਦੀ ਆਲ ਟਾਈਮ ਮਨਪਸੰਦ ਰਹੀ ਹੈ ਅਤੇ ਕਈ ਵਾਰ ਮੀਡੀਆ ਕੈਮਰਿਆਂ ’ਤੇ ਕੈਦ ਹੋ ਚੁੱਕੀ ਹੈ। ਹਾਲ ਹੀ ’ਚ ਮੌਨੀ ਨੂੰ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ।
![PunjabKesari](https://static.jagbani.com/multimedia/12_56_225766946sidha12345678901234556789-ll.jpg)
ਇਸ ਦੌਰਾਨ ਮੌਨੀ ਕਾਲੇ ਰੰਗ ਦੇ ਕਾਰਸੇਟ ਟੌਪ ’ਚ ਸ਼ਾਨਦਾਰ ਲੱਗ ਰਹੀ ਹੈ ਅਤੇ ਮੈਚਿੰਗ ਟਰਾਊਜ਼ਰ ਦੇ ਨਾਲ ਕਾਫ਼ੀ ਬੋਲਡ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਇਸ ਦੇ ਨਾਲ ਵਾਈਟ ਸ਼ੂਅਜ਼ ਪਾਏ ਹਨ।
![PunjabKesari](https://static.jagbani.com/multimedia/12_56_228110951sidha123456789012345567890-ll.jpg)
ਇਹ ਵੀ ਪੜ੍ਹੋ : ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ
ਮੌਨੀ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਸੀ। ਇਸ ਦੇ ਨਾਲ ਅਦਾਕਾਰਾ ਅੱਖਾਂ ’ਤੇ ਕਾਲਾ ਚਸ਼ਮਾ ਪਾ ਕੇ ਕੂਲ ਲੱਗ ਰਹੀ ਸੀ। ਅਦਾਕਾਰਾ ਨੇ ਮਾਂਗ ’ਚ ਸਿੰਦੂਰ ਪਾਇਆ ਹੋਇਆ ਹੈ।
![PunjabKesari](https://static.jagbani.com/multimedia/12_56_229985964sidha1234567890123455678901-ll.jpg)
ਹੇਅਰਸਟਾਈਲ ਦੀ ਗੱਲ ਕਰੀਏ ਤਾਂ ਮੌਨੀ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ। ਮੌਨੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਮੌਨੀ ਦਾ ਇਹ ਲੁੱਕ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ ਅਤੇ ਇਸ ਦੀ ਕਾਫ਼ੀ ਚਰਚਾ ਵੀ ਹੋ ਰਹੀ ਹੈ।
![PunjabKesari](https://static.jagbani.com/multimedia/12_56_232017357sidha12345678901234556789012-ll.jpg)
ਅਦਾਕਾਰਾ ਨੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਮੌਨੀ ਜਲਦ ਹੀ ਫ਼ਿਲਮ ‘ਬ੍ਰਹਮਾਸਤਰ’ ’ਚ ਨਜ਼ਰ ਆਵੇਗੀ। ਇਸ ’ਚ ਆਲੀਆ ਭੱਟ, ਰਣਬੀਰ ਕਪੂਰ, ਅਮਿਤਾਭ ਬੱਚਨ ਵਰਗੇ ਸਿਤਾਰੇ ਅਦਾਕਾਰਾ ਨਾਲ ਨਜ਼ਰ ਆਉਣਗੇ। ਇਹ ਫ਼ਿਲਮ 9 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।
ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ
NEXT STORY