ਮੁੰਬਈ (ਬਿਊਰੋ) - ਪ੍ਰਸਿੱਧ ਅਦਾਕਾਰਾ ਮੌਨੀ ਰਾਏ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਉਸ ਦੇ ਫੈਨਜ਼ 'ਚ ਹਲਚਲ ਮਚਾ ਦਿੱਤੀ ਹੈ। ਦਰਅਸਲ, ਖ਼ਬਰਾਂ ਮੁਤਾਬਕ ਕੁਝ ਦਿਨ ਪਹਿਲਾ ਮੌਨੀ ਰਾਏ ਦੀ ਸਿਹਤ ਵਿਗੜ ਗਈ ਸੀ, ਜਿਸ ਦੇ ਚੱਲਦਿਆਂ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।
![PunjabKesari](https://static.jagbani.com/multimedia/16_17_509176906mouni1-ll.jpg)
ਇਸ ਗੱਲ ਦੀ ਜਾਣਕਾਰੀ ਉਸ ਨੇ ਖ਼ੁਦ ਸੋਸ਼ਲ ਮੀਡੀਆ ਪੋਸਟ ਰਾਹੀਂ ਫੈਨਜ਼ ਨਾਲ ਸਾਂਝੀ ਕੀਤੀ ਹੈ। ਹਾਲਾਂਕਿ ਹੁਣ ਮੌਨੀ ਰਾਏ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
![PunjabKesari](https://static.jagbani.com/multimedia/16_17_510739046mouni2-ll.jpg)
ਦੱਸ ਦਈਏ ਕਿ ਅਦਾਕਾਰਾ ਮੌਨੀ ਰਾਏ ਦੀ ਸਿਹਤ ਕਾਫ਼ੀ ਜ਼ਿਆਦਾ ਖ਼ਰਾਬ ਹੋ ਗਈ ਸੀ, ਜਿਸ ਕਾਰਨ ਉਸ ਨੂੰ 9 ਦਿਨ ਹਸਪਤਾਲ 'ਚ ਬਿਤਾਉਣੇ ਪਏ। ਮੌਨੀ ਰਾਏ ਦੀ ਇਸ ਪੋਸਟ ਨੇ ਉਸ ਦੇ ਫੈਨਜ਼ ਦੀ ਚਿੰਤਾ ਵਧਾ ਦਿੱਤੀ ਹੈ। ਹੁਣ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਆਖ਼ਿਰ ਉਸ ਨੂੰ ਕੀ ਹੋਇਆ ਸੀ।
![PunjabKesari](https://static.jagbani.com/multimedia/16_17_512458159mouni3-ll.jpg)
ਐੱਸ. ਐੱਸ. ਰਾਜਾਮੌਲੀ ਨੇ ਪ੍ਰਭਾਸ ਦੀ ਫ਼ਿਲਮ ਦੇ ਟੀਜ਼ਰ ਦੀ ਕੀਤੀ ਤਾਰੀਫ਼, ਪੁੱਛਿਆ ਇਹ ਸਵਾਲ
NEXT STORY