ਮੁੰਬਈ (ਬਿਊਰੋ)– ਗੀਤਕਾਰ ਜਾਵੇਦ ਅਖ਼ਤਰ ਮਾਨਹਾਨੀ ਕੇਸ ’ਚ ਫ਼ਿਲਮ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਾਵੇਦ ਅਖ਼ਤਰ ਮਾਨਹਾਨੀ ਮਾਮਲੇ ’ਚ ਮੁੰਬਈ ਦੀ ਇਕ ਅਦਾਲਤ ਨੇ ਕੰਗਨਾ ਨੂੰ ਲਤਾੜ ਲਗਾਈ ਹੈ। ਮੈਜਿਸਟ੍ਰੇਟ ਆਰ. ਆਰ. ਖ਼ਾਨ ਨੇ ਕੰਗਨਾ ਰਣੌਤ ਲਈ ਕਿਹਾ ਕਿ ਹੋ ਸਕਦਾ ਹੈ ਸੈਲੇਬ੍ਰਿਟੀ ਹੋਣ ਕਾਰਨ ਉਨ੍ਹਾਂ ਕੋਲ ਪੇਸ਼ੇਵਰ ਕੰਮ ਹੋਣ ਪਰ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਇਕ ਮਾਮਲੇ ’ਚ ਦੋਸ਼ੀ ਹੈ।
ਕੰਗਨਾ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਅਦਾਲਤ ਦੇ ਹੁਕਮ ’ਚ ਮੈਜਿਸਟ੍ਰੇਟ ਆਰ. ਆਰ. ਖ਼ਾਨ ਨੇ ਕਿਹਾ, ‘ਇਹ ਰਿਕਾਰਡ ਦੀ ਗੱਲ ਹੈ ਕਿ ਸੰਮਨ ਦੀ ਤਾਮੀਲ ਤੋਂ ਬਾਅਦ ਤੋਂ ਦੋਸ਼ੀ ਕੰਗਨਾ ਰਣੌਤ ਦੋ ਮੌਕਿਆਂ ’ਤੇ ਪੇਸ਼ ਹੋਈ ਹੈ। ਉਹ ਇਸ ਮਾਮਲੇ ਦੀ ਸੁਣਵਾਈ ਲਈ ਆਪਣੀ ਪਸੰਦ ਦੇ ਤਰੀਕਿਆਂ ਤੇ ਸ਼ਰਤਾਂ ਨੂੰ ਸਾਹਮਣੇ ਰੱਖ ਰਹੀ ਹੈ। ਦੋਸ਼ੀ ਨੂੰ ਕਾਨੂੰਨ ਦੀ ਸਥਾਪਿਤ ਪ੍ਰਕਿਰਿਆ ਤੇ ਉਸ ਦੇ ਜ਼ਮਾਨਤ ਬਾਂਡ ਦੇ ਨਿਯਮਾਂ ਤੇ ਸ਼ਰਤਾਂ ਦਾ ਪਾਲਣ ਕਰਨਾ ਹੋਵੇਗਾ।’
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)
ਮੈਜਿਸਟ੍ਰੇਟ ਆਰ. ਆਰ. ਖ਼ਾਨ ਨੇ ਅੱਗੇ ਕਿਹਾ, ‘ਬਿਨਾਂ ਸ਼ੱਕ ਇਕ ਸੈਲੇਬ੍ਰਿਟੀ ਹੋਣ ਦੇ ਨਾਅਤੇ ਦੋਸ਼ੀ ਕੋਲ ਆਪਣੇ ਪੇਸ਼ੇਵਰ ਕੰਮ ਹਨ ਪਰ ਉਹ ਇਹ ਨਹੀਂ ਭੁੱਲ ਸਕਦੀ ਕਿ ਉਹ ਇਸ ਮਾਮਲੇ ’ਚ ਇਕ ਦੋਸ਼ੀ ਹੈ।’
ਮੈਟਰੋਪਾਲੀਟਨ ਕੋਰਟ ਦੇ ਜੱਜ ਆਰ. ਆਰ. ਖ਼ਾਨ ਨੇ ਕੰਗਨਾ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ, ਜਿਸ ’ਚ ਅਦਾਕਾਰਾ ਨੇ ਅਦਾਲਤ ਦੀ ਕਾਰਵਾਈ ’ਚ ਭਾਜ ਲੈਣ ਤੋਂ ਸਥਾਈ ਛੋਟ ਦੀ ਮੰਗ ਕੀਤੀ ਸੀ। ਇਸ ਮਾਮਲੇ ’ਚ ਅਗਲੀ ਸੁਣਵਾਈ ਹੁਣ 7 ਅਪ੍ਰੈਲ ਨੂੰ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਹੀਰੋਪੰਤੀ 2’ ਦੇ ਸੰਗੀਤ ਪ੍ਰੋਗਰਾਮ ’ਚ ਏ. ਆਰ. ਰਹਿਮਾਨ ਕਰਨਗੇ ਲਾਈਵ ਪ੍ਰਫਾਰਮ
NEXT STORY