ਮੁੰਬਈ (ਬਿਊਰੋ) - ਰਾਜ ਕਪੂਰ ਦੇ 100ਵੇਂ ਜਨਮ ਦਿਨ ਮੌਕੇ ਉਨ੍ਹਾਂ ਦੇ ਬੇਟੇ ਰਣਧੀਰ ਕਪੂਰ ਨੇ ਪਿਤਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਸਿਨੇਮਾ ਜਗਤ ’ਚ ਅਨੋਖੀ ਪ੍ਰਤਿਭਾ ਦੇ ਧਨੀ ਵਿਅਕਤੀ ਸਨ ਪਰ ਘਰ ’ਚ ਉਹ ਇਕ ਪਿਆਰੇ ਪਿਤਾ ਸਨ ਅਤੇ ਉਨ੍ਹਾਂ ਨੂੰ ਜਦੋਂ ਵੀ ਸਮਾਂ ਮਿਲਦਾ ਸੀ ਤਾਂ ਉਹ ਆਪਣੇ ਬੱਚਿਆਂ ਨਾਲ ਸਮਾਂ ਗੁਜ਼ਾਰਦੇ ਸਨ।
ਇਹ ਵੀ ਪੜ੍ਹੋ- ਇੰਦੌਰ 'ਚ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਹੋ ਗਈ ਲਾ ਲਾ ਲਾ ਲਾ...,ਸਿੱਖ ਭਾਈਚਾਰੇ ਨੇ ਪ੍ਰਗਟਾਈ ਚਿੰਤਾ
ਰਣਧੀਰ ਨੇ 1971 ਦੀ ਫਿਲਮ ‘ਕਲ ਆਜ ਔਰ ਕਲ’ ’ਚ ਪਿਤਾ ਰਾਜ ਕਪੂਰ ਅਤੇ ਦਾਦਾ ਪ੍ਰਿਥਵੀਰਾਜ ਕਪੂਰ ਨੂੰ ਨਿਰਦੇਸ਼ਤ ਕੀਤਾ ਸੀ। ਰਣਧੀਰ (77) ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਕਿਹਾ, ‘‘ਉਹ ਇਕ ਪਿਆਰੇ ਪਿਤਾ ਸਨ। ਅਸਲ ਜ਼ਿੰਦਗੀ ’ਚ, ਉਹ ਬਹੁਤ ਹੀ ਸਾਧਾਰਣ ਇਨਸਾਨ ਸਨ। ਉਹ ਇਕ ਆਮ ਪਿਤਾ ਵਾਂਗ ਹੀ ਸਨ। ਉਹ ਅਕਸਰ ਕੰਮ ’ਚ ਰੁੱਝੇ ਰਹਿੰਦੇ ਸਨ ਪਰ ਜਦੋਂ ਵੀ ਉਨ੍ਹਾਂ ਕੋਲ ਸਮਾਂ ਹੁੰਦਾ, ਉਹ ਸਾਡੇ ਨਾਲ ਸਮਾਂ ਗੁਜ਼ਾਰਦੇ ਸਨ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Priyanka Chopra ਦੀ ਲੁੱਕ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਲ, ਫੈਨਜ਼ ਹੋਏ ਦੀਵਾਨੇ
NEXT STORY