ਚੇਨਈ, 30 ਮਈ (ਭਾਸ਼ਾ)–ਅਦਾਕਾਰ-ਨੇਤਾ ਕਮਲ ਹਾਸਨ ਨੇ ਆਪਣੇ ਬਿਆਨ ਨੂੰ ਲੈ ਕੇ ਇਕ ਵਾਰ ਮੁੜ ਮੁਆਫੀ ਮੰਗਣ ਤੋਂ ਇਨਕਾਰ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕਾਨੂੰਨ ਅਤੇ ਨਿਆਂ ਵਿਚ ਭਰੋਸਾ ਕਰਦੇ ਹਨ ਅਤੇ ਕਰਨਾਟਕ ਲਈ ਉਨ੍ਹਾਂ ਦਾ ਪਿਆਰ ਸੱਚਾ ਹੈ। ਹਾਸਨ ਨੇ ਇਹ ਬਿਆਨ ਦੇ ਕੇ ਵਿਵਾਦ ਖੜਾ ਕਰ ਦਿੱਤਾ ਸੀ ਕਿ ਕੰਨੜ ਭਾਸ਼ਾ ਦਾ ਜਨਮ ਤਮਿਲ ਤੋਂ ਹੋਇਆ ਹੈ।
ਹਾਸਨ ਨੇ ਦਾਅਵਾ ਕੀਤਾ ਕਿ ਕੰਨੜ ਹਮਾਇਤੀ ਸਮੂਹਾਂ ਵਲੋਂ ਉਨ੍ਹਾਂ ਦੀ ਟਿੱਪਣੀ ਲਈ ਮਾਫੀ ਨਾ ਮੰਗਣ ’ਤੇ ਫਿਲਮ ਦਾ ਬਾਈਕਾਟ ਕਰਨ ਦੀ ਧਮਕੀ ਦੇਣਾ ਕੋਈ ਨਵੀਂ ਗੱਲ ਨਹੀਂ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹਨ। ਕਮਲ ਹਾਸਨ ਨੇ ਇਥੇ ਡੀ. ਐੱਮ. ਕੇ. ਦੇ ਸੂਬਾ ਹੈੱਡਕੁਆਰਟਰ ‘ਅੰਨਾ ਅਰੀਵਾਲਯਮ’ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਇਹ ਲੋਕਤੰਤਰੀ ਦੇਸ਼ ਹੈ। ਮੈਂ ਕਾਨੂੰਨ ਅਤੇ ਨਿਆਂ ਵਿਚ ਭਰੋਸਾ ਕਰਦਾ ਹਾਂ। ਮੇਰਾ ਮੰਨਣਾ ਹੈ ਕਿ ਪ੍ਰੇਮ ਦੀ ਹਮੇਸ਼ਾ ਜਿੱਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਕੇਰਲ ਲਈ ਮੇਰਾ ਪਿਆਰ ਸੱਚਾ ਹੈ। ਕੋਈ ਵੀ ਇਸ ’ਤੇ ਸ਼ੱਕ ਨਹੀਂ ਕਰੇਗਾ, ਸਿਵਾਏ ਉਨ੍ਹਾਂ ਲੋਕਾਂ ਦੇ ਜਿਨ੍ਹਾਂ ਦਾ ਕੋਈ ਏਜੰਡਾ ਹੈ।
ਅਦਾਕਾਰਾ ਨੂੰ ਚੜ੍ਹਿਆ ਸਕਸੈੱਸ ਦਾ ਖੁਮਾਰ! ਫੇਮ ਮਿਲਦੇ ਹੀ ਕਰੋੜਪਤੀ ਬਿਜ਼ਨੈੱਸਮੈਨ ਨੂੰ ਛੱਡਿਆ
NEXT STORY