ਐਂਟਰਟੇਨਮੈਂਟ ਡੈਸਕ : 15 ਨਵੰਬਰ 1956 ਨੂੰ ਮੁੰਬਈ 'ਚ ਜਨਮੇ ਜੂਨੀਅਰ ਮਹਿਮੂਦ ਢਿੱਡ ਦੇ ਕੈਂਸਰ ਤੋਂ ਪੀੜਤ ਸਨ। ਗਾਇਕ-ਅਦਾਕਾਰ ਤੇ ਨਿਰਦੇਸ਼ਕ ਦੇ ਤੌਰ 'ਤੇ ਕੰਮ ਕਰਨ ਵਾਲੇ ਜੂਨੀਅਰ ਮਹਿਮੂਦ ਦੇ ਦਿਹਾਂਤ ਨਾਲ ਹਿੰਦੀ ਸਿਨੇਮਾ 'ਚ ਇਕ ਸਨਾਟਾ ਪੈ ਗਿਆ ਹੈ। ਭਾਰਤੀ ਫ਼ਿਲਮ ਇੰਡਸਟਰੀ ਨੂੰ 'ਹਮ ਕਾਲੇ ਹੈਂ ਤੋ ਕਿਆ ਹੁਆ ਦਿਲ ਵਾਲੇ ਹੈਂ' ਅਤੇ 'ਏ ਘਰ ਕੋ ਮੱਤ ਗੋਦਾਮ ਬਨਾਨਾ' ਵਰਗੇ ਕਈ ਯਾਦਗਾਰ ਗੀਤ ਦਿੱਤੇ। ਆਓ ਜਾਣਦੇ ਹਾਂ ਮੁੰਬਈ ਨਿਵਾਸੀ ਨਈਮ ਸਈਅਦ ਤੋਂ ਹਿੰਦੀ ਫ਼ਿਲਮ ਇੰਡਸਟਰੀ ਦੇ 'ਜੂਨੀਅਰ ਮਹਿਮੂਦ' ਬਣਨ ਦਾ ਸਫ਼ਰ-
ਮਹਿਮੂਦ ਅਲੀ ਨੇ ਬਣਾਇਆ ਸੀ ਹਿੰਦੀ ਸਿਨੇਮਾ ਦਾ 'ਜੂਨੀਅਰ ਮਹਿਮੂਦ'
ਜੂਨੀਅਰ ਮਹਿਮੂਦ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1967 'ਚ ਫ਼ਿਲਮ 'ਨੌਨਿਹਾਲ' ਨਾਲ ਕੀਤੀ ਸੀ। ਉਨ੍ਹਾਂ ਨੇ ਆਪਣੇ ਕਰੀਅਰ 'ਚ 250 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ, ਜਿਨ੍ਹਾਂ 'ਚ ਸਿਰਫ਼ ਹਿੰਦੀ ਫ਼ਿਲਮਾਂ ਹੀ ਨਹੀਂ ਸਗੋਂ 7 ਵੱਖ-ਵੱਖ ਭਾਸ਼ਾਵਾਂ ਦੀਆਂ ਫ਼ਿਲਮਾਂ ਵੀ ਸ਼ਾਮਲ ਹਨ। ਹਿੰਦੀ ਤੋਂ ਇਲਾਵਾ ਜੂਨੀਅਰ ਮਹਿਮੂਦ ਨੇ ਨਿਰਮਾਤਾ ਤੇ ਨਿਰਦੇਸ਼ਕ ਵਜੋਂ ਮਰਾਠੀ ਫਿਲਮਾਂ 'ਚ ਵੀ ਆਪਣੀ ਪਛਾਣ ਬਣਾਈ। ਉਨ੍ਹਾਂ ਲਗਪਗ 6 ਮਰਾਠੀ ਫ਼ਿਲਮਾਂ ਦਾ ਨਿਰਦੇਸ਼ਨ ਤੇ ਨਿਰਮਾਣ ਕੀਤਾ।
4 ਦਹਾਕਿਆਂ ਤੋਂ ਵੱਧ ਸਮੇਂ ਤੋਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਜੂਨੀਅਰ ਮਹਿਮੂਦ ਜਦੋਂ ਇੰਡਸਟਰੀ 'ਚ ਸੰਘਰਸ਼ ਕਰਨ ਆਏ ਸਨ ਤਾਂ ਉਸ ਸਮੇਂ ਉਨ੍ਹਾਂ ਦਾ ਨਾਂ ਨਈਮ ਸਈਦ ਸੀ। ਉਨ੍ਹਾਂ ਨੂੰ ਹਿੰਦੀ ਸਿਨੇਮਾ ਦਾ 'ਜੂਨੀਅਰ ਮਹਿਮੂਦ' ਨਈਮ ਸਈਅਦ ਆਪਣੇ ਸਮੇਂ ਦੇ ਮਸ਼ਹੂਰ ਸੁਪਰਸਟਾਰ ਮਹਿਮੂਦ ਅਲੀ ਨੇ ਬਣਾਇਆ ਸੀ। ਇਹ ਨਾਂ ਦਿੱਗਜ ਅਦਾਕਾਰ ਮਹਿਮੂਦ ਅਲੀ ਨੇ ਦਿੱਤਾ ਸੀ।
ਟੀਵੀ ਸੀਰੀਅਲਸ 'ਚ ਵੀ ਕੀਤਾ ਸੀ ਕੰਮ
ਜੂਨੀਅਰ ਮਹਿਮੂਦ ਨੇ ਆਪਣੇ ਫ਼ਿਲਮੀ ਕਰੀਅਰ 'ਚ ਨਾ ਸਿਰਫ ਵੱਡੇ ਪਰਦੇ 'ਤੇ ਕੰਮ ਕੀਤਾ ਸਗੋਂ ਇਸ ਦੇ ਨਾਲ ਹੀ ਛੋਟੇ ਪਰਦੇ 'ਤੇ ਵੀ ਆਪਣੀ ਅਦਾਕਾਰੀ ਦਾ ਜਾਦੂ ਚਲਾਇਆ। 1967 'ਚ ਇੰਡਸਟਰੀ 'ਚ ਐਂਟਰੀ ਕਰਨ ਵਾਲੇ ਜੂਨੀਅਰ ਮਹਿਮੂਦ ਨੇ 'ਮੋਹੱਬਤ ਜ਼ਿੰਦਗੀ ਹੈ', 'ਸੁਹਾਗਰਾਤ', 'ਫਰਿਸ਼ਤੇ', 'ਬ੍ਰਹਮਚਾਰੀ', 'ਵਿਸ਼ਵਾਸ', 'ਰਾਜਾ ਸਾਬ', 'ਪਿਆਰ ਹੀ ਪਿਆਰ', 'ਦੋ ਰਾਸਤੇ' ਵਰਗੀਆਂ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਸਾਲ 2012 'ਚ ਦਿਸ਼ਾ ਪਰਮਾਰ ਤੇ ਨਕੁਲ ਮਹਿਤਾ ਸਟਾਰਰ ਸ਼ੋਅ 'ਪਿਆਰ ਕਾ ਦਰਦ ਹੈ ਮੀਠਾ-ਮੀਠਾ ਪਿਆਰਾ-ਪਿਆਰਾ' 'ਚ ਕੰਮ ਕੀਤਾ। ਇਸ ਤੋਂ ਇਲਾਵਾ ਜੂਨੀਅਰ ਮਹਿਮੂਦ ਨੂੰ ਸਾਲ 2019 'ਚ ਟੈਲੀਵਿਜ਼ਨ ਸ਼ੋਅ 'ਤੇਨਾਲੀ ਰਾਮਾ' 'ਚ ਵੀ ਦੇਖਿਆ ਗਿਆ। ਇਸ ਸ਼ੋਅ 'ਚ ਉਨ੍ਹਾਂ ਨੇ 'ਮੁੱਲਾ ਨਸੀਰੂਦੀਨ' ਦਾ ਕਿਰਦਾਰ ਨਿਭਾਇਆ ਸੀ।
ਫ਼ਿਲਮੀ ਕਰੀਅਰ
ਜੂਨੀਅਰ ਮਹਿਮੂਦ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਉਨ੍ਹਾਂ ਨੇ ਚਾਰ ਦਹਾਕਿਆਂ ਦੇ ਕਰੀਅਰ 'ਚ 7 ਭਾਸ਼ਾਵਾਂ 'ਚ 250 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ। ਉਨ੍ਹਾਂ ਨੇ ਰਾਜੇਸ਼ ਖੰਨਾ ਤੋਂ ਲੈ ਕੇ ਅਮਿਤਾਭ ਬੱਚਨ ਅਤੇ ਰਾਜ ਕਪੂਰ ਤੱਕ ਦੇ ਸੁਪਰਸਟਾਰਾਂ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ। ਜੂਨੀਅਰ ਮਹਿਮੂਦ ਦੀਆਂ ਫ਼ਿਲਮਾਂ ਦੀ ਸੂਚੀ 'ਚ 'ਮੇਰਾ ਨਾਮ ਜੋਕਰ', 'ਕਾਰਵਾਂ', 'ਹਾਥੀ ਮੇਰੇ ਸਾਥੀ', 'ਮੁਹੱਬਤ ਜ਼ਿੰਦਗੀ ਹੈ', 'ਨੈਨਿਹਾਲ', 'ਹਰੇ ਰਾਮਾ ਹਰੇ ਕ੍ਰਿਸ਼ਨਾ', 'ਬਾਪ ਨੰਬਰੀ ਬੇਟਾ 10 ਨੰਬਰੀ' ਸਮੇਤ ਕਈ ਬਲਾਕਬਸਟਰ ਫ਼ਿਲਮਾਂ ਸ਼ਾਮਲ ਹਨ।
‘ਕੜਕ ਸਿੰਘ’ ਬੋਲਦੀ ਹੈ ਸਿਰਫ ਮੈਨੂੰ ਦੇਖੋ ਹੋਰ ਕੁਝ ਨਹੀਂ : ਪੰਕਜ ਤ੍ਰਿਪਾਠੀ
NEXT STORY