ਨਵੀਂ ਦਿੱਲੀ (ਬਿਊਰੋ) : ਦੱਖਣੀ ਭਾਰਤੀ ਫ਼ਿਲਮਾਂ ਦੀ ਪ੍ਰਸਿੱਧ ਅਦਾਕਾਰਾ ਸਾਮੰਥਾ ਰੂਥ ਪ੍ਰਭੂ ਆਪਣੇ ਨਿੱਜੀ ਜੀਵਨ 'ਚ ਬੇਹੱਦ ਮੁਸ਼ਕਿਲ ਸਮੇਂ 'ਚੋਂ ਲੰਘ ਰਹੀ ਹੈ। ਪਤੀ ਨਾਗਾ ਚੈਤੰਨਿਆ ਤੋਂ ਬਾਅਦ ਤਾਲਕ ਲੈ ਕੇ ਦੋਵੇਂ ਵੱਖ ਰਹਿ ਰਹੇ ਹਨ। ਸਾਮੰਥਾ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਸੀ। ਹੁਣ ਉਸ ਨੇ ਨਵੀਂ ਪੋਸਟ 'ਚ ਆਪਣੇ 'ਤੇ ਹੋਣ ਵਾਲੇ ਨਿੱਜੀ ਹਮਲਿਆਂ ਦਾ ਜਵਾਬ ਦਿੱਤਾ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਸਾਮੰਥਾ ਦਾ ਅਫੇਅਰ ਸੀ ਅਤੇ ਉਸ ਨੇ ਗਰਭਪਾਤ ਕਰਵਾਇਆ ਸੀ।
ਸਾਮੰਥਾ ਨੇ ਸ਼ੁੱਕਰਵਾਰ ਨੂੰ ਟਵਿੱਟਰ ਅਤੇ ਇੰਸਟਾਗ੍ਰਾਮ ਸਟੋਰੀ 'ਚ ਇਕ ਨੋਟ ਸਾਂਝਾ ਕੀਤਾ ਹੈ, ਜਿਸ 'ਚ ਉਸ ਨੇ ਆਪਣੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਅਫ਼ਵਾਹਾਂ ਦਾ ਜਵਾਬ ਦਿੱਤਾ। ਸਾਮੰਥਾ ਨੇ ਲਿਖਿਆ, ''ਮੇਰੇ ਨਿੱਜੀ ਸੰਕਟ 'ਚ ਤੁਹਾਡੇ ਭਾਵਨਾਤਮਕ ਨਿਵੇਸ਼ ਨਾਲ ਭਾਵੁਕ ਹਾਂ। ਮੇਰੇ ਲਈ ਇੰਨਾ ਆਪਣਾਪਨ ਵਿਖਾਉਣ ਅਤੇ ਉਨ੍ਹਾਂ ਅਫ਼ਵਾਹਾਂ ਅਤੇ ਕਹਾਣੀਆਂ ਖ਼ਿਲਾਫ਼ ਮੇਰੀ ਰੱਖਿਆ ਕਰਨ ਲਈ ਸ਼ੁਕਰੀਆ, ਜੋ ਮੇਰੇ ਬਾਰੇ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ, ਮੇਰਾ ਅਫੇਅਰ ਚੱਲ ਰਿਹਾ ਸੀ। ਮੈ ਬੱਚਾ ਨਹੀਂ ਕਰਨਾ ਚਾਹੁੰਦੀ ਸੀ। ਮੈਂ ਮੌਕਾਪ੍ਰਸਤ ਹਾਂ ਅਤੇ ਮੈਂ ਗਰਭਪਾਤ ਕਰਵਾਇਆ ਹੈ। ਇਕ ਤਲਾਕ ਆਪਣੇ ਆਪ 'ਚ ਦਰਦਨਾਕ ਪ੍ਰਕਿਰਿਆ ਹੈ। ਮੈਨੂੰ ਇਸ ਤੋਂ ਉਭਰਨ ਲਈ ਇਕੱਲਾ ਛੱਡ ਦਿਓ। ਮੇਰੇ 'ਤੇ ਹੋਣ ਵਾਲੇ ਇਹ ਨਿੱਜੀ ਹਮਲੇ ਬਹੁਤ ਨਿਰਦਈ ਹਨ ਪਰ ਮੈਂ ਵਾਅਦਾ ਕਰਦੀ ਹਾਂ ਕਿ ਉਹ ਜੋ ਚਾਹੁਣ ਆਖ ਲੈਣ, ਪਰ ਮੈਨੂੰ ਤੋੜ ਨਹੀਂ ਸਕਣਗੇ।''
ਦੱਸ ਦਈਏ ਕਿ ਸਾਮੰਥਾ ਨੇ ਹਫ਼ਤਾ ਪਹਿਲਾਂ ਇੰਸਟਾਗ੍ਰਾਮ 'ਤੇ ਇਕ ਪੋਸਟ ਦੇ ਜ਼ਰੀਏ ਤਲਾਕ (ਸੇਪਰੇਸ਼ਨ) ਦਾ ਐਲਾਨ ਕੀਤਾ ਸੀ। ਸਾਮੰਥਾ ਨੇ ਇਸ ਪੋਸਟ 'ਚ ਲਿਖਿਆ ਸੀ ਕਿ ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਮੈਂ ਅਤੇ ਨਾਗਾ ਚੈਤੰਨਿਆ ਨੇ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ, ਤਾਂਕਿ ਅਸੀਂ ਆਪਣੇ-ਆਪਣੇ ਰਸਤੇ 'ਤੇ ਅੱਗੇ ਵਧ ਸਕੀਏ। ਅਸੀਂ ਖ਼ੁਸ਼ਕਿਸਮਤ ਹਾਂ ਕਿ ਸਾਡੀ ਦੋਸਤੀ ਇਕ ਦਹਾਕੇ ਦੀ ਹੈ, ਜੋ ਸਾਡੇ ਰਿਸ਼ਤੇ ਦਾ ਆਧਾਰ ਸੀ। ਮੈਨੂੰ ਯਕੀਨ ਹੈ ਕਿ ਇਹ ਸਾਡੇ ਵਿਚਕਾਰ ਸਪੈਸ਼ਲ ਬਾਂਡ ਬਣਿਆ ਰਹੇਗਾ।
ਦੱਸਣਯੋਗ ਹੈ ਕਿ ਸਾਮੰਥਾ ਅਤੇ ਨਾਗਾ ਚੈਤੰਨਿਆ 2017 'ਚ ਵਿਆਹ ਦੇ ਬੰਧਨ 'ਚ ਬੱਝੇ ਸਨ ਅਤੇ ਦੋਵਾਂ ਦਾ ਵਿਆਹ ਕਾਫ਼ੀ ਚਰਚਾ 'ਚ ਰਿਹਾ ਸੀ। ਸਾਮੰਥਾ ਹਾਲ ਹੀ 'ਚ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਈ ਵੈੱਬ ਸੀਰੀਜ਼ 'ਦਿ ਫੈਮਿਲੀ ਮੈਨ 2' 'ਚ ਮੁੱਖ ਵਿਲੇਨ ਦੇ ਕਿਰਦਾਰ 'ਚ ਨਜ਼ਰ ਆਈ ਸੀ ਅਤੇ ਇਸ ਕਿਰਦਾਰ 'ਚ ਉਨ੍ਹਾਂ ਦੇ ਅਭਿਨੈ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਸਾਮੰਥਾ ਨੂੰ ਇਸ ਲਈ ਐਵਾਰਡ ਵੀ ਮਿਲਿਆ ਸੀ।
ਸੁਸ਼ਾਂਤ ਦੇ ਵਕੀਲ ਵਿਕਾਸ ਸਿੰਘ ਨੇ ਆਰੀਅਨ ਖਾਨ ਡਰੱਗ ਕੇਸ 'ਤੇ ਦਿੱਤਾ ਬਿਆਨ, ਆਖੀ ਇਹ ਗੱਲ
NEXT STORY