ਮੁੰਬਈ- ਟੀ.ਵੀ. ਅਤੇ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਾਇਰਾ ਬੈਨਰਜੀ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ। ‘ਬਿੱਗ ਬੌਸ 18’ 'ਚ ਆਉਣ ਤੋਂ ਬਾਅਦ, ਉਹ ਲਗਾਤਾਰ ਸੁਰਖੀਆਂ 'ਚ ਰਹੀ ਹੈ। ਨਾਇਰਾ ਨੂੰ ‘ਦਿਵਿਆ ਦ੍ਰਿਸ਼ਟੀ’, ‘ਪਿਸ਼ਾਚਿਨੀ’ ਅਤੇ ‘ਐੱਫ ਫਾਰ ਫੈਨਟਸੀ’ ਵਰਗੇ ਮਸ਼ਹੂਰ ਟੀ.ਵੀ. ਸ਼ੋਅ ਲਈ ਵੀ ਜਾਣਿਆ ਜਾਂਦਾ ਹੈ। ਉਹ ਸੋਸ਼ਲ ਮੀਡੀਆ ‘ਤੇ ਵੀ ਬਹੁਤ ਸਰਗਰਮ ਹੈ ਅਤੇ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਅਤੇ ਵੀਡੀਓਜ਼ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।
ਇਹ ਵੀ ਪੜ੍ਹੋ-ਪਾਕਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
ਹਾਲ ਹੀ 'ਚ ਨਾਇਰਾ ਬੈਨਰਜੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਗੋਆ ਦੀਆਂ ਸੜਕਾਂ ‘ਤੇ ਖੁੱਲ੍ਹੇ 'ਚ ਨਹਾਉਂਦੀ ਦਿਖਾਈ ਦੇ ਰਹੀ ਹੈ। ਵਾਇਰਲ ਵੀਡੀਓ 'ਚ ਨਾਇਰਾ ਨੂੰ ਇੱਕ ਸਟ੍ਰੈਪ ਟਾਪ ਅਤੇ ਇੱਕ ਸਲਿਟ ਸਕਰਟ ਪਹਿਨੇ ਦੇਖਿਆ ਜਾ ਸਕਦਾ ਹੈ। ਉਹ ਖੁਸ਼ੀ 'ਚ ਨੱਚਦੀ ਅਤੇ ਸੜਕ ਕਿਨਾਰੇ ਬਣੇ ਸ਼ਾਵਰ 'ਚ ਨਹਾਉਂਦੀ ਦਿਖਾਈ ਦਿੱਤੀ।ਇਸ ਵੀਡੀਓ ਨੂੰ ਇੱਕ ਪਾਪਰਾਜ਼ੀ ਅਕਾਊਂਟ ਦੁਆਰਾ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਗਿਆ ਸੀ, ‘ਗੋਆ ਦੀ ਗਰਮੀ ਤੋਂ ਰਾਹਤ ਪਾਓ!’ ਸਾਰਾ ਅਤੇ ਆਰਫਿਨ ਖਾਨ ਦੇ ਵਿਆਹ ਦੀ ਵਰ੍ਹੇਗੰਢ ਮਨਾਉਂਦੇ ਹੋਏ ਨਾਇਰਾ ਬੈਨਰਜੀ ਆਪਣੇ ‘ਬਿੱਗ ਬੌਸ’ ਗੈਂਗ ਨਾਲ ਮਸਤੀ ਕਰ ਰਹੀ ਹੈ। ਹਾਲਾਂਕਿ, ਜਿਵੇਂ ਹੀ ਇਹ ਵੀਡੀਓ ਸਾਹਮਣੇ ਆਇਆ, ਨਾਇਰਾ ਨੂੰ ਸੋਸ਼ਲ ਮੀਡੀਆ ‘ਤੇ ਭਾਰੀ ਟ੍ਰੋਲ ਕੀਤਾ ਜਾਣਾ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ-ਮਸ਼ਹੂਰ ਰੈਪਰ ਹਨੀ ਸਿੰਘ ਨੇ ਕੱਸਿਆ ਬਾਦਸ਼ਾਹ 'ਤੇ ਤੰਜ਼, ਕਿਹਾ...
ਕੌਣ ਹੈ ਨਾਇਰਾ ਬੈਨਰਜੀ ?
ਨਾਇਰਾ ਬੈਨਰਜੀ ਨੇ ਨਾ ਸਿਰਫ਼ ਹਿੰਦੀ ਟੀ.ਵੀ. ਇੰਡਸਟਰੀ 'ਚ ਸਗੋਂ ਤਾਮਿਲ ਅਤੇ ਤੇਲਗੂ ਫਿਲਮਾਂ 'ਚ ਵੀ ਕੰਮ ਕੀਤਾ ਹੈ। ਉਸ ਦਾ ਅਸਲੀ ਨਾਮ ਮਧੁਰਿਮਾ ਬੈਨਰਜੀ ਹੈ ਅਤੇ ਉਸ ਦਾ ਜਨਮ 1987 'ਚ ਹੋਇਆ ਸੀ।ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2009 'ਚ ਤੇਲਗੂ ਫਿਲਮ ‘ਆ ਓਕਾਡੂ’ ਅਤੇ ਹਿੰਦੀ ਫਿਲਮ ‘ਟੌਸ: ਏ ਫਲਿੱਪ ਆਫ ਡੈਸਟੀਨੀ’ ਨਾਲ ਕੀਤੀ। ਹਾਲਾਂਕਿ, ਉਸਨੂੰ ਅਸਲ ਪਛਾਣ ਸਟਾਰ ਪਲੱਸ ਦੇ ਅਲੌਕਿਕ ਸ਼ੋਅ ‘ਦਿਵਿਆ ਦ੍ਰਿਸ਼ਟੀ’ ਤੋਂ ਮਿਲੀ, ਜਿਸ ਵਿੱਚ ਉਸਦੀ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਰੈਪਰ ਹਨੀ ਸਿੰਘ ਨੇ ਕੱਸਿਆ ਬਾਦਸ਼ਾਹ 'ਤੇ ਤੰਜ਼, ਕਿਹਾ...
NEXT STORY