ਇੰਟਰਟੇਨਮੈਂਟ ਡੈਸਕ : 'ਮੀ ਟੂ' ਮਾਮਲੇ ਨੂੰ ਲੈ ਕੇ ਅਦਾਕਾਰ ਨਾਨਾ ਪਾਟੇਕਰ ਇੱਕ ਵਾਰ ਫਿਰ ਲੋਕਾਂ ਵਿੱਚ ਚਰਚਾ 'ਚ ਆ ਗਏ ਹਨ। ਸਾਲ 2018 'ਚ ਕਈ ਮਸ਼ਹੂਰ ਸਿਤਾਰਿਆਂ ਖਿਲਾਫ ਜਿਨਸੀ ਸ਼ੋਸ਼ਣ ਦੇ ਮਾਮਲੇ ਦਰਜ ਹੋਏ ਸਨ, ਜਿਨ੍ਹਾਂ 'ਚ ਨਾਨਾ ਪਾਟੇਕਰ ਦਾ ਨਾਂ ਵੀ ਸ਼ਾਮਲ ਸੀ। ਹਾਲਾਂਕਿ ਫਿਲਹਾਲ ਉਨ੍ਹਾਂ ਨੂੰ ਅਦਾਲਤ ਤੋਂ ਰਾਹਤ ਮਿਲੀ ਹੈ। ਅਦਾਕਾਰਾ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਪਰ ਹੁਣ ਮੈਜਿਸਟ੍ਰੇਟ ਨੇ ਨਾਨਾ ਪਾਟੇਕਰ ਖਿਲਾਫ ਸ਼ਿਕਾਇਤ ਨੂੰ ਰੱਦ ਕਰ ਦਿੱਤਾ ਹੈ।
2008 'ਚ ਇਕ ਫਿਲਮ ਦੇ ਸੈੱਟ 'ਤੇ ਸ਼ੂਟਿੰਗ ਦੌਰਾਨ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ 'ਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ। ਹਾਲਾਂਕਿ, ਸਾਲ 2018 ਵਿੱਚ ਅਦਾਕਾਰ ਖਿਲਾਫ 'ਮੀ ਟੂ' ਮੁਹਿੰਮ ਤਹਿਤ ਹੀ ਕੇਸ ਦਰਜ ਕੀਤਾ ਗਿਆ ਸੀ ਪਰ ਹੁਣ ਇਸ ਮਾਮਲੇ ਨੂੰ ਲੈ ਕੇ ਅਦਾਕਾਰਾ ਨੂੰ ਅਦਾਲਤ ਤੋਂ ਝਟਕਾ ਲੱਗਾ ਹੈ, ਕਿਉਂਕਿ ਮੈਜਿਸਟ੍ਰੇਟ ਦਫ਼ਤਰ ਨੇ ਤਨੁਸ਼੍ਰੀ ਦੱਤਾ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਪਟੀਸ਼ਨ ਨੂੰ ਖਾਰਿਜ ਕਰਨ ਦੀ ਵਜ੍ਹਾ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਦੋਸ਼ਾਂ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਹੈ।
ਇਹ ਵੀ ਪੜ੍ਹੋ : ਅਯੁੱਧਿਆ ਐਕਸਪ੍ਰੈੱਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਬਾਰਾਬੰਕੀ ਰੇਲਵੇ ਸਟੇਸ਼ਨ 'ਤੇ ਰੋਕੀ ਗਈ ਟ੍ਰੇਨ
ਸ਼ਿਕਾਇਤ 'ਚ ਸਬੂਤਾਂ ਦੀ ਘਾਟ
ਤਨੁਸ਼੍ਰੀ ਦੱਤਾ ਨੇ ਅੰਧੇਰੀ ਮੈਜਿਸਟ੍ਰੇਟ ਕੋਰਟ 'ਚ ਨਾਨਾ ਪਾਟੇਕਰ ਅਤੇ ਹੋਰਾਂ ਖਿਲਾਫ ਛੇੜਛਾੜ ਅਤੇ ਧਮਕੀਆਂ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਮਾਮਲੇ ਦੀ ਸੁਣਵਾਈ ਮੈਜਿਸਟਰੇਟ ਨੀਲੇਸ਼ ਬਾਂਸਲ ਦੇ ਸਾਹਮਣੇ ਚੱਲ ਰਹੀ ਸੀ ਪਰ ਫਿਲਹਾਲ ਸਬੂਤਾਂ ਦੀ ਘਾਟ ਕਾਰਨ ਮੁੰਬਈ ਪੁਲਸ ਵੱਲੋਂ ਦਿੱਤੀ ਗਈ ਕਲੋਜ਼ਰ ਰਿਪੋਰਟ ਅਤੇ ਤਨੁਸ਼੍ਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਨੂੰ ਰੱਦ ਕਰ ਦਿੱਤਾ ਗਿਆ ਹੈ। ਅਭਿਨੇਤਰੀ ਨੇ ਨਾਨਾ ਪਾਟੇਕਰ ਹੀ ਨਹੀਂ ਸਗੋਂ ਕੋਰੀਓਗ੍ਰਾਫਰ ਗਣੇਸ਼ ਆਚਾਰੀਆ, ਨਿਰਦੇਸ਼ਕ ਅਬਦੁੱਲ ਸਾਮੀ ਸਿੱਦੀਕੀ ਅਤੇ ਨਿਰਮਾਤਾ ਰਾਕੇਸ਼ ਸਾਰੰਗ 'ਤੇ ਵੀ ਦੋਸ਼ ਲਾਏ ਸਨ। ਅਦਾਕਾਰਾ ਨੇ ਦਾਅਵਾ ਕੀਤਾ ਸੀ ਕਿ 2008 'ਚ ਫਿਲਮ 'ਹਾਰਨ ਓਕੇ ਪਲੀਜ਼' ਦੀ ਸ਼ੂਟਿੰਗ ਦੌਰਾਨ ਨਾਨਾ ਪਾਟੇਕਰ ਨੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਗਾਇਕ-ਅਦਾਕਾਰ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਨਾਨਾ ਪਾਟੇਕਰ ਸੈੱਟ 'ਤੇ ਆਏ ਸਨ।
ਇਹ ਵੀ ਪੜ੍ਹੋ : EPFO: ਕੀ ਜ਼ਿਆਦਾ ਪੈਨਸ਼ਨ ਪਾਉਣ ਦੀ ਉਮੀਦ ਹੋਵੇਗੀ ਖ਼ਤਮ? 5 ਲੱਖ ਲੋਕਾਂ ਨੂੰ ਲੱਗ ਸਕਦਾ ਹੈ ਝਟਕਾ
"ਇਹ ਸਾਰੇ ਦੋਸ਼ ਝੂਠੇ ਸਨ"
ਤਨੁਸ਼੍ਰੀ ਨੇ ਓਸ਼ੀਵਾਰਾ ਪੁਲਸ ਸਟੇਸ਼ਨ 'ਚ ਐੱਫ. ਆਈ. ਆਰ. ਦਰਜ ਕਰਵਾਈ ਸੀ। ਇਸ ਮਾਮਲੇ ਵਿੱਚ ਨਾਨਾ ਪਾਟੇਕਰ ਨੇ ਇੱਕ ਪੁਰਾਣੇ ਇੰਟਰਵਿਊ ਵਿੱਚ ਕਿਹਾ ਸੀ ਕਿ “ਮੈਨੂੰ ਪਤਾ ਸੀ ਕਿ ਇਹ ਇਲਜ਼ਾਮ ਝੂਠੇ ਹਨ, ਇਸ ਲਈ ਗੁੱਸੇ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਸਾਨੂੰ ਝੂਠ ਅਤੇ ਇਲਜ਼ਾਮ ਉੱਤੇ ਗੁੱਸਾ ਕਿਉਂ ਕਰਨਾ ਚਾਹੀਦਾ ਹੈ? ਹੁਣ ਇਹ ਗੱਲਾਂ ਬਹੁਤ ਪੁਰਾਣੀਆਂ ਹੋ ਗਈਆਂ ਹਨ। ਹੁਣ ਮੈਂ ਕੀ ਕਹਿ ਸਕਦਾ ਹਾਂ ਕਿ ਕੀ ਹੋਇਆ? ਹਰ ਕੋਈ ਜਾਣਦਾ ਹੈ ਕਿ ਸੱਚ ਕੀ ਹੈ। ਮੈਂ ਉਸ ਸਮੇਂ ਉਸ ਚੀਜ਼ ਬਾਰੇ ਕੀ ਕਹਿਣ ਜਾ ਰਿਹਾ ਸੀ ਜੋ ਨਹੀਂ ਹੋਇਆ ਸੀ? ਅਚਾਨਕ ਕੋਈ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਤੁਸੀਂ ਇਹ ਕੀਤਾ, ਤੁਸੀਂ ਇਹ ਕੀਤਾ। ਉਸ ਸਮੇਂ ਮੈਨੂੰ ਕੀ ਜਵਾਬ ਦੇਣਾ ਚਾਹੀਦਾ ਸੀ, ਜਦੋਂ ਉਸਨੇ ਮੇਰੇ 'ਤੇ ਦੋਸ਼ ਲਗਾਏ ਸਨ? "ਮੈਂ ਅਜਿਹਾ ਨਹੀਂ ਕੀਤਾ, ਕੀ ਮੈਨੂੰ ਇਹ ਕਹਿਣਾ ਚਾਹੀਦਾ ਸੀ?"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕਾਂ ਤੋਂ ਤੰਗ ਹੋਈ ਸੁਨੰਦਾ ਸ਼ਰਮਾ, ਪੋਸਟ ਪਾ ਕੇ CM ਮਾਨ ਨੂੰ ਕਰ'ਤੀ ਇਹ ਅਪੀਲ
NEXT STORY