ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਨਰਗਿਸ ਫਾਖਰੀ ਬਾਰੇ ਇਕ ਹੈਰਾਨਜਨਕ ਖਬਰ ਸਾਹਮਣੇ ਆ ਰਹੀ ਹੈ। ਬੀਤੇ ਦਿਨੀਂ ਉਹ ਆਪਣੀਆਂ ਆ ਰਹੀਆਂ ਫਿਲਮਾਂ ਦੇ ਪ੍ਰਮੋਸ਼ਨ ਨੂੰ ਛੱਡ ਕੇ ਅਮਰੀਕਾ ਚਲੀ ਗਈ ਹੈ। ਇਸ ਖਬਰ ਪਿੱਛੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ, ਜਿਨ੍ਹਾਂ 'ਚ ਪ੍ਰੇਮੀ ਨਾਲ ਲੜਾਈ ਹੋਣੀ, ਵਿਆਹ ਟੁੱਟਣਾ ਅਤੇ ਨਰਵਿਸ ਬ੍ਰੇਕਡਾਊਨ (ਦਿਮਾਗੀ ਸਦਮਾ, ਟੈਂਸ਼ਨ) ਹੋਣਾ ਸ਼ਾਮਲ ਹੈ।
ਜਾਣਕਾਰੀ ਅਨੁਸਾਰ ਨਰਗਿਸ ਆਪਣਾ ਸਾਰਾ ਕੰਮ ਵਿਚ ਹੀ ਛੱਡ ਕੇ ਅਮਰੀਕਾ ਦੇ ਸ਼ਹਿਰ ਨਿਊਯਾਰਕ 'ਚ ਚਲੀ ਗਈ ਹੈ, ਜਿੱਥੇ ਉਨ੍ਹਾਂ ਦਾ ਆਪਣਾ ਘਰ ਹੈ। ਉਨ੍ਹਾਂ ਦੇ ਬੁਲਾਰੇ ਨੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਸਿਹਤ ਖਰਾਬ ਹੈ ਪਰ ਮੀਡੀਆ ਰਿਪੋਰਟ ਅਨੁਸਾਰ ਉਨ੍ਹਾਂ ਦੇ ਇਸ ਤਰ੍ਹਾਂ ਅਮਰੀਕਾ ਚਲੇ ਜਾਣ ਦਾ ਕਾਰਨ ਉਨ੍ਹਾਂ ਦੇ ਪ੍ਰੇਮੀ ਉਦੈ ਚੋਪੜਾ ਨੂੰ ਦੱਸਿਆ ਜਾ ਰਿਹਾ ਹੈ। ਇਹ ਦੋਵੇਂ ਸ਼ੁਰੂ ਤੋਂ ਹੀ ਆਪਣੇ ਸੰਬੰਧਾਂ 'ਤੇ ਚੁੱਪ ਰਹੇ ਹਨ ਪਰ ਹੁਣ ਇਹ ਸਾਫ ਹੋ ਗਿਆ ਹੈ ਕਿ ਨਰਗਿਸ ਫਾਖਰੀ ਦਾ ਉਦੈ ਚੋਪੜਾ ਨਾਲ ਜ਼ਰੂਰ ਕੋਈ ਟਕਰਾਵ ਹੋਇਆ ਹੈ। ਦੂਜੇ ਪਾਸੇ ਡੀ.ਐੱਨ.ਏ. ਰਿਪੋਰਟ ਅਨੁਸਾਰ ਨਰਗਿਸ ਦਿਮਾਗੀ ਤੌਰ 'ਤੇ ਧੱਕਾ ਲੱਗਾ ਹੈ, ਜਿਸ ਕਾਰਨ ਉਹ ਬਿਨਾਂ ਦੱਸੇ ਹੀ ਅਮਰੀਕਾ ਚਲੀ ਗਈ ਹੈ। ਇਨ੍ਹਾਂ ਬਾਰੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਦੈ ਨੇ ਨਰਗਿਸ ਨਾਲ ਸੰਬੰਧ ਤੋੜ ਲਿਆ ਹੈ। ਨਰਗਿਸ ਦੇ ਇਕ ਸੂਤਰ ਨੇ ਦੱਸਿਆ ਹੈ ਕਿ ਨਰਗਿਸ ਉਦੈ ਨਾਲ ਵਿਆਹ ਦਾ ਐਲਾਨ ਕਰਨ ਦੀ ਤਿਆਰੀ 'ਚ ਸੀ ਪਰ ਉਦੈ ਨੇ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਨਰਗਿਸ ਨੂੰ ਗਹਿਰਾ ਸਦਮਾ ਲੱਗਾ ਹੈ।
ਇਕ ਸਮਾਂ ਸੀ ਜਦੋਂ ਉਦੈ ਨਰਗਿਸ ਨਾਲ ਵਿਆਹ ਕਰਨ ਲਈ ਬਹੁਤ ਉਤਸ਼ਾਹਿਤ ਸਨ ਪਰ ਉਸ ਸਮੇਂ ਨਰਗਿਸ ਨੇ ਆਪਣੇ ਕੈਰੀਅਰ ਲਈ ਉਨ੍ਹਾਂ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਫਿਲਮ 'ਅਜ਼ਹਰ' ਦੇ ਮੇਕਰਸ ਨੂੰ ਨਰਗਿਸ ਨੇ ਝੂਠ ਕਿਹਾ ਹੈ ਕਿ ਉਨ੍ਹਾਂ ਨੂੰ ਸੱਟ ਲੱਗੀ ਹੈ, ਜਿਸ ਕਾਰਨ ਉਹ ਪ੍ਰਮੋਸ਼ਨ 'ਚ ਹਿੱਸਾ ਨਹੀਂ ਲੈ ਸਕਦੀ ਜਦਕਿ ਨਰਗਿਸ ਦੇ ਇਕ ਕਰੀਬੀ ਦੋਸਤ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਗਹਿਰਾ ਸਦਮਾ ਲੱਗਿਆ ਹੈ, ਜਿਸ ਕਾਰਨ ਉਹ ਆਪਣੇ ਘਰ ਰਵਾਨਾ ਹੋ ਗਈ ਹੈ। ਨਰਗਿਸ ਨੇ ਆਪਣੀ ਆਉਣ ਵਾਲੀ ਫਿਲਮ 'ਬੈਂਜੋ' ਦੇ ਨਿਰਮਾਤਾਵਾਂ ਨੂੰ ਵੀ ਕਿਹਾ ਹੈ ਕਿ ਉਹ ਜਦੋਂ ਉਹ ਵਾਪਸ ਆਵੇਗੀ ਤਾਂ ਫਿਲਮ ਦੀਆਂ ਤਰੀਕਾਂ ਮੈਨੇਜ ਕਰ ਲਵੇਗੀ। ਜਾਣਕਾਰੀ ਅਨੁਸਾਰ ਇਸ ਫਿਲਮ ਦੀ ਸ਼ੂਟਿੰਗ 97 ਫੀਸਦੀ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਨਰਗਿਸ ਨੇ ਉਦੈ ਚੋਪੜਾ ਨਾਲ ਆਪਣੇ ਸੰਬੰਧਾਂ ਨੂੰ ਕਦੀ ਵੀ ਸਵੀਕਾਰ ਨਹੀਂ ਕੀਤਾ ਹੈ, ਪਰ ਇਕ ਇੰਟਰਵਿਊ 'ਚ ਦਿੱਤੇ ਨਰਗਿਸ ਨੇ ਕਿਹਾ ਕਿ ਉਦੈ ਹਮੇਸ਼ਾ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਰਹਿਣਗੇ। ਹੁਣ ਦੇਖਣਾ ਇਹ ਹੈ ਕਿ ਨਰਗਿਸ ਬਾਲੀਵੁੱਡ ਇੰਡਸਟਰੀ 'ਚ ਵਾਪਸ ਆਉਂਦੀ ਹੈ ਜਾਂ ਨਹੀ?
ਪ੍ਰਿਯੰਕਾ ਦੇ ਵਿਆਹ ਬਾਰੇ ਮਾਂ ਮਧੂ ਚੋਪੜਾ ਨੇ ਕੀਤਾ ਖੁਲਾਸਾ, ਕਿਹਾ...
NEXT STORY