ਮੁੰਬਈ : ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜਕਲ ਹਾਲੀਵੁੱਡ ਵਿਚ ਵੀ ਛਾਈ ਹੋਈ ਹੈ। ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ ਵਾਂਗ ਪ੍ਰਿਯੰਕਾ ਚੋਪੜਾ ਤੋਂ ਵੀ ਉਸਦੇ ਵਿਆਹ ਨੂੰ ਲੈ ਕੇ ਜ਼ਿਆਦਾਤਰ ਸਵਾਲ ਕੀਤੇ ਜਾਂਦੇ ਹਨ। ਪ੍ਰਿਯੰਕਾ ਦੇ ਪ੍ਰਸ਼ੰਸਕ ਚਾਹੁੰਦੇ ਹਨ ਕਿ ਹੁਣ ਪ੍ਰਿਯੰਕਾ ਵਿਆਹ ਕਰ ਲਵੇ ਪਰ ਪ੍ਰਿਯੰਕਾ ਇਸ ਬਾਰੇ ਕੁਝ ਵੀ ਬੋਲਣ ਤੋਂ ਬਚਦੀ ਹੈ। ਹੁਣ ਇਸ ਗੱਲ ਦਾ ਖੁਲਾਸਾ ਹੋ ਗਿਆ ਹੈ ਕਿ ਪ੍ਰਿਯੰਕਾ ਵਿਆਹ ਕਿਉਂ ਨਹੀਂ ਕਰ ਰਹੀ ਹੈ। ਇਸ ਗੱਲ ਦਾ ਖੁਲਾਸਾ ਉਸਦੀ ਮਾਂ ਮਧੂ ਚੋਪੜਾ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਜੇ ਪ੍ਰਿਯੰਕਾ ਕੋਲ ਵਿਆਹ ਲਈ ਸਮਾਂ ਨਹੀਂ ਹੈ। ਜਦੋਂ ਉਸਦੇ ਕੋਲ ਸਮਾਂ ਹੋਵੇਗਾ ਉਹ ਵਿਆਹ ਕਰ ਲਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਉਂਝ ਤਾਂ ਵਿਆਹ ਦੀ ਉਮਰ ਹੋ ਗਈ ਹੈ ਇਸ ਲਈ ਵਿਆਹ ਕਰ ਲੈਣਾ ਚਾਹੀਦਾ ਹੈ।
ਸੋਨਮ ਅਤੇ ਕਰੀਨਾ ਨੂੰ ਲੈ ਕੇ ਫਿਲਮ ਬਣਾਏਗੀ ਰੀਆ ਕਪੂਰ
NEXT STORY