ਮੁੰਬਈ- ਕਪਿਲ ਸ਼ਰਮਾ ਦਾ ਸ਼ੋਅ ਹੁਣ ਨੈੱਟਫਲਿਕਸ 'ਤੇ ਹੈ। ਇਸ ਕਾਮੇਡੀ ਸ਼ੋਅ 'ਚ ਕਦੇ ਜੱਜ ਦੀ ਕੁਰਸੀ 'ਤੇ ਬੈਠੇ ਨਵਜੋਤ ਸਿੰਘ ਸਿੱਧੂ ਨੇ ਸ਼ੋਅ 'ਚ ਵਾਪਸੀ ਕੀਤੀ ਹੈ, ਜਿਸ ਤੋਂ ਬਾਅਦ ਸੈੱਟ 'ਤੇ ਹੰਗਾਮਾ ਹੋ ਗਿਆ।

'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਅਰਚਨਾ ਪੂਰਨ ਸਿੰਘ ਦੀ ਕੁਰਸੀ 'ਤੇ ਬੈਠੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਦੇ ਦਿਮਾਗ 'ਚ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਉਹ ਸੱਚਮੁੱਚ ਸ਼ੋਅ 'ਚ ਜੱਜ ਦੇ ਰੂਪ 'ਚ ਵਾਪਸੀ ਕੀਤੀ ਹੈ।

ਕਪਿਲ ਸ਼ਰਮਾ ਦੇ ਸ਼ੋਅ 'ਚ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੋਈ ਹੈ ਪਰ ਉਹ ਸੈੱਟ 'ਤੇ ਜੱਜ ਦੇ ਤੌਰ 'ਤੇ ਨਹੀਂ ਬਲਕਿ ਮਹਿਮਾਨ ਦੇ ਤੌਰ 'ਤੇ ਪਹੁੰਚੇ ਹਨ। ਉਨ੍ਹਾਂ ਨੇ ਆਪਣੀ ਪਤਨੀ ਨਾਲ ਸ਼ੋਅ 'ਚ ਹਿੱਸਾ ਲਿਆ। ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਦੇ ਨਾਲ ਕ੍ਰਿਕਟਰ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੀਤਾ ਬਸਰ ਵੀ ਸ਼ੋਅ 'ਚ ਪਹੁੰਚੇ।

ਅਰਚਨਾ ਨੂੰ ਸਤਾਉਣ ਲੱਗਾ ਕੁਰਸੀ ਜਾਣ ਦਾ ਡਰ
ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਸ਼ੋਅ ਦੀ ਵੀਡੀਓ 'ਚ ਨਵਜੋਤ ਸਿੰਘ ਸਿੱਧੂ ਨੂੰ ਦੇਖ ਕੇ ਪਹਿਲਾਂ ਕਪਿਲ ਸ਼ਰਮਾ ਹੈਰਾਨ ਰਹਿ ਜਾਂਦੇ ਹਨ।

ਉਨ੍ਹਾਂ ਨੂੰ ਲੱਗਦਾ ਹੈ ਕਿ ਨਵਜੋਤ ਦਾ ਮੇਕਅੱਪ ਕਿਸੇ ਨੇ ਕੀਤਾ ਹੈ ਪਰ ਬਾਅਦ 'ਚ ਸੱਚਾਈ ਸਾਹਮਣੇ ਆਉਂਦੀ ਹੈ ਕਿ ਉਹ ਅਸਲ 'ਚ ਨਵਜੋਤ ਹੈ। ਵੀਡੀਓ ਵਿੱਚ ਅਰਚਨਾ ਪੂਰਨ ਸਿੰਘ ਕਪਿਲ ਨੂੰ ਸਰਦਾਰ ਸਾਹਬ ਨੂੰ ਮੇਰੀ ਕੁਰਸੀ ਛੱਡਣ ਲਈ ਆਖਦੀ ਹੋਈ ਨਜ਼ਰ ਆ ਰਹੀ ਹੈ।
ਹਰਭਜਨ ਸਿੰਘ ਨੇ ਨਵਜੋਤ ਦਾ ਕੀਤਾ ਸਮਰਥਨ
ਅਜਿਹੇ 'ਚ ਹਰਭਜਨ ਸਿੰਘ ਵੀ ਉਨ੍ਹਾਂ ਦਾ ਸਮਰਥਨ ਕਰਦੇ ਹਨ ਅਤੇ ਕਹਿੰਦੇ ਹਨ ਕਿ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਇਸ ਤੋਂ ਇਲਾਵਾ ਕਾਮੇਡੀਅਨ ਸੁਨੀਲ ਗਰੋਵਰ ਵੀ ਸਿੱਧੂ ਦੀ ਤਰ੍ਹਾਂ ਪਹਿਰਾਵੇ 'ਚ ਪਹੁੰਚਦੇ ਹਨ, ਜਿਸ ਕਾਰਨ ਸੈੱਟ 'ਤੇ ਕਾਫੀ ਹੰਗਾਮਾ ਅਤੇ ਮਸਤੀ ਦੇਖਣ ਨੂੰ ਮਿਲਦੀ ਹੈ।

ਇਸ ਐਪੀਸੋਡ ਦੇ ਪ੍ਰੋਮੋ ਤੋਂ ਬਾਅਦ ਦਰਸ਼ਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਾਮੀ ਅਦਾਕਾਰਾ ਨੇ ਧੀ 'ਤੇ ਦਰਜ ਕਰਵਾਇਆ ਮਾਣਹਾਨੀ ਦਾ ਕੇਸ
NEXT STORY