ਬਾਲੀਵੁੱਡ ਤੜਕਾ- ਮਸ਼ਹੂਰ ਬਾਲੀਵੁੱਡ ਅਦਾਕਾਰਾ ਨੀਨਾ ਗੁਪਤਾ ਨੇ ਹਾਲ ਹੀ 'ਚ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਚੱਲ ਰਹੇ ਮਹਾਕੁੰਭ ਮੇਲੇ 'ਚ ਹਿੱਸਾ ਲਿਆ ਅਤੇ ਪਵਿੱਤਰ ਗੰਗਾ 'ਚ ਇਸ਼ਨਾਨ ਕੀਤਾ। ਸ਼ੁੱਕਰਵਾਰ ਨੂੰ ਇਸ ਅਧਿਆਤਮਿਕ ਯਾਤਰਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਈ ਸਾਲਾਂ ਤੋਂ ਮਹਾਕੁੰਭ ਜਾਣ ਦੀ ਇੱਛਾ ਸੀ, ਜੋ ਹੁਣ ਪੂਰੀ ਹੋ ਗਈ ਹੈ।
ਆਪਣਾ ਅਨੁਭਵ ਸਾਂਝਾ ਕਰਦੇ ਹੋਏ, ਨੀਨਾ ਗੁਪਤਾ ਨੇ ਕਿਹਾ, 'ਮੈਂ ਸਾਲਾਂ ਤੋਂ ਇੱਥੇ ਆਉਣਾ ਚਾਹੁੰਦੀ ਸੀ, ਇਹ ਇੱਕ ਅਨੋਖਾ ਅਨੁਭਵ ਸੀ, ਅੰਤ 'ਚ, ਅੱਜ ਮੈਂ ਗੰਗਾ 'ਚਡੁਬਕੀ ਲਗਾਈ।' ਉਨ੍ਹਾਂ ਮੇਲੇ ਦੀ ਸ਼ਾਨ 'ਤੇ ਹੈਰਾਨੀ ਵੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਇਸ ਤੋਂ ਵੱਡਾ ਧਾਰਮਿਕ ਸਮਾਗਮ ਨਹੀਂ ਦੇਖਿਆ। ਇਸ ਦੇ ਨਾਲ ਹੀ, ਉਨ੍ਹਾਂ ਨੇ ਇਸ ਮੈਗਾ ਈਵੈਂਟ ਲਈ ਸਰਕਾਰ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਦੀ ਵੀ ਪ੍ਰਸ਼ੰਸਾ ਕੀਤੀ। 65 ਸਾਲਾਂ ਨੀਨਾ ਗੁਪਤਾ ਲਈ, ਇਹ ਯਾਤਰਾ ਸਿਰਫ਼ ਅਧਿਆਤਮਿਕ ਹੀ ਨਹੀਂ ਸੀ ਬਲਕਿ ਉਸ ਨੇ ਆਪਣੀ ਆਉਣ ਵਾਲੀ ਫਿਲਮ 'ਵਧ 2' ਲਈ ਆਸ਼ੀਰਵਾਦ ਵੀ ਲਿਆ। ਇਸ ਫਿਲਮ 'ਚ ਉਹ ਸੰਜੇ ਮਿਸ਼ਰਾ ਨਾਲ ਨਜ਼ਰ ਆਵੇਗੀ। ਅਦਾਕਾਰਾ ਨੇ ਕਿਹਾ, 'ਅਸੀਂ ਫਿਲਮ ਦੀ ਅੱਧੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਜਲਦੀ ਹੀ ਇਸ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨ ਦੀ ਤਿਆਰੀ ਕਰ ਰਹੇ ਹਾਂ।'
ਮਹਾਕੁੰਭ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦੇ ਹੋਏ, ਨੀਨਾ ਗੁਪਤਾ ਨੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਸਮਾਗਮ ਹੈ, ਜਿੱਥੇ ਲੱਖਾਂ ਸ਼ਰਧਾਲੂ ਆਪਣੀ ਸ਼ਰਧਾ ਨਾਲ ਗੰਗਾ 'ਚ ਪਵਿੱਤਰ ਡੁਬਕੀ ਲਗਾਉਂਦੇ ਹਨ। ਉਨ੍ਹਾਂ ਲੋਕਾਂ ਨੂੰ ਇਸ ਸ਼ਾਨਦਾਰ ਸਮਾਗਮ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ।ਤੁਹਾਨੂੰ ਦੱਸ ਦੇਈਏ ਕਿ ਮਹਾਕੁੰਭ ਮੇਲਾ 13 ਜਨਵਰੀ ਨੂੰ ਸ਼ੁਰੂ ਹੋਇਆ ਸੀ ਅਤੇ 26 ਫਰਵਰੀ ਤੱਕ ਜਾਰੀ ਰਹੇਗਾ। ਇਸ ਸਮਾਗਮ 'ਚ ਹੁਣ ਤੱਕ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋ ਚੁੱਕੀਆਂ ਹਨ, ਜਿਨ੍ਹਾਂ 'ਚ ਅਨੁਪਮ ਖੇਰ, ਹੇਮਾ ਮਾਲਿਨੀ, ਮਿਲਿੰਦ ਸੋਮਨ, ਈਸ਼ਾ ਗੁਪਤਾ, ਮਮਤਾ ਕੁਲਕਰਨੀ, ਰੇਮੋ ਡਿਸੂਜ਼ਾ, ਪੂਨਮ ਪਾਂਡੇ, ਗੁਰੂ ਰੰਧਾਵਾ ਅਤੇ ਸੌਰਭ ਰਾਜ ਜੈਨ ਦੇ ਨਾਮ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਮਿਰ ਖ਼ਾਨ ਕਰਵਾਉਣਗੇ ਤੀਜਾ ਵਿਆਹ!
NEXT STORY