ਐਂਟਰਟੇਨਮੈਂਟ ਡੈਸਕ : ਮਸ਼ਹੂਰ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦਾ 2 ਵਾਰ ਤਲਾਕ ਹੋ ਚੁੱਕਿਆ ਹੈ। ਉਨ੍ਹਾਂ ਦਾ ਨਾਂ ਉਨ੍ਹਾਂ ਦੀ ਸਹਿ-ਕਲਾਕਾਰ ਫਾਤਿਮਾ ਸਨਾ ਸ਼ੇਖ ਨਾਲ ਵੀ ਕਈ ਵਾਰ ਜੋੜਿਆ ਗਿਆ ਹੈ। ਅਕਸਰ ਅਜਿਹੀਆਂ ਅਫਵਾਹਾਂ ਆਉਂਦੀਆਂ ਰਹਿੰਦੀਆਂ ਹਨ ਕਿ ਆਮਿਰ ਖ਼ਾਨ ਅਤੇ ਫਾਤਿਮਾ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ, ਹੁਣ ਸਾਹਮਣੇ ਆ ਰਹੀਆਂ ਰਿਪੋਰਟਾਂ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਕਿਹਾ ਜਾ ਰਿਹਾ ਹੈ ਕਿ 59 ਸਾਲਾ ਆਮਿਰ ਖ਼ਾਨ ਦੀ ਜ਼ਿੰਦਗੀ 'ਚ ਇੱਕ ਵਾਰ ਫਿਰ ਪਿਆਰ ਨੇ ਦਸਤਕ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਆਫਰ ਹੋਣ ਮਗਰੋਂ ਨਿਖਰੀ ਮਹਾਕੁੰਭ ਦੀ ਮੋਨਾਲੀਸਾ, Dance Move ਵੇਖ ਲੋਕਾਂ ਦੀਆਂ ਖੁੱਲ੍ਹੀਆਂ ਅੱਖਾਂ
ਪਰਿਵਾਰ ਨਾਲ ਪ੍ਰੇਮਿਕਾ ਦੀ ਕਰਵਾਈ ਮੁਲਾਕਾਤ
ਖ਼ਬਰਾਂ ਅਨੁਸਾਰ, ਆਮਿਰ ਖ਼ਾਨ ਨੂੰ ਫਿਰ ਤੋਂ ਪਿਆਰ ਹੋ ਗਿਆ ਹੈ ਅਤੇ ਉਹ ਇੱਕ ਔਰਤ ਨੂੰ ਡੇਟ ਕਰ ਰਹੇ ਹੈ। ਇਹ ਔਰਤ ਕੌਣ ਹੈ? ਇਹ ਵੀ ਸਾਹਮਣੇ ਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਦਾਕਾਰ ਨੇ ਆਪਣੇ ਪਰਿਵਾਰ ਨੂੰ ਆਪਣੀ ਪ੍ਰੇਮਿਕਾ ਨਾਲ ਜਾਣੂ ਕਰਵਾਇਆ ਹੈ। ਪਰਿਵਾਰ ਨਾਲ ਉਨ੍ਹਾਂ ਦੀ ਮੁਲਾਕਾਤ ਬਹੁਤ ਵਧੀਆ ਰਹੀ। ਆਮਿਰ ਉਸ ਔਰਤ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਇਸ ਲਈ ਉਨ੍ਹਾਂ ਨੇ ਹੁਣ ਇਸ ਮਾਮਲੇ ਵਿੱਚ ਆਪਣੇ ਪਰਿਵਾਰ ਨੂੰ ਸ਼ਾਮਲ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰਾ ਨੋਰਾ ਫਤੇਹੀ ਦੀ ਬੰਜੀ ਜੰਪਿੰਗ ਦੌਰਾਨ ਹੋਈ ਮੌਤ? ਵਾਇਰਲ ਖ਼ਬਰ ਦਾ ਜਾਣੋ ਪੂਰਾ ਸੱਚ
ਕੌਣ ਹੈ ਆਮਿਰ ਦੀ ਨਵੀਂ ਪ੍ਰੇਮਿਕਾ?
ਹੁਣ ਜਦੋਂ ਮਾਮਲਾ ਪਰਿਵਾਰ ਤੱਕ ਪਹੁੰਚ ਗਿਆ ਹੈ ਤਾਂ ਸਮਝੋ ਮਾਮਲਾ ਕਿੰਨਾ ਗੰਭੀਰ ਹੈ? ਹੁਣ ਜੇਕਰ ਖ਼ਬਰਾਂ ਦੀ ਮੰਨੀਏ ਤਾਂ ਇਸ ਵਾਰ ਜਿਸ ਕੁੜੀ ਨਾਲ ਆਮਿਰ ਖ਼ਾਨ ਨੂੰ ਪਿਆਰ ਹੋਇਆ ਹੈ, ਉਹ ਬੰਗਲੌਰ ਦੀ ਹੈ ਅਤੇ ਉਸ ਦਾ ਬਾਲੀਵੁੱਡ ਫ਼ਿਲਮ ਇੰਡਸਟਰੀ ਨਾਲ ਕੋਈ ਸਬੰਧ ਨਹੀਂ ਹੈ। ਖ਼ਬਰਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਮਿਰ ਦੇ ਸਾਥੀ ਦਾ ਨਾਮ ਗੌਰੀ ਹੈ। ਹਾਲਾਂਕਿ, ਆਮਿਰ ਨੇ ਅਜੇ ਤੱਕ ਆਪਣੇ ਰਿਸ਼ਤੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਅਦਾਕਾਰ ਨੇ ਅਜੇ ਤੱਕ ਗੌਰੀ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਨਹੀਂ ਕੀਤਾ ਹੈ। ਸ਼ਾਇਦ ਉਹ ਇਸ ਰਿਸ਼ਤੇ ਨੂੰ ਗੁਪਤ ਰੱਖਣਾ ਚਾਹੁੰਦੇ ਹਨ। ਕੀ ਆਮਿਰ ਖ਼ਾਨ ਹੁਣ ਗੌਰੀ ਨਾਲ ਕਰਵਾਉਣਗੇ ਤੀਜਾ ਵਿਆਹ?
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨਾਲ ਬਰਫੀਲੀਆਂ ਵਾਦੀਆਂ 'ਚ ਵੱਡਾ ਹਾਦਸਾ, ਵੀਡੀਓ ਵਾਇਰਲ ਫੈਨਜ਼ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਸ਼ਹੂਰ ਅਦਾਕਾਰਾ Sohana Saba ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ
NEXT STORY