ਮੁੰਬਈ (ਏਜੰਸੀ)- ਬਾਲੀਵੁੱਡ ਫਿਲਮਾਂ ਵਿਚ ਆਪਣੀ ਖਾਸ ਪਛਾਣ ਬਣਾ ਚੁੱਕੀ ਨੀਰੂ ਬਾਜਵਾ ਨੇ ਆਪਣੀ ਨਵੀਂ ਪੰਜਾਬੀ ਫਿਲਮ 'ਜਵਾਕ' ਦਾ ਐਲਾਨ ਕੀਤਾ ਹੈ। ਇੰਸਟਾਗ੍ਰਾਮ 'ਤੇ ਇਕ ਪੋਸਟ ਵਿਚ ਨੀਰੂ ਨੇ ਇਕ ਕਲਰਫੁੱਲ ਪੇਜ ਸਾਂਝਾ ਕੀਤਾ, ਜਿਸ ਦੇ ਉੱਪਰ ਲਿਖਿਆ ਹੈ 'ਜਵਾਕ'।
ਇਸ ਪੋਸਟ ਦੇ ਨਾਲ ਨੀਰੂ ਨੇ ਕੈਪਸ਼ਨ ਵਿਚ ਲਿਖਿਆ, 'ਆਪਣੇ ਅੰਦਰਲੇ ਜਵਾਕ ਨੂੰ ਹਮੇਸ਼ਾ ਜਿਉਂਦਾ ਰੱਖੋ, ਜੇ ਵੱਡੇ ਬਣਨਾ ਤਾਂ। 27 ਅਪ੍ਰੈਲ 2026 ਨੂੰ ਸਿਨੇਮਾਘਰਾਂ ਵਿਚ।' ਫਿਲਮ 'ਜਵਾਕ' ਦਾ ਨਿਰਦੇਸ਼ਨ ਜਤਿੰਦਰ ਮਹੂਅਰ, ਜਦੋਂਕਿ ਨਿਰਮਾਣ ਸੰਤੋਸ਼ ਸੁਭਾਸ਼ ਕਰ ਰਹੇ ਹਨ। ਫਿਲਮ ਦੀ ਸਕ੍ਰਿਪਟ ਜਗਦੀਪ ਵੜਿੰਗ ਨੇ ਲਿਖੀ ਹੈ। ਇਹ ਫਿਲਮ 17 ਅਪ੍ਰੈਲ 2026 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਹਾਲ ਹੀ ਵਿਚ ਨੀਰੂ ਬਾਜਵਾ, ਅਜੇ ਦੇਵਗਨ ਦੀ ਫਿਲਮ 'ਸਨ ਆਫ ਸਰਦਾਰ 2' ਵਿਚ ਨਜ਼ਰ ਆਈ ਸੀ।
ਅਦਾਕਾਰਾ ਅਨੀਤਾ ਹਸਨੰਦਾਨੀ ਨੇ ਜਿੱਤਿਆ 'ਛੋਰੀਆਂ ਚਲੀ ਗਾਓਂ' ਦਾ ਖਿਤਾਬ
NEXT STORY