ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੀਤੀ ਮੋਹਨ ਬਾਲੀਵੁੱਡ ਦੀ ਧੱਕ-ਧੱਕ ਗਰਲ ਮਾਧੁਰੀ ਦੀਕਸ਼ਿਤ ਨੇਨੇ ਦੀ ਇੰਨੀ ਵੱਡੀ ਪ੍ਰਸ਼ੰਸਕ ਹੈ ਕਿ ਉਨ੍ਹਾਂ ਦਾ ਮੰਦਰ ਆਪਣੇ ਘਰ 'ਚ ਬਣਵਾਉਣਾ ਚਾਹੁੰਦੀ ਹੈ। ਉਨ੍ਹਾਂ ਦੀ ਦਿਲੀ ਚਾਹਤ ਹੈ ਕਿ ਉਹ ਇਕ ਦਿਨ ਉਨ੍ਹਾਂ ਲਈ ਜ਼ਰੂਰ ਗਾਵੇ। ਨੀਤੀ ਮੋਹਨ ਮਾਧੁਰੀ ਨੂੰ ਸਦਾਬਹਾਰ ਅਦਾਕਾਰਾ ਮੰਨਦੀ ਹੈ।
ਜਾਣਕਾਰੀ ਅਨੁਸਾਰ ਨੀਤੀ ਮੋਹਨ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ, ਦੀਪਿਕਾ ਪਾਦੁਕੋਣ, ਆਲੀਆ ਭੱਟ ਸਮੇਟ ਕਈ ਮਸ਼ਹੂਰ ਅਦਾਕਾਰਾਂ ਨੂੰ ਆਪਣੀ ਆਵਾਜ਼ ਦੇ ਚੁੱਕੀ ਹੈ ਪਰ ਉਨ੍ਹਾਂ ਨੂੰ ਕਦੀ ਮਾਧੁਰੀ ਦੀਕਸ਼ਿਤ ਲਈ ਗਾਉਣ ਦਾ ਮੌਕਾ ਨਹੀਂ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਇਕ ਇੰਟਰਵਿਊ ਦੌਰਾਨ ਨੀਤੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਕੰਮ 'ਚ ਰੁੱਝੇ ਰਹਿਣ ਵਾਲੇ ਕਿਸਮ ਦਾ ਵਿਅਕਤੀ ਮੰਨਦੇ ਹਨ। ਉਨ੍ਹਾਂ ਨੇ ਇਸ ਸਾਲ ਆਪਣੇ ਕੰਮ ਤੋਂ ਇਕ ਵੀ ਛੁੱਟੀ ਨਹੀਂ ਲਈ ਹੈ। ਇਸ ਤੋਂ ਉਨ੍ਹਾਂ ਨੂੰ ਕੋਈ ਸ਼ਿਕਾਇਤ ਵੀ ਨਹੀਂ ਹੈ। ਉਨ੍ਹਾਂ ਨੂੰ ਘਰ 'ਚ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਹੈ ਕਿਉਂਕਿ ਘਰ 'ਚ ਰਹਿਣ ਨਾਲ ਉਹ ਬੋਰ ਹੋਣ ਲੱਗ ਜਾਂਦੀ ਹੈ। ਇਸ ਕਾਰਨ ਸਟੂਡੀਓ ਹੀ ਉਨ੍ਹਾਂ ਦੀ ਮਨਪੰਸਦ ਜਗ੍ਹਾ ਹੈ।
ਰਾਹੁਲ ਨੇ ਇਸ ਰੋਮਾਂਟਿਕ ਅੰਦਾਜ਼ 'ਚ ਅਸਿਨ ਨੂੰ ਦਿੱਤਾ ਵੈਲੇਨਟਾਈਨ ਸਰਪ੍ਰਾਈਜ਼ (ਦੇਖੋ ਤਸਵੀਰਾਂ)
NEXT STORY