ਮੁੰਬਈ : ਅਦਾਕਾਰਾ ਅਸਿਨ ਅਤੇ ਉਨ੍ਹਾਂ ਦੇ ਬਿਜ਼ਨੈੱਸਮੈਨ ਪਤੀ ਰਾਹੁਲ ਸ਼ਰਮਾ ਨੇ ਵਿਆਹ ਤੋਂ ਬਾਅਦ ਪਹਿਲਾ ਵੈਲੇਨਟਾਈਨ ਡੇ ਮਨਾਇਆ। ਇਸ ਮੌਕੇ ਨੂੰ ਖਾਸ ਬਣਾਉਣ ਲਈ ਰਾਹੁਲ ਨੇ ਆਪਣੇ ਘਰ ਨੂੰ ਫੁੱਲਾਂ, ਪੱਤੀਆਂ ਅਤੇ ਮੋਮਬੱਤੀਆਂ ਨਾਲ ਸਜਾਇਆ। ਅਸਿਨ ਨੇ ਇਸ ਦੀ ਇਕ ਵੀਡੀਓ ਵੀ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਘਰ ਦੀ ਇਸ ਸ਼ਾਨਦਾਰ ਸਜਾਵਟ ਨਾਲ ਰਾਹੁਲ ਆਪਣੀ ਪਤਨੀ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਸਨ। ਉਥੇ ਹੀ ਅਸਿਨ ਇਸ ਨੂੰ ਵਧੀਆ ਵੈਲੇਨਟਾਈਨ ਡੇ ਮੰਨ ਰਹੀ ਹੈ। ਅਸਿਨ ਨੇ ਇੰਸਟਾਗ੍ਰਾਮ 'ਤੇ ਵੈਲੇਨਟਾਈਨ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਵੀ ਸਾਂਝੀ ਕੀਤੀ ਹੈ, ਜੋ ਕਿਸੀ ਬੀਚ ਦੀਆਂ ਹਨ। ਇਨ੍ਹਾਂ 'ਚ ਅਸਿਨ ਦੀ ਰਾਹੁਲ ਨਾਲ ਸੈਲਫੀ ਵੀ ਹੈ, ਜਿਸ ਦੇ ਨਾਲ ਲਿਖਿਆ ਹੈ, "Happy Valentine's Day All!"
'ਪਵਿੱਤਰ ਰਿਸ਼ਤਾ' ਰਾਹੀਂ ਨੇੜੇ ਆਈ ਇਸ ਜੋੜੀ ਨੇ ਖੋਲ੍ਹੇ ਇਕ-ਦੂਜੇ ਦੇ ਰਾਜ਼
NEXT STORY