ਮੁੰਬਈ- ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ 14 ਅਪ੍ਰੈਲ ਨੂੰ ਵਿਆਹ ਕੀਤਾ ਸੀ। ਰਣਬੀਰ ਦੇ ਨਾਲ ਸੱਤ ਫੇਰੇ ਲੈਣ ਤੋਂ ਬਾਅਦ ਆਲੀਆ ਕਪੂਰ ਪਰਿਵਾਰ ਦੀ ਨੂੰਹ ਬਣ ਚੁੱਕੀ ਹੈ। ਜੋੜੇ ਦੇ ਵਿਆਹ ਨੂੰ 2 ਮਹੀਨੇ ਹੋ ਗਏ ਹਨ। ਆਲੀਆ ਨੂੰ ਆਪਣੀ ਨੂੰਹ ਬਣਾ ਕੇ ਨੀਤੂ ਕਪੂਰ ਕਾਫੀ ਖੁਸ਼ ਹੈ। ਹਾਲ ਹੀ 'ਚ ਨੀਤੂ ਨੇ ਖੁਲਾਸਾ ਕੀਤਾ ਹੈ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਅਤੇ ਪਰਿਵਾਰ ਦੀ ਜ਼ਿੰਦਗੀ ਬਦਲ ਗਈ ਹੈ।
ਨੀਤੂ ਨੇ ਕਿਹਾ-'ਮੈਂ ਅੱਜ ਬਹੁਤ ਖੁਸ਼ ਹਾਂ। ਆਲੀਆ ਨੇ ਖੂਬ ਪਿਆਰ ਅਤੇ ਅਪਣਾਪਨ ਦਿੱਤਾ ਹੈ। ਮੈਂ ਰਣਬੀਰ 'ਚ ਕਾਫੀ ਬਦਲਾਅ ਮਹਿਸੂਸ ਕਰ ਰਹੀ ਹਾਂ। ਉਹ ਇਕੱਠੇ ਕਾਫੀ ਚੰਗੇ ਦਿਖਦੇ ਹਨ। ਮੈਂ ਬਹੁਤ ਖੁਸ਼ ਹਾਂ ਅਤੇ ਕਿਸਮਤਵਾਲੀ ਮਹਿਸੂਸ ਕਰਦੀ ਹਾਂ ਕਿ ਆਲੀਆ ਸਾਡੇ ਪਰਿਵਾਰ 'ਚ ਆਈ। ਇਸ ਲਈ ਜ਼ਿੰਦਗੀ ਵਾਕਏ ਬਦਲ ਗਈ ਹੈ ਅਤੇ ਮੈਂ ਕਾਫੀ ਸੰਤੁਸ਼ਟ ਮਹਿਸੂਸ ਕਰਦੀ ਹਾਂ। ਉਹ ਟੈਨਸ਼ਨ ਹੁੰਦੀ ਹੈ ਨਾ ਕਿ ਵਿਆਹ ਨਹੀਂ ਹੋਇਆ, ਵਿਆਹ ਨਹੀਂ ਹੋਇਆ...ਹੁਣ ਹੋ ਗਿਆ'।
ਦੱਸ ਦੇਈਏ ਕਿ ਆਲੀਆ ਅਤੇ ਰਣਬੀਰ ਨੇ ਘਰ ਦੀ ਬਾਲਕਨੀ 'ਚ ਵਿਆਹ ਕੀਤਾ ਸੀ। ਵਿਆਹ 'ਚ ਪਰਿਵਾਰ ਅਤੇ ਕੁਝ ਕਰੀਬੀ ਲੋਕ ਹੀ ਸ਼ਾਮਲ ਹੋਏ ਸਨ। ਵਿਆਹ ਕਾਫੀ ਪ੍ਰਾਈਵੇਟ ਰੱਖਿਆ ਗਿਆ ਸੀ। ਕੰਮਕਾਰ ਦੀ ਗੱਲ ਕਰੀਏ ਤਾਂ ਨੀਤੂ ਬਹੁਤ ਜਲਦ ਫਿਲਮ 'ਜੁਗ ਜੁਗ ਜਿਓ' 'ਚ ਨਜ਼ਰ ਆਉਣ ਵਾਲੀ ਹੈ। ਇਨ੍ਹੀਂ ਦਿਨੀਂ ਅਦਾਕਾਰਾ ਫਿਲਮ ਦੀ ਪ੍ਰੋਮਸ਼ਨ 'ਚ ਰੁੱਝੀ ਹੈ। ਇਸ ਫਿਲਮ 'ਚ ਅਦਾਕਾਰਾ ਦੇ ਨਾਲ ਕਿਆਰਾ ਅਡਵਾਨੀ, ਅਨਿਲ ਕਪੂਰ ਅਤੇ ਵਰੁਣ ਧਵਨ ਨਜ਼ਰ ਆਉਣਗੇ।
ਇਲਾਜ ਤੋਂ ਬਾਅਦ ਘਰ ਪਰਤੇ ਵਰੁਣ ਧਵਨ ਦੇ ਪਿਤਾ, ਬੋਲੇ-'ਪਹਿਲਾਂ ਤੋਂ ਬਿਹਤਰ ਮਹਿਸੂਸ ਕਰ ਰਿਹਾ ਹਾਂ'
NEXT STORY