ਮੁੰਬਈ : ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਪਿਛਲੇ ਕਈ ਦਿਨਾਂ ਤੋਂ ਕਰਨ ਜੌਹਰ ਦੇ ਆਉਣ ਵਾਲੇ ਰਿਐਲਿਟੀ ਸ਼ੋਅ 'ਟ੍ਰੇਟਰ' (Traitor) ਨੂੰ ਲੈ ਕੇ ਚਰਚਾ ਵਿੱਚ ਸੀ। ਹੁਣ ਅਦਾਕਾਰਾ ਨੇ ਇਨ੍ਹਾਂ ਸਾਰੀਆਂ ਅਟਕਲਾਂ 'ਤੇ ਵਿਰਾਮ ਲਗਾਉਂਦਿਆਂ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਸ ਸ਼ੋਅ ਦਾ ਹਿੱਸਾ ਨਹੀਂ ਹੈ। ਨੇਹਾ ਨੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਦਿਲਚਸਪ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਲਿਖਿਆ, "ਨਾ ਮੈਂ 'ਟ੍ਰੇਟਰ' ਹਾਂ ਅਤੇ ਨਾ ਹੀ 'ਮਾਸੂਮ', ਮੈਂ ਤਾਂ ਬੱਸ 'ਡਬਲ ਡੇਟ' ਵਿੱਚ ਰੁੱਝੀ ਹੋਈ ਹਾਂ। ਜਲਦੀ ਆ ਰਿਹਾ ਹੈ।" ਨੇਹਾ ਦੀ ਇਸ ਪੋਸਟ ਨੇ ਪ੍ਰਸ਼ੰਸਕਾਂ ਵਿੱਚ ਨਵੀਂ ਉਤਸੁਕਤਾ ਪੈਦਾ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ 'ਡਬਲ ਡੇਟ' ਉਸ ਦੇ ਆਉਣ ਵਾਲੇ ਨਵੇਂ ਟਾਕ ਸ਼ੋਅ ਦਾ ਨਾਮ ਹੋ ਸਕਦਾ ਹੈ, ਜੋ ਜਲਦੀ ਹੀ ਕਿਸੇ OTT ਪਲੇਟਫਾਰਮ 'ਤੇ ਦਸਤਕ ਦੇਵੇਗਾ।

ਇਨ੍ਹਾਂ ਸਿਤਾਰਿਆਂ ਨਾਲ ਨਜ਼ਰ ਆਈ ਨੇਹਾ
ਪਿਛਲੇ ਕੁਝ ਦਿਨਾਂ ਤੋਂ ਨੇਹਾ ਧੂਪੀਆ ਅਤੇ ਉਸ ਦੇ ਪਤੀ ਅੰਗਦ ਬੇਦੀ ਕਈ ਮਸ਼ਹੂਰ ਜੋੜੀਆਂ ਨਾਲ ਮੁਲਾਕਾਤ ਕਰਦੇ ਨਜ਼ਰ ਆਏ ਹਨ, ਜਿਨ੍ਹਾਂ ਵਿੱਚ ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ, ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ, ਰਿਆ ਚੱਕਰਵਰਤੀ ਅਤੇ ਸ਼ੋਵਿਕ ਚੱਕਰਵਰਤੀ ਸ਼ਾਮਲ ਗਨ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਸਾਰਿਆਂ ਨੇ 'ਡਬਲ ਡੇਟ' ਦਾ ਜ਼ਿਕਰ ਕੀਤਾ। ਨੇਹਾ ਦੇ ਕਰੀਬੀ ਸੂਤਰਾਂ ਅਨੁਸਾਰ, ਇਹ ਕੋਈ ਇਤਫਾਕ ਨਹੀਂ ਬਲਕਿ ਉਸ ਦੇ ਨਵੇਂ ਪ੍ਰੋਜੈਕਟ ਦੀ ਤਿਆਰੀ ਹੈ। ਨੇਹਾ ਨੇ ਬਿਨਾਂ ਕਿਸੇ ਰਸਮੀ ਐਲਾਨ ਦੇ, ਬੜੇ ਹੀ ਸਮਾਰਟ ਤਰੀਕੇ ਨਾਲ ਆਪਣੇ ਨਵੇਂ ਕੰਮ ਦਾ ਹਿੰਟ ਦੇ ਦਿੱਤਾ ਹੈ।
ਪੰਜਾਬ ਦੇ ਡਾਕਟਰ ਦੀ 'ਧੁਰੰਦਰ 2' 'ਚ ਸ਼ਾਨਦਾਰ ਐਂਟਰੀ ! ਜਾਣੋ ਅਦਾਕਾਰ ਦਾ ਇਲਾਜ ਕਰ ਕਿਵੇਂ ਕੀਤਾ ਫਿਲਮ 'ਚ ਡੈਬਿਊ
NEXT STORY