ਮੁੰਬਈ (ਏਜੰਸੀ)- ਭਾਰਤੀ ਸਟ੍ਰੀਮਿੰਗ ਦੀ ਦੁਨੀਆ ਵਿੱਚ ਆਪਣੀ ਇਕ ਵੱਖਰੀ ਪਛਾਣ ਬਣਾ ਚੁੱਕੀ ਕ੍ਰਾਈਮ ਫਰੈਂਚਾਇਜ਼ੀ 'ਮਿਰਜ਼ਾਪੁਰ' ਹੁਣ ਵੱਡੇ ਪਰਦੇ 'ਤੇ ਤੂਫਾਨ ਲਿਆਉਣ ਲਈ ਤਿਆਰ ਹੈ। ਐਮਾਜ਼ਾਨ ਐੱਮਜੀਐਮ ਸਟੂਡੀਓਜ਼ ਅਤੇ ਐਕਸਲ ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ, 'ਮਿਰਜ਼ਾਪੁਰ: ਦਿ ਮੂਵੀ' ਰਿਲੀਜ਼ ਤੋਂ ਸਿਰਫ਼ 10 ਦਿਨ ਦੂਰ ਹੈ। ਇਸ ਮੌਕੇ ਨੂੰ ਮਨਾਉਣ ਲਈ, ਨਿਰਮਾਤਾਵਾਂ ਨੇ ਫਿਲਮ ਦਾ ਇੱਕ ਨਵਾਂ ਪੋਸਟਰ ਜਾਰੀ ਕਰਕੇ ਅੰਤਿਮ ਕਾਊਂਟਡਾਊਨ ਸ਼ੁਰੂ ਕਰ ਦਿੱਤਾ ਹੈ। ਗੁਰਮੀਤ ਸਿੰਘ ਦੁਆਰਾ ਨਿਰਦੇਸ਼ਤ ਅਤੇ ਪੁਨੀਤ ਕ੍ਰਿਸ਼ਨਾ ਦੁਆਰਾ ਲਿਖੀ ਗਈ, ਇਹ ਫਿਲਮ 4 ਸਤੰਬਰ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਨਵੇਂ ਪੋਸਟਰ ਵਿੱਚ ਪੰਕਜ ਤ੍ਰਿਪਾਠੀ ਦੇ ਕਾਲੀਨ ਭਈਆ, ਅਲੀ ਫਜ਼ਲ ਦੇ ਗੁੱਡੂ ਪੰਡਿਤ, ਅਤੇ ਦਿਵਯੇਂਦੂ ਦੇ ਮੁੰਨਾ ਭਈਆ ਸਮੇਤ ਮੁੱਖ ਕਿਰਦਾਰਾਂ ਦੀ ਝਲਕ ਦਿਖਾਈ ਗਈ ਹੈ।
ਪੋਸਟਰ ਫਿਲਮ ਦੇ ਉੱਚ-ਪੱਧਰੀ ਐਕਸ਼ਨ, ਜ਼ਬਰਦਸਤ ਡਰਾਮਾ ਅਤੇ ਇੱਕ ਸ਼ਾਨਦਾਰ ਵੱਡੇ-ਸਕ੍ਰੀਨ ਸਿਨੇਮੈਟਿਕ ਅਨੁਭਵ ਵੱਲ ਇਸ਼ਾਰਾ ਕਰਦਾ ਹੈ। ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਦੁਆਰਾ ਨਿਰਮਿਤ, ਇਹ ਫਿਲਮ ਕਾਸਿਮ ਜਗਮਾਗੀਆ ਅਤੇ ਵਿਸ਼ਾਲ ਰਾਮਚੰਦਾਨੀ ਦੁਆਰਾ ਸਹਿ-ਨਿਰਮਾਣ ਕੀਤੀ ਗਈ ਹੈ। ਫਿਲਮ ਵਿੱਚ ਪੰਕਜ ਤ੍ਰਿਪਾਠੀ, ਅਲੀ ਫਜ਼ਲ, ਅਭਿਸ਼ੇਕ ਬੈਨਰਜੀ, ਰਸਿਕਾ ਦੁੱਗਲ, ਮੋਹਿਤ ਮਲਿਕ, ਸ਼ੀਬਾ ਚੱਢਾ, ਰਾਜੇਸ਼ ਤੈਲੰਗ, ਪ੍ਰਮੋਦ ਪਾਠਕ, ਹਰਸ਼ਿਤਾ ਸ਼ੇਖਰ ਗੌਰ, ਸ਼ਵੇਤਾ ਤ੍ਰਿਪਾਠੀ ਅਤੇ ਸੋਨਲ ਐਸ. ਚੌਹਾਨ ਹਨ। ਫਿਲਮ ਵਿੱਚ ਫਰੈਂਚਾਇਜ਼ੀ ਦੇ ਕਈ ਪ੍ਰਸਿੱਧ ਕਿਰਦਾਰਾਂ ਦੀ ਵਾਪਸੀ ਵੀ ਦੇਖਣ ਨੂੰ ਮਿਲੇਗੀ, ਜਿਸ ਵਿੱਚ ਦਿਵਯੇਂਦੂ , ਕੁਲਭੂਸ਼ਣ ਖਰਬੰਦਾ ਅਤੇ ਸ਼੍ਰਿਆ ਪਿਲਗਾਂਵਕਰ ਸ਼ਾਮਲ ਹਨ, ਜੋ ਕਰਮਵਾਰ ਮੁੰਨਾ ਭਈਆ, ਸਤਿਆਨੰਦ ਤ੍ਰਿਪਾਠੀ ਅਤੇ ਸਵੀਟੀ ਗੁਪਤਾ ਦੇ ਕਿਰਾਦਰ ਵਿੱਚ ਨਜ਼ਰ ਆਉਣਗੇ।
ਐਕਸਲ ਐਂਟਰਟੇਨਮੈਂਟ ਨੇ ਸੋਸ਼ਲ ਮੀਡੀਆ 'ਤੇ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ, "ਤੂਫਾਨ ਦਾ ਨਵਾਂ ਘਰ: ਥੀਏਟਰ। 'ਮਿਰਜ਼ਾਪੁਰ: ਦਿ ਮੂਵੀ' ਦੇ ਵੱਡੇ ਪਰਦੇ 'ਤੇ ਆਉਣ ਵਿੱਚ ਸਿਰਫ਼ 10 ਦਿਨ ਬਾਕੀ ਹਨ! ਮਿਰਜ਼ਾਪੁਰ: ਦਿ ਮੂਵੀ, 4 ਸਤੰਬਰ ਨੂੰ ਹਿੰਦੀ ਅਤੇ ਤੇਲਗੂ ਵਿੱਚ ਥੀਏਟਰ ਵਿੱਚ ਰਿਲੀਜ਼ ਹੋ ਰਹੀ ਹੈ।"
2018 ਵਿੱਚ ਸ਼ੁਰੂ ਹੋਈ 'ਮਿਰਜ਼ਾਪੁਰ' ਫਰੈਂਚਾਇਜ਼ੀ ਨੇ OTT ਪਲੇਟਫਾਰਮਾਂ 'ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਹੁਣ, ਇਹ ਕਹਾਣੀ ਫਿਲਮ ਦੇ ਨਾਲ ਸਟ੍ਰੀਮਿੰਗ ਪਲੇਟਫਾਰਮਾਂ ਤੋਂ ਵੱਡੇ ਪਰਦੇ 'ਤੇ ਆ ਰਹੀ ਹੈ। ਫਿਲਮ ਦੀ ਰਿਲੀਜ਼ ਦੀ ਉਲਟੀ ਗਿਣਤੀ ਸ਼ੁਰੂ ਹੁੰਦੇ ਹੀ ਪ੍ਰਸ਼ੰਸਕ ਵਿੱਚ ਇਸ ਨੂੰ ਲੈ ਕੇ ਉਤਸ਼ਾਹ ਵੱਧ ਗਿਆ ਹੈ।
ਅਭਿਸ਼ੇਕ ਬੈਨਰਜੀ ਨੇ ਆਪਣੇ ਕਾਸਟਿੰਗ ਡਾਇਰੈਕਟਰ ਕਰੀਅਰ ਨੂੰ ਕਿਹਾ ਅਲਵਿਦਾ, ਐਕਟਿੰਗ 'ਤੇ ਕਰਨਗੇ ਪੂਰਾ ਫੋਕਸ
NEXT STORY