ਮੁੰਬਈ : ਟੀ.ਵੀ. ਦਾ ਮਸ਼ਹੂਰ ਸ਼ੋਅ 'ਕਾਮੇਡੀ ਨਾਈਟਜ਼ ਵਿਦ ਕਪਿਲ' ਤਾਂ ਬੰਦ ਹੋ ਗਿਆ ਹੈ ਪਰ ਇਸ ਸ਼ੋਅ ਨੂੰ ਲੈ ਕੇ ਕਾਫੀ ਵਿਵਾਦ ਖੜ੍ਹਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਪਹਿਲੀ ਵਾਰ ਇਸ ਚੈਨਲ ਦੇ ਸੀ.ਈ.ਓ. ਦਾ ਬਿਆਨ ਸਾਹਮਣੇ ਆਇਆ ਹੈ।
ਜ਼ਿਕਰਯੋਗ ਹੈ ਕਿ ਚੈਨਲ ਦੇ ਸੀ.ਈ.ਓ. ਰਾਜ ਕੁੰਦਰਾ ਨੇ ਕਪਿਲ ਦੀ ਤਾਰੀਫ ਤਾਂ ਕੀਤੀ ਪਰ ਇਹ ਵੀ ਕਿਹਾ ਕਿ ਕਪਿਲ ਆਪਣੇ ਸਟਾਰਡਮ ਨੂੰ ਸੰਭਾਲ ਨਾ ਸਕੇ। ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਕਪਿਲ ਸਾਡੇ ਕੰਟਰੈਕਟ ਨੂੰ ਨਜ਼ਰਅੰਦਾਜ਼ ਕਰ ਕੇ ਦੂਜੇ ਚੈਨਲਜ਼ 'ਤੇ ਐਵਾਰਡ ਸ਼ੋਅ ਹੋਸਟ ਕਰ ਰਹੇ ਸਨ, ਜੋ ਬੇਹੱਦ ਗਲਤ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਪਿਲ ਨੇ ਇਸ ਸ਼ੋਅ 'ਚ ਬਣੇ ਰਹਿਣ ਲਈ ਹੋਰ ਪੈਸਿਆਂ ਦੀ ਵੀ ਡਿਮਾਂਡ ਕੀਤੀ ਸੀ, ਜਿਸ ਨੂੰ ਅਸੀਂ ਪੂਰਾ ਵੀ ਕੀਤਾ। ਆਖਿਰ ਅਸੀਂ ਹੀ ਉਨ੍ਹਾਂ ਨੂੰ ਪਲੈਟਫਾਰਮ ਦਿੱਤਾ ਹੈ।
ਜਾਣਕਾਰੀ ਅਨੁਸਾਰ ਇਹ ਚੈਨਲ ਵਾਲਿਆਂ ਦਾ ਹੀ ਸੁਝਾਅ ਸੀ ਕਿ ਇਸ ਸ਼ੋਅ ਦਾ ਨਾਂ 'ਕਾਮੇਡੀ ਨਾਈਟਜ਼ ਵਿਦ ਕਪਿਲ' ਰੱਖਿਆ ਜਾਵੇ। ਇਸ ਤੋਂ ਪਹਿਲਾਂ ਇਸ ਸ਼ੋਅ ਦਾ ਟਾਈਟਲ ਸਿਰਫ 'ਕਾਮੇਡੀ ਨਾਈਟਜ਼' ਹੀ ਸੀ।
'ਰੈਂਬੋ' ਦੇ ਰੀਮੇਕ 'ਚ ਕੰਮ ਕਰਨਗੇ ਰਿਤਿਕ ਰੌਸ਼ਨ
NEXT STORY