ਮੁੰਬਈ: ਪ੍ਰਿਅੰਕਾ ਚੋਪੜਾ ਜਦੋਂ ਤੋਂ ਇਕ ਪਿਆਰੀ ਸੀ ਧੀ ਦੀ ਮਾਂ ਬਣੀ ਹੈ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਪ੍ਰਿਅੰਕਾ ਅਤੇ ਨਿਕ ਲਾਡਲੀ ਨਾਲ ਖ਼ੂਬ ਸਮਾਂ ਬਿਤਾ ਰਹੇ ਹਨ। ਪ੍ਰਿਅੰਕਾ ਨੇ ਆਪਣੀ ਲਾਡਲੀ ਦਾ ਨਾਮ ਮਾਲਤੀ ਮੇਰੀ ਚੋਪੜਾ ਜੋਨਸ ਰੱਖਿਆ ਹੈ। ਇਨੀਂ ਦਿਨੀਂ ਪ੍ਰਿਅੰਕਾ ਪਤੀ ਨਿਕ ਅਤੇ ਧੀ ਦੇ ਨਾਲ ਨੇਵਾਦਾ ਦੇ ਲੇਕ ਤਾਹੋ ’ਚ ਕੁਆਲਿਟੀ ਟਾਈਮ ਬਿਤਾ ਰਹੀ ਹੈ। ਬੀਤੇ ਦਿਨ ਅਦਾਕਾਰਾ ਨੇ ਲੈਕ ਤਾਹੋਸੇ ਦੀ ਧੀ ਨਾਲ ਪਿਆਰੀ ਤਸਵੀਰ ਸਾਂਝੀ ਕੀਤੀ ਸੀ।
ਇਹ ਵੀ ਪੜ੍ਹੋ : ਏਅਰਪੋਰਟ ’ਤੇ ਨਜ਼ਰ ਆਏ ਦੀਪਿਕਾ-ਰਣਵੀਰ, ਦੋਵਾਂ ਨੇ ਇਕ-ਦੂਸਰੇ ਦਾ ਹੱਥ ਫ਼ੜ੍ਹ ਕੇ ਦਿੱਤੇ ਪੋਜ਼
ਇਸ ਦੇ ਨਾਲ ਹੀ ਪ੍ਰਿਅੰਕਾ ਧੀ ਮਾਲਤੀ ਨਾਲ ਪਤੀ ਨਿਕ ਜੋਨਸ ਦੀ ਚੇਅਰਲੀਡਰ ਬਣੀ ਹੈ। ਇਸ ਦੌਰਾਨ ਕਈ ਵੀਡੀਓ ਸਾਹਮਣੇ ਆਈਆ ਹਨ। ਹਾਲਾਂਕਿ ਉਨ੍ਹਾਂ ਵੀਡੀਓ ’ਚ ਧੀ ਮਾਲਤੀ ਦੀ ਝਲਕ ਨਜ਼ਰ ਨਹੀਂ ਆ ਰਹੀ ਹੈ।
ਵੀਡੀਓ ’ਚ ਨਿਕ ਗੋਲਫ਼ ਖ਼ੇਡਦੇ ਨਜ਼ਰ ਆ ਰਹੇ ਹਨ ਅਤੇ ਪ੍ਰਿਅੰਕਾ ਉਸ ਦੇ ਪਿੱਛੇ ਖੜ੍ਹੀ ਨਜ਼ਰ ਆ ਰਹੀ ਹੈ। ਇਸ ਮੌਕੇ ’ਤੇ ਜਿੱਥੇ ਨਿਕ ਗੇਮ ’ਚ ਰੁੱਝੇ ਹੋਏ ਹਨ, ਉੱਥੇ ਮੌਜੂਦ ਲੋਕ ਪ੍ਰਿਅੰਕਾ ਤੋਂ ਆਟੋਗ੍ਰਾਫ਼ ਲੈਣ ਲਈ ਇਕੱਠੇ ਹੋਏ ਨਜ਼ਰ ਆ ਰਹੇ ਹਨ।
ਇਕ ਕਲਿੱਪ ’ਚ ਨਿਕ ਜੋਨਸ ਆਪਣੇ ਪ੍ਰਸ਼ੰਸਕਾਂ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ ਅਤੇ ਪ੍ਰਿਅੰਕਾ ਇਸ ਦੌਰਾਨ ਪਿੱਛੇ ਕਿਸੇ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਗੋਲਫ਼ ਵਾਲੀ ਵੀਡੀਓ ’ਚ ਕਾਫ਼ੀ ਭੀੜ ਨਜ਼ਰ ਆ ਰਹੀ ਹੈ। ਇਸ ਦੇ ਨਾਲ ਪ੍ਰਿਅੰਕਾ ਪ੍ਰਸ਼ੰਸਕਾਂ ਨਾਲ ਆਟੋਗ੍ਰਾਫ਼ ਵੀ ਸਾਈਨ ਕਰਦੀ ਨਜ਼ਰ ਆਈ ਹੈ।
ਇਹ ਵੀ ਪੜ੍ਹੋ : IT'S PARTY TIME: 32 ਸਾਲਾਂ ਦੇ ਹੋਏ ਪਾਰਸ ਛਾਬੜਾ, ਮਾਹਿਰਾ ਸ਼ਰਮਾ ਨਾਲ ਦੇਰ ਰਾਤ ਮਨਾਇਆ ਜਨਮਦਿਨ
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਅਤੇ ਨਿਕ ਦੇ ਵਿਆਹ ਨੂੰ ਲਗਭਗ 3 ਸਾਲ ਹੋ ਚੁੱਕੇ ਹਨ। ਹਾਲਾਂਕਿ ਹੀ ’ਚ ਦੋਵੇਂ ਸਰੋਗੇਸੀ ਰਾਹੀਂ ਮਾਤਾ-ਪਿਤਾ ਬਣੇ ਹਨ।
ਪ੍ਰਿਅੰਕਾ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਅੰਤਰਰਾਸ਼ਟਰੀ ਪ੍ਰੋਜੈਕਟ ‘ਇਟਸ ਆਲ ਕਮਿੰਗ ਬੈਕ ਟੂ ਮੀ’ ਅਤੇ ਸੀਰੀਜ਼ ਸੀਟਾਡੇਲ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਫ਼ਰਹਾਨ ਅਖ਼ਤਰ ਦੀ ਫ਼ਿਲਮ ‘ਜ਼ੀ ਲੇ ਜ਼ਾਰਾ’ ’ਚ ਨਜ਼ਰ ਆਵੇਗੀ। ਇਸ ’ਚ ਅਦਾਕਾਰਾ ਨਾਲ ਆਲੀਆ ਭੱਟ ਅਤੇ ਕੈਟਰੀਨਾ ਕੈਫ਼ ਨਜ਼ਰ ਆਉਣਗੀਆਂ।
ਪੰਜਾਬ-ਹਰਿਆਣਾ ਹਾਈਕੋਰਟ ਨੇ ਕੰਗਨਾ ਰਣੌਤ ਨੂੰ ਦਿੱਤੀ ਰਾਹਤ, ਇਹ ਸੀ ਮਾਮਲਾ
NEXT STORY