ਜਲੰਧਰ (ਬਿਊਰੋ) - ਨੌਜਵਾਨ ਕਲਾਕਾਰ ਨਿੱਕ ਨੇ ਆਖ਼ਰਕਾਰ ਆਪਣਾ ਹੌਟ ਸੰਗੀਤ ਵੀਡੀਓ 'ਬੋਤਲ' ਰਿਲੀਜ਼ ਕਰ ਦਿੱਤਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਉਹ ਇਕੱਲੇ ਅਜਿਹੇ ਕਲਾਕਾਰ ਹਨ, ਜੋ ਹਰ ਨਵੇਂ ਪ੍ਰੋਜੈਕਟ 'ਚ ਆਪਣਾ ਵੱਖਰਾ ਅੰਦਾਜ਼ ਲਿਆਉਣ 'ਚ ਕਦੇ ਵੀ ਅਸਫ਼ਲ ਨਹੀਂ ਰਹਿੰਦੇ। ਉਨ੍ਹਾਂ ਨੂੰ ਆਪਣੇ ਬਲਾਕਬਸਟਰ ਗੀਤਾਂ ਜਿਵੇਂ 'ਯਾਰੀ', 'ਬਦਾਮੀ ਰੰਗ', 'ਤੇਰੀ ਨਾਰ', 'ਰਿਸ਼ਤਾ' ਆਦਿ 'ਚ ਵਿਲੱਖਣ ਅਤੇ ਬਹੁਤ ਹੀ ਆਕਰਸ਼ਕ ਰੂਪ 'ਚ ਦੇਖਿਆ ਗਿਆ ਹੈ।
ਮਲੋਟ ਦੇ ਜੰਮਪਲ ਨਿੱਕ ਨੇ ਸਾਲ 2019 'ਚ ਆਪਣੇ ਸਫ਼ਰ ਦੀ ਸ਼ੁਰੂਆਤ 'ਯਾਰੀ' ਗੀਤ ਨਾਲ ਕੀਤੀ ਸੀ। ਉਦੋਂ ਤੋਂ ਅਸੀਂ ਉਨ੍ਹਾਂ ਨੂੰ ਦਿਨ ਦੁੱਗਣੀ ਰਾਤ ਚੋਗੁਣੀ ਤਰੱਕੀ ਕਰਦੇ ਹੋਏ ਵੇਖਿਆ ਹੈ। ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਸਾਨੂੰ ਯਕੀਨ ਹੈ ਕਿ ਦਰਸ਼ਕ ਨਿੱਕ ਦੇ ਨਵੇਂ ਟਰੈਕ ਨੂੰ ਵੀ ਪਿਆਰ ਦੇਣਗੇ। ਇੱਕ ਸ਼ਾਨਦਾਰ ਵਿਦਿਅਕ ਪਿਛੋਕੜ ਦੇ ਨਾਲ ਨਿੱਕ ਨੇ ਇੱਕ ਪ੍ਰਸਿੱਧ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕੀਤੀ ਹੈ। ਇੱਕ ਇੰਜੀਨੀਅਰ ਹੋਣ ਦੇ ਬਾਵਜੂਦ ਸਭ ਤੋਂ ਪ੍ਰਤਿਭਾਸ਼ਾਲੀ ਕਲਾਕਾਰ ਬਣਨ ਦੇ ਸੁਫ਼ਨੇ ਨਾਲ ਚਮਕਦੀਆਂ ਉਨ੍ਹਾਂ ਦੀਆਂ ਅੱਖਾਂ, ਉਹ ਇੱਕ ਅਸਾਧਾਰਨ ਰਚਨਾਤਮਕ, ਗਤੀਸ਼ੀਲ ਅਤੇ ਬਾਕਮਾਲ ਕਲਾਕਾਰ ਹੈ।
ਨਿੱਕ ਆਪਣੇ ਲਾਈਵ ਸ਼ੋਅ, ਕਲੱਬ ਸ਼ੋਅ ਅਤੇ ਸਭ ਤੋਂ ਮਹੱਤਵਪੂਰਨ, ਆਪਣੇ ਸ਼ਾਨਦਾਰ ਸੰਗੀਤ ਵੀਡੀਓਜ਼ ਅਤੇ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਰੂਹਾਨੀ ਟਰੈਕਾਂ ਨਾਲ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਉਤਸੁਕ ਰਹਿੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਲ ਹੀ 'ਚ ਐਲਾਨ ਕੀਤਾ ਹੈ ਕਿ ਉਹ #NikkWorldwide ਦੇ ਬੈਨਰ ਹੇਠ ਆਪਣੇ ਚੈਨਲ 'ਤੇ ਬਹੁਤ ਸਾਰੇ ਹੋਰ ਪ੍ਰੋਜੈਕਟ ਲਿਆਉਣਗੇ ਅਤੇ ਉਨ੍ਹਾਂ ਨੇ #NikkWorldwide ਦਾ ਲੋਗੋ ਵੀ ਰਿਲੀਜ਼ ਕੀਤਾ ਹੈ। ਸਾਨੂੰ ਵਿਸ਼ਵਾਸ ਹੈ ਕਿ ਆਪਣੇ ਨਿਰੰਤਰ ਸਮਰਪਣ ਅਤੇ ਜਨੂੰਨ ਨਾਲ, ਉਹ ਥੋੜ੍ਹੇ ਸਮੇਂ 'ਚ ਆਪਣੇ ਸੁਫ਼ਨਿਆਂ ਨੂੰ ਪੂਰਾ ਕਰ ਲੈਣਗੇ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਅਦਾਕਾਰ ਸਲਮਾਨ ਖ਼ਾਨ ਨੂੰ ਵੱਡੀ ਰਾਹਤ, ਬੰਬੇ ਹਾਈਕੋਰਟ ਨੇ FIR ਰੱਦ ਕਰਨ ਦੇ ਦਿੱਤੇ ਹੁਕਮ
NEXT STORY