ਮੁੰਬਈ- ਟੀਵੀ ਅਦਾਕਾਰਾ ਦਲਜੀਤ ਕੌਰ ਅਤੇ ਉਸ ਦਾ ਦੂਜਾ ਵਿਆਹ ਉਦੋਂ ਤੋਂ ਹੀ ਚਰਚਿਆਂ ਵਿਚ ਹੈ ਜਦੋਂ ਤੋਂ ਉਹ ਕੀਨੀਆ ਤੋਂ ਭਾਰਤ ਪਰਤੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਬੇਵਫ਼ਾਈ ਦੀਆਂ ਪੋਸਟਾਂ ਸਾਂਝੀਆਂ ਕੀਤੀਆਂ ਹਨ ਤੇ ਹੁਣ 2 ਅਗਸਤ ਨੂੰ ਆਪਣੇ ਪਤੀ ਨਿਖਿਲ ਪਟੇਲ ਦੇ ਖਿਲਾਫ ਐੱਫ.ਆਈ.ਆਰ. ਵੀ ਦਰਜ ਕਰਵਾਈ ਹੈ। ਇਸ ਪੂਰੇ ਮਾਮਲੇ 'ਤੇ ਹੁਣ ਤੱਕ ਚੁੱਪ ਧਾਰੀ ਰੱਖੇ ਨਿਖਿਲ ਨੇ ਖੁੱਲ੍ਹ ਕੇ ਗੱਲ ਕੀਤੀ ਹੈ। ਉਸ ਦੇ ਸਾਰੇ ਭੇਦ ਉਜਾਗਰ ਹੋ ਗਏ ਹਨ। ਵਿਆਹ ਤੋਂ ਲੈ ਕੇ ਹੁਣ ਤੱਕ ਜੋ ਕੁਝ ਵੀ ਹੋਇਆ ਹੈ, ਉਹ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ।
ਉਸ ਨੇ ਦੱਸਿਆ ਕਿ ਦਲਜੀਤ ਨੂੰ ਪਤਾ ਸੀ ਕਿ ਉਹ ਆਪਣੀ ਪਹਿਲੀ ਪਤਨੀ ਤੋਂ ਕਾਨੂੰਨੀ ਤੌਰ 'ਤੇ ਤਲਾਕਸ਼ੁਦਾ ਨਹੀਂ ਹੈ, ਫਿਰ ਵੀ ਉਸ ਨੇ ਮੁੰਬਈ 'ਚ 'ਝੂਠਾ' ਵਿਆਹ ਕਰਵਾਇਆ ਸੀ। ਉਸ ਦਾ ਕੀਨੀਆ ਵਿਚ ‘ਗੈਰ-ਸੇਲਿਬ੍ਰਿਟੀ’ ਜੀਵਨ ਜਿਊਣਾ ਔਖਾ ਹੋ ਰਿਹਾ ਸੀ। ਉਹ ਆਪਣੇ ਕਰੀਅਰ 'ਤੇ ਧਿਆਨ ਦੇਣਾ ਚਾਹੁੰਦੀ ਸੀ। ਉਹ ਕਦੀ ਆਪਣੀ ਛੋਟੀ ਧੀ ਨੂੰ ਵੀ ਨਹੀਂ ਮਿਲੀ। ਕੋਰਟ ਤੋਂ ਹੁਕਮ ਹਾਸਲ ਰ ਲਏ ਤਾਂ ਕਿ ਉਸ ਬੇਦਖਲ ਨਾ ਕੀਤਾ ਜਾ ਸਕੇ।
ਸਾਲ 2023 ਵਿਚ ਦਲਜੀਤ ਕੌਰ ਨਾਲ ਵਿਆਹ ਕਰਨ ਵਾਲੇ ਨਿਖਿਲ ਪਟੇਲ ਦੀ ਇਕ ਲੰਬੀ ਪੋਸਟ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ ਜਿਸ ਵਿਚ ਉਸ ਨੇ ਲਿਖਿਆ ਹੈ, 'ਦਲਜੀਤ ਅਤੇ ਮੈਂ 2022 ਵਿਚ ਦੁਬਈ ਵਿਚ ਮਿਲੇ ਅਤੇ ਫਿਰ ਮਾਰਚ 2023 ਵਿਚ ਮੁੰਬਈ ਭਾਰਤ ਵਿਚ। ਹਿੰਦੂ ਰਵਾਇਤਾ ਅਨੁਸਾਰ ਵਿਆਹ ਹੋਇਆ। ਵਿਆਹ ਤੋਂ ਤੁਰੰਤ ਬਾਅਦ ਅਸੀਂ ਨੈਰੋਬੀ, ਕੀਨੀਆ ਚਲੇ ਗਏ ਜਿੱਥੇ ਮੈਂ ਬ੍ਰਿਟਿਸ਼ ਐਕਸਪੈਟ ਵਜੋਂ ਕੰਮ ਕਰਦਾ ਹਾਂ ਅਤੇ ਰਹਿੰਦਾ ਹਾਂ। ਅਸੀਂ ਜਨਵਰੀ 2023 ਤੱਕ ਕੀਨੀਆ ਵਿਚ ਇਕ ਪਰਿਵਾਰ ਦੇ ਰੂਪ ਵਿਚ ਇਕੱਠੇ ਰਹੇ, ਜਦੋਂ ਉਹ ਜੇਡੇਨ ਨਾਲ ਭਾਰਤ ਵਾਪਸ ਆਈ।
'ਪਹਿਲੀ ਪਤਨੀ ਤੋਂ ਕੋਈ ਕਾਨੂੰਨੀ ਤੌਰ 'ਤੇ ਨਹੀਂ ਹੋਇਆ ਸੀ ਤਲਾਕ
ਨਿਖਿਲ ਪਟੇਲ ਨੇ ਇਹ ਵੀ ਦੱਸਿਆ ਕਿ ਦਲਜੀਤ ਕੌਰ ਕੀਨੀਆ ਜਾਣ ਲਈ ਅੜੀ ਹੋਈ ਸੀ। ਹਾਲਾਂਕਿ, ਉਹ ਜਾਣਦਾ ਸੀ ਕਿ ਉਹ ਆਪਣੀ ਪਹਿਲੀ ਪਤਨੀ ਤੋਂ ਕਾਨੂੰਨੀ ਤੌਰ 'ਤੇ ਤਲਾਕਸ਼ੁਦਾ ਨਹੀਂ ਸੀ। ਉਨ੍ਹਾਂ ਦੀ ਕਾਨੂੰਨੀ ਟੀਮ ਨੇ ਦਲਜੀਤ ਦੇ ਮਾਪਿਆਂ ਨੂੰ ਇਕ ਪੱਤਰ ਭੇਜਿਆ ਸੀ, ਜਿਸ ਵਿਚ ਇਸ ਮਾਮਲੇ ਦਾ ਜ਼ਿਕਰ ਕੀਤਾ ਗਿਆ ਸੀ। ਫਿਰ ਵੀ ਦਲਜੀਤ ਦੇ ਮਾਪਿਆਂ ਨੇ ਆਪਣੀ ਧੀ ਦਾ ਵਿਆਹ ਕਰਵਾ ਦਿੱਤਾ। ਨਿਖਿਲ ਨੇ ਕਿਹਾ, 'ਭਾਰਤ 'ਚ ਸਾਡਾ ਜਸ਼ਨ ਕਿਸੇ ਵੀ ਤਰ੍ਹਾਂ 'ਕਾਨੂੰਨੀ' ਵਿਆਹ ਸਮਾਰੋਹ ਨਹੀਂ ਸੀ। ਦਲਜੀਤ ਨੂੰ ਇਹ ਦਿਖਾਵਾ ਕਰਨਾ ਸੀ ਕਿ ਅਸੀਂ ਕਾਨੂੰਨੀ ਤੌਰ 'ਤੇ ਵਿਆਹੇ ਹੋਏ ਹਾਂ ਜੋ ਜਾਣਬੁੱਝ ਕੇ ਧੋਖਾ ਹੈ।
ਇਹ ਖ਼ਬਰ ਵੀ ਪੜ੍ਹੋ - http://ਤਲਾਕ ਦੇ 6 ਮਹੀਨੇ ਬਾਅਦ ਫਿਲਮਾਂ 'ਚ ਵਾਪਸੀ ਕਰ ਰਹੀ ਈਸ਼ਾ ਦਿਓਲ, ਇਸ ਫਿਲਮ 'ਚ ਨਿਭਾਏਗੀ ਲੀਡ ਰੋਲ
ਕੀਨੀਆ ਵਿਚ ਦਲਜੀਤ ਦੀ ਬਹੁਤ ਮਦਦ ਕੀਤੀ
ਨਿਖਿਲ ਨੇ ਇਹ ਵੀ ਦੱਸਿਆ ਕਿ ਬਾਅਦ ਵਿਚ ਉਹ ਦੋਵੇਂ ਆਪਣੇ ਰਿਸ਼ਤੇ ਨੂੰ ਕਾਨੂੰਨੀ ਬਣਾਉਣਾ ਚਾਹੁੰਦੇ ਸੀ, ਜਦੋਂ ਉਨ੍ਹਾਂ ਦਾ ਤਲਾਕ ਹੋ ਗਿਆ। ਉਸ ਨੇ ਦੱਸਿਆ ਕਿ ਦਲਜੀਤ ਦੇ ਕੀਨੀਆ ਆਉਣ ਤੋਂ ਬਾਅਦ ਉਸ ਨੇ ਉਸ ਦੀ ਕਾਫੀ ਮਦਦ ਕੀਤੀ। ਯੂ-ਟਿਊਬ ਚੈਨਲ ਅਤੇ ਪੋਡਕਾਸਟ ਲਈ ਇਕ ਸਟੂਡੀਓ ਵੀ ਪ੍ਰਦਾਨ ਕੀਤਾ। ਉਹ ਭਾਰਤ ਵਿਚ ਸਕ੍ਰਿਪਟਾਂ ਲਿਖ ਕੇ ਅਤੇ ਆਪਣੀਆਂ ਲਘੂ ਫਿਲਮਾਂ ਨੂੰ ਮਾਰਕੀਟ ਵਿਚ ਰਿਲੀਜ਼ ਕਰਕੇ ਕੰਮ ਪ੍ਰਾਪਤ ਕਰਨਾ ਚਾਹੁੰਦੀ ਸੀ। ਨਿਖਿਲ ਨੇ ਕਿਹਾ ਕਿ ਜਦੋਂ ਉਸ ਨੂੰ ਅਜਿਹਾ ਕਰਕੇ ਸਫਲਤਾ ਨਹੀਂ ਮਿਲੀ ਤਾਂ ਵੀ ਉਸ ਨੇ ਸਹਿਯੋਗੀ ਦੇ ਤੌਰ 'ਤੇ ਹਰ ਪ੍ਰੋਜੈਕਟ ਵਿਚ ਉਸ ਦੀ ਮਦਦ ਕੀਤੀ।
ਦਲਜੀਤ ਕੀਨੀਆ ਵਿਚ ਗੈਰ ਸੈਲੀਬ੍ਰਿਟੀ ਜੀਵਨ ਜੀਣ ਦੇ ਯੋਗ ਨਹੀਂ ਸੀ
ਨਿਖਿਲ ਪਟੇਲ ਨੇ ਦੱਸਿਆ ਕਿ ਦਲਜੀਤ ਕੀਨੀਆ ਵਿਚ ਨਵੇਂ ਗੈਰ-ਸੇਲਿਬ੍ਰਿਟੀ ਰੁਤਬੇ ਦੇ ਅਨੁਕੂਲ ਨਹੀਂ ਸੀ। ਉਸ ਨੇ ਕਿਹਾ, 'ਇਕ ਹੋਰ ਚੁਣੌਤੀ ਕੀਨੀਆ ਵਿਚ ਪਛਾਣ ਦੇ ਵੱਖਰੇ ਪੱਧਰ ਨੂੰ ਅਨੁਕੂਲ ਬਣਾਉਣਾ ਸੀ ਜਿਸ ਦੀ ਉਹ ਭਾਰਤ ਵਿਚ ਵਰਤੀ ਜਾਂਦੀ ਸੀ। ਉਸਨੂੰ ਕੀਨੀਆ ਵਿਚ ਇਕ ਆਮ ਆਦਮੀ ਵਾਂਗ ਆਪਣੇ ਆਪ ਨੂੰ ਢਾਲਣਾ ਔਖਾ ਲੱਗ ਰਿਹਾ ਸੀ। ਜਦੋਂ ਕਿ ਭਾਰਤ ਵਿਚ ਉਸ ਦੀ ਆਪਣੀ ਵੱਖਰੀ ਪਛਾਣ ਸੀ।
ਦਲਜੀਤ ਨੇ ਜੇਡੇਨ ਨੂੰ ਸਕੂਲੋਂ ਕੱਢ ਦਿੱਤਾ ਸੀ
ਉਹ ਅੱਗੇ ਕਹਿੰਦਾ ਹੈ, 'ਦਲਜੀਤ ਅਤੇ ਜੇਡੇਨ ਦੇ ਕੀਨੀਆ ਛੱਡਣ ਤੋਂ ਬਾਅਦ ਪਿਛਲੇ 8 ਮਹੀਨਿਆਂ ਵਿਚ ਮੈਂ ਖੁਦ ਨੂੰ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਾਇਆ ਹੈ। ਦਲਜੀਤ ਨੇ ਨੈਰੋਬੀ ਦੇ ਮਸ਼ਹੂਰ ਬ੍ਰਿਟਿਸ਼ ਇੰਟਰਨੈਸ਼ਨਲ ਸਕੂਲ ਤੋਂ ਜੇਡੇਨ ਨੂੰ ਨਵੇਂ ਕਾਰਜਕਾਲ ਦੇ ਸਿਰਫ਼ ਚਾਰ ਦਿਨ ਬਾਅਦ ਵਾਪਸ ਲੈਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਉਸ ਨੇ ਮੇਰੀ ਵੱਡੀ ਧੀ ਨੂੰ ਵਾਇਸ ਨੋਟ ਅਤੇ ਮੇਰੇ ਦੋਸਤਾਂ ਨੂੰ ਸੰਦੇਸ਼ ਰਾਹੀਂ ਦੱਸਿਆ ਕਿ ਉਹ ਕੀਨੀਆ ਨੂੰ ਹਮੇਸ਼ਾ ਲਈ ਛੱਡ ਕੇ ਭਾਰਤ ਪਰਤਣਾ ਚਾਹੁੰਦੀ ਹੈ।
ਨਿਖਿਲ ਨੇ ਦਲਜੀਤ 'ਤੇ ਬੁਰਾ ਵਿਹਾਰ ਕਰਨ ਦਾ ਲਾਇਆ ਦੋਸ਼
ਨਿਖਿਲ ਨੇ ਇਹ ਵੀ ਕਿਹਾ ਕਿ ਕੀਨੀਆ ਛੱਡਣ ਤੋਂ ਕਈ ਹਫ਼ਤੇ ਬਾਅਦ ਵੀ ਉਹ ਦਲਜੀਤ ਦੇ ਸੰਪਰਕ ਵਿੱਚ ਸੀ। ਰੋਜ਼ਾਨਾ ਗੱਲਬਾਤ ਹੁੰਦੀ ਸੀ। ਦਲਜੀਤ ਅਕਸਰ ਉਸ ਨੂੰ ਵੀਡੀਓ ਅਤੇ ਫ਼ੋਨ ਕਾਲਾਂ 'ਤੇ ਗਾਲ੍ਹਾਂ ਕੱਢਦਾ ਰਹਿੰਦਾ ਸੀ। ਉਹ ਕਹਿੰਦਾ ਹੈ, 'ਮੈਂ ਰਿਸ਼ਤੇ ਨੂੰ ਸੁਧਾਰਨ ਦੀ ਪੂਰੀ ਕੋਸ਼ਿਸ਼ ਕੀਤੀ ਇਸ ਮਾਮਲੇ ਨੂੰ ਗੁਪਤ ਰੱਖਿਆ। ਮੈਂ ਉਸ ਨੂੰ ਕੀਨੀਆ ਵਾਪਸ ਆਉਣ ਲਈ ਕਿਹਾ ਤਾਂ ਕਿ ਅਸੀਂ ਦੁਬਾਰਾ ਇਕ ਪਰਿਵਾਰ ਬਣ ਸਕੀਏ ਅਤੇ ਆਪਣੇ ਮਤਭੇਦਾਂ ਨੂੰ ਸੁਲਝਾ ਸਕੀਏ।
ਦਲਜੀਤ ਆਪਣੇ ਕਰੀਅਰ 'ਤੇ ਧਿਆਨ ਦੇਣਾ ਚਾਹੁੰਦੀ ਸੀ
ਨਿਖਿਲ ਨੇ ਦੱਸਿਆ ਕਿ ਜਨਵਰੀ 'ਚ ਮੁੰਬਈ ਪਰਤ ਕੇ ਮੀਡੀਆ ਨੂੰ ਇੰਟਰਵਿਊ ਦੇਣ ਤੋਂ ਬਾਅਦ ਇਹ ਸਾਫ ਹੋ ਗਿਆ ਸੀ ਕਿ ਉਹ ਭਾਰਤ 'ਚ ਆਪਣੇ ਕਰੀਅਰ 'ਤੇ ਧਿਆਨ ਦੇਣਾ ਚਾਹੁੰਦੀ ਹੈ। ਉਹ ਕੀਨੀਆ ਵਿਚ ਨਵੀਂ ਜੀਵਨ ਸ਼ੈਲੀ ਅਪਣਾਉਣ ਲਈ ਤਿਆਰ ਨਹੀਂ ਹਨ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਦਲਜੀਤ ਨੇ ਇੰਸਟਾਗ੍ਰਾਮ 'ਤੇ 'ਪ੍ਰਾਉਡ ਮਦਰ ਆਫ਼ 3' ਲਿਖਿਆ ਸੀ ਪਰ ਉਹ ਨਿਖਿਲ ਦੀ ਸਭ ਤੋਂ ਛੋਟੀ ਧੀ ਨੂੰ ਕਦੀ ਨਹੀਂ ਮਿਲੀ ਸੀ।
ਦੁਬਾਰਾ ਕੀਨੀਆ ਆਈ ਤਾਂ ਘਰ 'ਚ ਵੜਨ ਦੀ ਕੀਤੀ ਕੋਸ਼ਿਸ਼
ਉਹ ਅੱਗੇ ਕਹਿੰਦਾ ਹੈ, 'ਦਲਜੀਤ ਇਸ ਸਾਲ ਜੂਨ ਵਿਚ ਕੀਨੀਆ ਆਈ ਸੀ ਪਰ ਉਸ ਦਾ ਮਕਸਦ ਸਿਰਫ ਅਸ਼ਾਂਤੀ ਫੈਲਾਉਣਾ ਅਤੇ ਸੋਸ਼ਲ ਮੀਡੀਆ 'ਤੇ ਅਜਿਹੀ ਸਮੱਗਰੀ ਤਿਆਰ ਕਰਨਾ ਸੀ ਜਿਸ ਨਾਲ ਉਹ ਦਿਖਾ ਸਕੇ ਕਿ ਉਹ ਬੇਘਰ ਹੈ। ਉਸ ਨੇ ਇਕ ਕਹਾਣੀ ਰਚੀ ਅਤੇ ਅਦਾਲਤ ਤੋਂ ਆਦੇਸ਼ ਲਏ ਤਾਂ ਜੋ ਉਸ ਨੂੰ ਅਤੇ ਜੇਡੇਨ ਨੂੰ ਕਦੀ ਵੀ ਬੇਦਖਲ ਨਾ ਕੀਤਾ ਜਾ ਸਕੇ। ਨਿਖਿਲ ਨੇ ਕਿਹਾ, 'ਉਹ ਸਾਡੀ ਗੇਟ ਵਾਲੀ ਸੁਸਾਇਟੀ 'ਚ ਆਈ ਅਤੇ ਸੁਰੱਖਿਆ ਗਾਰਡਾਂ 'ਤੇ ਉਸ ਨੂੰ ਅੰਦਰ ਜਾਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਮੇਰੀ ਧੀ ਅਤੇ ਉਸ ਦਾ ਦੋਸਤ ਘਰ ਵਿਚ ਇਕੱਲੇ ਸਨ। ਦਲਜੀਤ ਅਤੇ ਉਸ ਦੇ ਕਥਿਤ ਪੀ.ਆਰ. ਮੈਨੇਜਰ ਦੀਆਂ ਹਰਕਤਾਂ ਤੋਂ ਡਰ ਗਏ। ਉਨ੍ਹਾਂ ਦੀ ਸੁਰੱਖਿਆ ਲਈ ਮੈਂ ਉਸੇ ਦਿਨ ਘਰ ਦੇ ਤਾਲੇ ਬਦਲ ਦਿੱਤੇ।
ਪਹਿਲੇ ਪਤੀ ਖਿਲਾਫ ਵੀ ਇਹੀ ਰਣਨੀਤੀ ਅਪਣਾਈ
ਨਿਖਿਲ ਦਾ ਕਹਿਣਾ ਹੈ ਕਿ 2 ਅਗਸਤ ਨੂੰ ਉਸ ਦੇ ਜਨਮ ਦਿਨ 'ਤੇ ਦਲਜੀਤ ਨੇ ਉਸ ਦੇ ਖਿਲਾਫ ਐਫ.ਆਈ.ਆਰ. ਦਰਜ ਕਰਵਾਈ। ਉਸ ਨੇ ਆਪਣੇ ਪਹਿਲੇ ਪਤੀ ਵਿਰੁੱਧ ਵੀ ਇਹੀ ਰਣਨੀਤੀ ਅਪਣਾਈ ਸੀ।ਐੱਫ.ਆਈ.ਆਰ. ਵਿੱਚ ਝੂਠਾ ਦਾਅਵਾ ਕੀਤਾ ਗਿਆ ਹੈ ਕਿ ਉਹ ਇਕ ਐਨ.ਆਰ.ਆਈ. ਹੈ, ਜਦੋਂ ਕਿ ਨਿਖਿਲ ਬ੍ਰਿਟਿਸ਼ ਨਾਗਰਿਕ ਹੈ। ਉਹ ਅਖੀਰ ਵਿਚ ਬੇਨਤੀ ਕਰਦੇ ਹਨ ਕਿ ਦਲਜੀਤ ਅਤੇ ਨਿਖਿਲ ਦੀ ਕਹਾਣੀ ਬੰਦ ਕਰੇ ਕਿਉਂਕੀ ਇਸ ਨਾਲ ਉਸ ਦੀ ਅਤੇ ਉਸਦੇ ਬੱਚਿਆਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਰਹੀ ਹੈ।
ਦਲਜੀਤ ਅਤੇ ਜੇਡੇਨ ਨੂੰ ਨਿਖਿਲ ਦਾ ਮੈਸੇਜ
ਉਸ ਨੇ ਅੱਗੇ ਕਿਹਾ, 'ਮੈਂ ਦਿਲਜੀਤ ਅਤੇ ਜੇਡਨ ਨੂੰ ਆਪਣੀ ਜ਼ਿੰਦਗੀ ਵਿਚ ਅੱਗੇ ਵਧਣ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ। ਮੈਨੂੰ ਆਸ ਹੈ ਕਿ ਦਲਜੀਤ ਉਸ ਕੁੜੱਤਣ ਅਤੇ ਗੁੱਸੇ ਨੂੰ ਛੱਡ ਦੇਵੇਗੀ। ਸਾਡੀ ਕਹਾਣੀ ਖਤਮ ਹੋ ਗਈ ਅਤੇ ਜਨਵਰੀ 2024 ਵਿਚ ਪਰਦਾ ਡਿੱਗ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੋਲਕਾਤਾ 'ਚ ਟ੍ਰੇਨੀ ਡਾਕਟਰ ਨਾਲ ਹੋਈ ਬੇਰਹਿਮੀ 'ਤੇ ਗੁੱਸੇ 'ਚ ਆਈ ਕੰਗਨਾ, ਕਿਹਾ- CBI ਨੂੰ ਸੌਂਪਣਾ ਚਾਹੀਦਾ ਹੈ ਮਾਮਲਾ
NEXT STORY