ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਪ੍ਰਡਿਊਸਰ ਸੁਰੇਸ਼ ਗਰੋਵਰ ਦਾ 10 ਮਈ ਨੂੰ ਦਿਹਾਂਤ ਹੋ ਗਿਆ ਹੈ। ਸੁਰੇਸ਼ ਗਰੋਵਰ ਨੇ ਮੰੁਬਈ ਦੇ ਜੇ. ਜੇ ਹਸਪਤਾਲ ’ਚ ਆਖ਼ਰੀ ਸਾਹ ਲਿਆ। ਸੁਰੇਸ਼ ਗਰੋਵਰ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਇਕ ਵਾਰ ਫਿਰ ਪੂਰੀ ਇੰਡਸਟਰੀ ’ਚ ਸੋਗ ਦੀ ਲਹਿਰ ਦੌੜ ਪਈ ਹੈ। ਸੁਰੇਸ਼ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਮਸ਼ਹੂਰ ਅਦਾਕਾਰ ਮਿਥੁਨ ਚੱਕਰਵਰਤੀ ਦੇ ਨਾਲ ਕੀਤੀ ਹੈ। ਉਨ੍ਹਾਂ ਨੇ ਮਿਥੁਨ ਦੇ ਨਾਲ ਫ਼ਿਲਮ ‘ਰੋਟੀ ਕੀ ਕੀਮਤ’ ਬਣਾਈ ਸੀ।
1987 ’ਚ ਰਿਸ਼ੀ ਕਪੂਰ ਦੇ ਨਾਲ ਫ਼ਿਲਮ ‘ਪਿਆਰ ਕੇ ਕਾਬਿਲ’ ਬਣਾਈ ਸੀ। 1993 ’ਚ ਅਜੇ ਦੇਵਗਨ ਦੀ ਰਿਲੀਜ਼ ਹੋਈ ਫ਼ਿਲਮ ‘ਸੰਗਰਾਮ’ ਦੇ ਨਿਰਮਾਤਾ ਸੁਰੇਸ਼ ਹੀ ਸਨ, ਇਹ ਫ਼ਿਲਮ ਬਾਕਸ ਆਫ਼ਿਸ ’ਤੇ ਖ਼ੂਬ ਹਿੱਟ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਨਾਂ ਬਾਲੀਵੁੱਡ ’ਚੋਂ ਨਿਕਲ ਕੇ ਸਾਊਥ ਇੰਡਸਟਰੀ ਤੱਕ ਪਹੁੰਚ ਗਿਆ ਸੀ।
ਅਦਾਕਾਰ ਸੁਨੀਲ ਸ਼ੈੱਟੀ ਦੇ ਨਾਲ ਮਿਲ ਕੇ ਸੁਰੇਸ਼ ਨੇ ਇਕ ਫ਼ਿਲਮ ‘ਢਾਲ’ ਵੀ ਬਣਾਈ ਹਾਲਾਂਕਿ ਇਹ ਫ਼ਿਲਮ ਬਾਕਸ ਆਫ਼ਿਸ ’ਤੇ ਬੁਰੀ ਤਰ੍ਹਾਂ ਫਲਾਪ ਹੋਈ। ਇਸ ਫ਼ਿਲਮ ਤੋਂ ਬਾਅਦ ਉਨ੍ਹਾਂ ਨੇ ਇਕ ਲੰਬੀ ਬਰੇਕ ਲਈ ਅਤੇ ਇਸ ਕੰਮ ਤੋਂ ਦੂਰ ਹੋ ਗਏ ਪਰ 2014 ’ਚ ਉਨ੍ਹਾਂ ਨੇ ਇਕ ਵਾਰ ਫਿਰ ਇੰਡਸਟਰੀ ’ਚ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਇਸ ਵਾਰ ਉਨ੍ਹਾਂ ਨੇ ਇਕ ਭੋਜਪੁਰੀ ਫ਼ਿਲਮ ਬਣਾਈ ਜਿਸ ਦਾ ਨਾਂ ‘ਦੁਸ਼ਮਣ ਕਾ ਖ਼ੂਨ ਪਾਣੀ’ ਸੀ। ਉਨ੍ਹਾਂ ਨੇ ਬਾਲੀਵੁੱਡ ’ਚ ਸਭ ਤੋਂ ਜ਼ਿਆਦਾ ਕੰਮ ਮਿਥੁਨ ਚੱਕਰਵਰਤੀ ਅਤੇ ਅਜੇ ਦੇਵਗਨ ਦੇ ਨਾਲ ਕੀਤਾ। ਸੁਰੇਸ਼ ਨੇ ਅਦਾਕਾਰਾ ਪਿ੍ਰਯਾ ਨਾਲ ਵਿਆਹ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਦੋਵਾਂ ਦੇ ਪਿਆਰ ਦੇ ਕਿੱਸੇ ਕਾਫ਼ੀ ਮਸ਼ਹੂਰ ਸਨ ਜਿਸ ਤੋਂ ਬਾਅਦ ਇਸ ਜੋੜੀ ਨੇ ਵਿਆਹ ਕਰ ਲਿਆ ਸੀ।
ਦੁਖ਼ਦਾਇਕ ਖ਼ਬਰ: ਭਾਰਤੀ ਮੂਲ ਦੀ ਪਾਕਿਸਤਾਨੀ ਅਦਾਕਾਰਾ ਤਲਤ ਸਿੱਦੀਕੀ ਦਾ ਹੋਇਆ ਦਿਹਾਂਤ
NEXT STORY