ਨਵੀਂ ਦਿੱਲੀ- ਭਾਰਤੀ ਗਾਇਕਾ ਅਤੇ ਅਦਾਕਾਰਾ ਨੋਰਾ ਫਤੇਹੀ ਨੇ ਅਮਰੀਕਾ ਦੇ ਪ੍ਰਸਿੱਧ ਟਾਕ ਸ਼ੋਅ 'ਦਿ ਟੁਨਾਈਟ ਸ਼ੋਅ' ਵਿੱਚ ਆਪਣੀ ਪੇਸ਼ਕਾਰੀ ਦੇ ਕੇ ਵੱਡਾ ਮਾਅਰਕਾ ਮਾਰਿਆ ਹੈ। ਇਸ ਸ਼ੋਅ ਨੂੰ ਮਸ਼ਹੂਰ ਕਾਮੇਡੀਅਨ ਜਿਮੀ ਫਾਲਨ ਹੋਸਟ ਕਰਦੇ ਹਨ। ਨੋਰਾ ਫਤੇਹੀ (33) ਨੇ ਜਮਾਇਕਾ ਦੀ ਗਾਇਕਾ ਸ਼ੇਨਸੀਆ ਨਾਲ ਮਿਲ ਕੇ ਆਪਣੇ ਨਵੇਂ ਗੀਤ ‘ਵ੍ਹਟ ਡੂ ਆਈ ਨੋ (ਜਸਟ ਏ ਗਰਲ)' 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ
ਫਤੇਹੀ ਨੇ ਬੁੱਧਵਾਰ ਨੂੰ ਆਪਣੇ 'ਇੰਸਟਾਗ੍ਰਾਮ' ਹੈਂਡਲ 'ਤੇ ਜਿਮੀ ਫਾਲਨ ਅਤੇ ਸ਼ੇਨਸੀਆ ਦੇ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਲਿਖਿਆ, "ਅੱਜ ਰਾਤ: ਨੋਰਾ ਫਤੇਹੀ ਅਤੇ ਸ਼ੇਨਸੀਆ ਦੀ 'ਵ੍ਹਟ ਡੂ ਆਈ ਨੋ (ਜਸਟ ਏ ਗਰਲ)' 'ਤੇ ਪੇਸ਼ਕਾਰੀ"। ਨੋਰਾ ਫਤੇਹੀ ਨੇ ਆਪਣੀ ਪੇਸ਼ਕਾਰੀ ਦਾ ਵੀਡੀਓ ਵੀ ਸਾਂਝਾ ਕੀਤਾ।
ਰਿਲੀਜ਼ ਦੀ ਤਾਰੀਖ ਅਤੇ ਭਾਰਤੀ ਕਲਾਕਾਰ
ਨੋਰਾ ਫਤੇਹੀ ਦਾ ਇਹ ਗੀਤ 'ਵ੍ਹਟ ਡੂ ਆਈ ਨੋ' ਇਸ ਮਹੀਨੇ ਦੀ 7 ਤਰੀਕ ਨੂੰ ਰਿਲੀਜ਼ ਹੋਇਆ ਸੀ। ਇਸ ਪ੍ਰੋਗਰਾਮ ਵਿੱਚ ਪੇਸ਼ਕਾਰੀ ਦੇਣ ਵਾਲੇ ਪਹਿਲੇ ਭਾਰਤੀ ਕਲਾਕਾਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਸਨ, ਜਿਨ੍ਹਾਂ ਨੇ ਜੂਨ 2024 ਵਿੱਚ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਇਲਾਵਾ ਇਸ ਸਾਲ ਸਤੰਬਰ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਨੇ ਵੀ ਇਸੇ ਪ੍ਰੋਗਰਾਮ ਵਿੱਚ ਆਪਣੀ ਪੇਸ਼ਕਾਰੀ ਦਿੱਤੀ ਸੀ।
'ਰਾਹੁ ਕੇਤੂ' ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਇਸ ਦਿਨ ਰਿਲੀਜ਼ ਹੋਵੇਗੀ ਪੁਲਕਿਤ ਦੀ ਇਹ ਫਿਲਮ
NEXT STORY