ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ 200 ਕਰੋੜ ਦੀ ਧੋਖਾਧੜੀ ਦੇ ਮਾਮਲੇ 'ਚ ਅੱਜ ਯਾਨੀਕਿ 31 ਜੁਲਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਪਹੁੰਚੀ ਹੈ। ਪੁਲਸ ਇਸ ਮਾਮਲੇ 'ਚ ਨੋਰਾ ਫਤੇਹੀ ਤੋਂ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ। ਨੋਰਾ ਫਤੇਹੀ ਮਨੀ ਲਾਂਡਰਿੰਗ ਮਾਮਲੇ 'ਚ ਈ. ਡੀ. ਦੇ ਨਿਸ਼ਾਨੇ 'ਤੇ ਹੈ। ਨੋਰਾ ਫਤੇਹੀ 'ਤੇ ਸੁਕੇਸ਼ ਚੰਦਰਸ਼ੇਖਰ ਤੋਂ ਮਹਿੰਗੇ ਤੋਹਫ਼ੇ ਲੈਣ ਦਾ ਵੀ ਦੋਸ਼ ਹੈ।
ਸੁਕੇਸ਼ ਚੰਦਰਸ਼ੇਖਰ ਕੇਸ ਅਤੇ 200 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ 'ਚ ਬਾਲੀਵੁੱਡ ਦੀਆਂ ਕਈ ਵੱਡੀਆਂ ਅਭਿਨੇਤਰੀਆਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ 'ਚ ਨੋਰਾ ਫਤੇਹੀ ਤੋਂ ਇਲਾਵਾ ਜੈਕਲੀਨ ਫਰਨਾਂਡੀਜ਼ ਦਾ ਨਾਂ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਬਾਲੀਵੁੱਡ ਦੀਆਂ ਕਈ ਹੋਰ ਅਭਿਨੇਤਰੀਆਂ ਵੀ ਸੁਕੇਸ਼ ਚੰਦਰਸ਼ੇਖਰ ਦੇ ਸੰਪਰਕ 'ਚ ਸਨ।
ਨੋਰਾ, ਜੈਕਲੀਨ 'ਤੇ ਸੁਕੇਸ਼ ਤੋਂ ਮਹਿੰਗੇ ਤੋਹਫ਼ੇ ਲੈਣ ਦਾ ਇਲਜ਼ਾਮ
ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਧੋਖਾਧੜੀ ਦੇ ਮਾਮਲੇ ਦੀ ਜਾਂਚ ਹੋ ਰਹੀ ਹੈ, ਜਿਸ 'ਚ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਤੋਂ ਵਾਰ-ਵਾਰ ਪੁੱਛਗਿੱਛ ਕੀਤੀ ਜਾਂਦੀ ਰਹੀ ਹੈ। ਈ. ਡੀ. ਨੇ ਆਪਣੀ ਚਾਰਜਸ਼ੀਟ ਦਾਇਰ ਕਰਦੇ ਹੋਏ ਕਿਹਾ ਸੀ ਕਿ ਜੈਕਲੀਨ ਫਰਨਾਂਡੀਜ਼ ਅਤੇ ਨੋਰਾ ਫਤੇਹੀ ਨੇ ਸੁਕੇਸ਼ ਚੰਦਰਸ਼ੇਖਰ ਤੋਂ ਕਈ ਮਹਿੰਗੇ ਤੋਹਫੇ ਲਏ ਸਨ। ਨਾਲ ਹੀ ਈ. ਡੀ. ਨੇ ਕਿਹਾ ਸੀ ਕਿ ਦਸੰਬਰ 2020 'ਚ ਨੋਰਾ ਫਤੇਹੀ ਨੇ ਸੁਕੇਸ਼ ਚੰਦਰਸ਼ੇਖਰ ਤੋਂ ਇੱਕ BMW ਕਾਰ ਤੋਹਫ਼ੇ 'ਚ ਲਈ ਸੀ, ਜੋ ਮਹਿਬੂਬ ਖ਼ਾਨ ਦੇ ਨਾਮ 'ਤੇ ਰਜਿਸਟਰਡ ਸੀ। ਹਾਲਾਂਕਿ ਇਸ ਮਾਮਲੇ 'ਚ ਜੈਕਲੀਨ ਨੂੰ ਜ਼ਮਾਨਤ ਮਿਲ ਗਈ ਹੈ।
ਜੈਕਲੀਨ ਖ਼ਿਲਾਫ਼ ਨੋਰਾ ਫਤੇਹੀ ਨੇ ਕਰਵਾਇਆ ਮਾਣਹਾਨੀ ਦਾ ਕੇਸ
ਇਸ ਤੋਂ ਪਹਿਲਾਂ ਨੋਰਾ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਜੈਕਲੀਨ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਇਸ ਦੇ ਨਾਲ ਹੀ ਨੋਰਾ ਨੇ ਇਸ ਮਾਮਲੇ 'ਚ ਕਈ ਮੀਡੀਆ ਹਾਊਸਾਂ 'ਤੇ ਮਾਣਹਾਨੀ ਦਾ ਕੇਸ ਵੀ ਦਰਜ ਕਰਵਾਇਆ ਸੀ। ਨੋਰਾ ਫਤੇਹੀ ਨੇ ਦੋਸ਼ ਲਾਇਆ ਕਿ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਮੇਰਾ ਨਾਂ ਜ਼ਬਰਦਸਤੀ ਵਰਤਿਆ ਗਿਆ। ਅਦਾਕਾਰਾ ਨੇ ਕਿਹਾ ਕਿ ਉਸ ਦਾ ਸੁਕੇਸ਼ ਨਾਲ ਕੋਈ ਸਿੱਧਾ ਸੰਪਰਕ ਨਹੀਂ ਸੀ। ਉਹ ਸੁਕੇਸ਼ ਦੀ ਪਤਨੀ ਲੀਨਾ ਮਾਰੀਆ ਪਾਲ ਰਾਹੀਂ ਸੁਕੇਸ਼ ਨੂੰ ਜਾਣਦੀ ਸੀ। ਨਾਲ ਹੀ ਨੋਰਾ ਨੇ ਸੁਕੇਸ਼ ਚੰਦਰਸ਼ੇਖਰ ਤੋਂ ਤੋਹਫ਼ੇ ਲੈਣ ਦੀਆਂ ਖ਼ਬਰਾਂ ਦਾ ਵੀ ਖੰਡਨ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਲਾਈਵ ਕੰਸਰਟ 'ਚ ਪ੍ਰਸਿੱਧ ਗਾਇਕਾ ਨਾਲ ਦੁਰਵਿਵਹਾਰ, ਵਿਅਕਤੀ ਨੇ ਮੂੰਹ 'ਤੇ ਸੁੱਟੀ ਡ੍ਰਿੰਕ (ਵੀਡੀਓ)
NEXT STORY