ਮੁੰਬਈ- ਭਾਰਤ ਦੀ ਸਭ ਤੋਂ ਚਰਚਿਤ ਥ੍ਰਿਲਰ ਡਰਾਮਾ ਸੀਰੀਜ਼ ‘ਇਕ ਬਦਨਾਮ ਆਸ਼ਰਮ’ ਐਕਸ਼ਨ ਨਾਲ ਭਰਪੂਰ ‘ਸੀਜ਼ਨ 3’ ਪਾਰਟ 2 ਦੇ ਨਾਲ ਵਾਪਸ ਆ ਰਹੀ ਹੈ, ਜਿਸ ਦਾ ਪ੍ਰੀਮਿਅਰ 27 ਫਰਵਰੀ ਨੂੰ ਵਿਸ਼ੇਸ਼ ਤੌਰ ’ਤੇ ਐਮਾਜ਼ਾਨ ਐੱਮ.ਐਕਸ ਪਲੇਅਰ, ਐਮਾਜ਼ਾਨ ਦੀ ਮੁਫਤ ਵੀਡੀਓ ਸਟ੍ਰੀਮਿੰਗ ਸੇਵਾ ’ਤੇ ਕੀਤਾ ਜਾਵੇਗਾ। ਅੱਜ ਸਟ੍ਰੀਮਿੰਗ ਸੇਵਾ ਨੇ ਸ਼ੋਅ ਦੇ ਨਵੇਂ ਸੀਜ਼ਨ ਦਾ ਇਕ ਊਰਜਾ ਨਾਲ ਭਰਪੂਰ ਟ੍ਰੇਲਰ ਜਾਰੀ ਕੀਤਾ, ਜੋ ਦਰਸ਼ਕਾਂ ਨੂੰ ‘ਆਸ਼ਰਮ’ ਦੀ ਉਸੇ ਰਹੱਸਮਈ ਅਤੇ ਸਸਪੈਂਸ ਨਾਲ ਭਰੀ ਦੁਨੀਆ ਵਿਚ ਵਾਪਸ ਲੈ ਜਾਵੇਗਾ, ਜਿੱਥੇ ਸੱਤਾ, ਵਫਾਦਾਰੀ ਅਤੇ ਬਦਲੇ ਦੀ ਭਾਵਨਾ ਅਨਐਕਸਪੈਕਟਿਡ ਰੂਪ ’ਚ ਟਕਰਾਉਂਦੀਆਂ ਹਨ।
ਇਹ ਵੀ ਪੜ੍ਹੋ- ਸੀਨੇ ਨਾਲ ਪਾਕਿਸਤਾਨੀ ਝੰਡਾ ਲਗਾਉਣ 'ਤੇ Rakhi Sawant ਨੇ ਤੋੜੀ ਚੁੱਪੀ, ਕਿਹਾ...
ਰਾਸ਼ਟਰੀ ਇਨਾਮ ਜੇਤੂ ਪ੍ਰਕਾਸ਼ ਝਾਅ ਦੁਆਰਾ ਨਿਰਦੇਸ਼ਿਤ ਅਤੇ ਨਿਰਮਿਤ ਇਸ ਸ਼ੋਅ ਵਿਚ ਬੌਬੀ ਦਿਓਲ ਮੁੱਖ ਭੂਮਿਕਾ 'ਚ ਹਨ, ਨਾਲ ਹੀ ਆਦਿਤੀ ਪੋਹਨਕਰ, ਦਰਸ਼ਨ ਕੁਮਾਰ, ਚੰਦਨ ਰਾਏ ਸਾਨੀਆਲ, ਵਿਕਰਮ ਕੋਚਰ, ਤ੍ਰਿਧਾ ਚੌਧਰੀ, ਅਨੁਪ੍ਰਿਆ ਗੋਇੰਕਾ, ਰਾਜੀਵ ਸਿੱਧਾਰਥ ਅਤੇ ਈਸ਼ਾ ਗੁਪਤਾ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਂਗ ‘ਸਾਂਵਰੀਆ ਜੀ’ ਰਿਲੀਜ਼
NEXT STORY