ਨਵੀਂ ਦਿੱਲੀ (ਬਿਊਰੋ) : ਉੜੀਸਾ ਦੇ ਮਸ਼ਹੂਰ ਗਾਇਕ ਮੁਰਲੀ ਮੋਹਾਪਾਤਰਾ ਦਾ ਅੱਜ ਦਿਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗਾਇਕ ਕੋਰਾਪੁਟ ਜ਼ਿਲ੍ਹੇ ਦੀ ਦੁਰਗਾ ਪੂਜਾ 'ਚ ਪਰਫਾਰਮ ਕਰ ਰਿਹਾ ਸੀ। ਇਸ ਦੌਰਾਨ ਉਹ ਸਟੇਜ 'ਤੇ ਡਿੱਗ ਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮੁਰਲੀ ਮੋਹਾਪਾਤਰਾ ਦੀ ਮੌਤ ਦੀ ਖ਼ਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਗਾਇਕ ਅਲਫ਼ਾਜ਼ ਦੀ ਸਿਹਤ ਨੂੰ ਲੈ ਕੇ ਹਨੀ ਸਿੰਘ ਨੇ ਸਾਂਝੀ ਕੀਤੀ ਪੋਸਟ, ਕਿਹਾ- ਅਰਦਾਸ ਕਰੋ
ਭਜਨ ਗਾਉਂਦੇ ਹੋਏ ਅਚਾਨਕ ਡਿੱਗੇ ਮੁਰਲੀ
ਖ਼ਬਰਾਂ ਮੁਤਾਬਕ, ਮੋਹਾਪਾਤਰਾ ਇਕ ਈਵੈਂਟ 'ਚ ਪਰਫਾਰਮ ਕਰ ਰਹੇ ਸਨ। ਇਸ ਦੌਰਾਨ ਉਸ ਨੇ ਚਾਰ ਗੀਤ ਗਾਏ। ਇਸ ਤੋਂ ਬਾਅਦ ਉਹ ਅਚਾਨਕ ਸਟੇਜ 'ਤੇ ਡਿੱਗ ਪਏ ਅਤੇ ਬੇਹੋਸ਼ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੋਹਾਪਾਤਰਾ ਓਡੀਸ਼ਾ ਦੇ ਇੱਕ ਮਸ਼ਹੂਰ ਗਾਇਕ ਸਨ। ਜੈਪੁਰ 'ਚ ਉਸ ਨੂੰ ਅਕਸ਼ੈ ਮੋਹੰਤੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।
ਇਹ ਵੀ ਪੜ੍ਹੋ : ‘ਗੁੱਡਬਾਏ’ ’ਚ ਅਮਿਤਾਭ ਬੱਚਨ ਨਾਲ ਕੰਮ ਕਰਨ ਲਈ ਰਸ਼ਮੀਕਾ ਨੇ ਲਈ ਇੰਨੀ ਫ਼ੀਸ, ਸੁਣ ਕੇ ਹੋ ਜਾਵੋਗੇ ਹੈਰਾਨ
ਮੁੱਖ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮੋਹਾਪਾਤਰਾ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ- ''ਪ੍ਰਸਿੱਧ ਗਾਇਕ ਮੁਰਲੀ ਮੋਹਾਪਾਤਰਾ ਦੇ ਦਿਹਾਂਤ ਬਾਰੇ ਸੁਣ ਕੇ ਦੁਖੀ ਹਾਂ। ਉਨ੍ਹਾਂ ਦੀ ਸੁਰੀਲੀ ਆਵਾਜ਼ ਸਰੋਤਿਆਂ ਦੇ ਦਿਲਾਂ 'ਚ ਹਮੇਸ਼ਾ ਆਨੰਦ ਦੀ ਭਾਵਨਾ ਪੈਦਾ ਕਰੇਗੀ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਨਾਲ ਹੈ।''
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਗਿੱਪੀ ਗਰੇਵਾਲ ਦੇ ਪੁੱਤ ਸ਼ਿੰਦੇ ਨੇ ਚੌਰ ਸਾਹਿਬ ਨਾਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ, ਵੇਖੋ ਵੀਡੀਓ
NEXT STORY