ਮੁੰਬਈ: 21 ਜੂਨ ਨੂੰ ਪੂਰੇ ਵਿਸ਼ਵ ਭਰ ’ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਆਮ ਲੋਕਾਂ ਦੇ ਨਾਲ ਫ਼ਿਲਮੀ ਸਿਤਾਰਿਆਂ ਨੇ ਵੀ ਯੋਗ ਦਿਵਸ ਮਨਾਇਆ ਹੈ। ਅਦਾਕਾਰਾ ਕਰੀਨਾ ਕਪੂਰ ਅਤੇ ਸੈਫ਼ ਅਲੀ ਖ਼ਾਨ ਦੇ ਪੁੱਤਰ ਜੇਹ ਅਲੀ ਖ਼ਾਨ ਨੇ ਵੀ ਯੋਗ ਕੀਤਾ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਰਿਤਿਕ ਰੋਸ਼ਨ ਦੀ 67 ਸਾਲਾਂ ਮਾਂ ਪਿੰਕੀ ਪਾਣੀ ’ਚ ਯੋਗ ਕਰਦੀ ਆਈ ਨਜ਼ਰ, ਦੇਖੋ ਵੀਡੀਓ
ਜੇਹ ਯੋਗ ਕਰਦੇ ਬੇਹੱਦ ਸ਼ਾਨਦਾਰ ਲੱਗ ਰਹੇ ਹਨ। ਤਸਵੀਰਾਂ ’ਚ ਜੇਹ ਨੇ ਵਾਈਟ ਐਂਡ ਲਾਈਟ ਗ੍ਰੀਨ ਕਰਲ ਦੇ ਪਹਿਰਾਵੇ ’ਚ ਨਜ਼ਰ ਆ ਰਹੇ ਹਨ। ਜੇਹ ਆਪਣੇ ਹੱਥਾਂ ਦਾ ਬੈਲੇਂਸ ਬਣਾਉਦੇ ਯੋਗ ਕਰਦੇ ਨਜ਼ਰ ਆ ਰਹੇ ਹਨ।
ਕਰੀਨਾ ਨੇ ਜੇਹ ਦੀ ਤਸਵੀਰ ਸਾਂਝੀ ਕਰਦੇ ਲਿਖਿਆ ਕਿ ‘ਬੈਲੇਂਸ, ਯੋਗ ਅਤੇ ਜੀਵਨ ’ਚ ਸਭ ਤੋਂ ਅਹਿਮ ਸ਼ਬਦ, ਸਭ ਨੂੰ ਅੰਤਰਰਾਸ਼ਟਰੀ ਦਿਵਸ ਦੀਆਂ ਸ਼ੁਭਕਾਮਨਾਵਾਂ। ਮੇਰਾ ਜੇਹ ਬਾਬਾ।’ ਪ੍ਰਸ਼ੰਸਕ ਇਸ ਤਸਵੀਰ ਨੂੰ ਬੇਹੱਦ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ : ਪਾਣੀ ਛੱਡਦਿਆਂ ਦੀ ਬੁਰਜੀ ਨੰਬਰ-155 ਤੋਂ ਟੁੱਟੀ ਲਾਧੂਕਾ ਮਾਈਨਰ, 30-40 ਏਕੜ ਝੋਨੇ ਦੀ ਫ਼ਸਲ ਨੂੰ ਹੋਈਆ ਨੁਕਸਾਨ
ਦੱਸ ਦੇਈਏ ਕਿ ਕਰੀਨਾ ਨੇ 21 ਫਰਵਰੀ 2021 ਨੂੰ ਜੇਹ ਨੂੰ ਜਨਮ ਦਿੱਤਾ ਸੀ। ਕਰੀਨਾ ਦੇ ਦੋ ਬੇਟੇ ਹਨ। ਵੱਡਾ ਪੁੱਤਰ ਤੈਮੂਰ ਅਤੇ ਛੋਟਾ ਜੇਹ। ਕਰੀਨਾ ਅਤੇ ਸੈਫ਼ ਆਪਣੇ ਦੋਹਾਂ ਪੁੱਤਰਾਂ ਨੂੰ ਬਹੁਤ ਪਿਆਰ ਕਰਦੇ ਹਨ। ਕਰੀਨਾ ਦੇ ਬਾਲੀਵੁੱਡ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਕਰੀਨਾ ਜਲਦ ਹੀ ਫ਼ਿਲਮ ‘ਲਾਲ ਸਿੰਘ ਚੱਢਾ’ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਅਦਾਕਾਰ ਆਮਿਰ ਖ਼ਾਨ ਵੀ ਨਾਲ ਨਜ਼ਰ ਆਉਣਗੇ। ਪ੍ਰਸ਼ੰਸਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
‘ਜਿਗਰ ਦਾ ਟੋਟਾ’ ਗੀਤ ਰਾਹੀਂ ਗੈਰੀ ਸੰਧੂ ਨੇ ਮੂਸੇ ਵਾਲਾ, ਸੰਦੀਪ ਨੰਗਲ ਤੇ ਆਪਣੇ ਮਾਪਿਆਂ ਨੂੰ ਕੀਤਾ ਯਾਦ (ਵੀਡੀਓ)
NEXT STORY