ਮੁੰਬਈ—ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਆਰ. ਬਾਲਕੀ ਦੀ ਰੋਮਾਂਟਿਕ ਫਿਲਮ 'ਕੀ ਐਂਡ' ਦਾ ਪਹਿਲਾਂ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੇ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਅਦਾਕਾਰਾ ਕਰੀਨਾ ਕਪੂਰ ਇਸ ਪੋਸਟਰ 'ਚ ਇਕ-ਦੂਜੇ ਦੇ ਬਹੁਤ ਨੇੜੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਦੀਆਂ ਕੁਝ ਹੋਰ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਕਰੀਨਾ ਅਤੇ ਅਰਜੁਨ ਦੀ ਕੈਮਿਸਟਰੀ ਕਾਫੀ ਰੋਮਾਂਟਿਕ ਲੱਗ ਰਹੀ ਹੈ। ਜਾਣਕਾਰੀ ਅਨੁਸਾਰ ਇਹ ਜੋੜੀ ਪਹਿਲੀ ਵਾਰ ਪਰਦੇ 'ਤੇ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਅਰਜੁਨ ਕਰੀਨਾ ਦੇ ਪਤੀ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਜਦਕਿ ਕਰੀਨਾ ਇਕ ਕੈਰੀਅਰ ਮੁਖੀ ਔਰਤ ਦੀ ਭੂਮਿਕਾ ਨਿਭਾਅ ਰਹੀ ਹੈ। ਇਹ ਫਿਲਮ 1 ਅਪਰੈਲ 2016 'ਚ ਰਿਲੀਜ਼ ਹੋਵੇਗੀ ਜਿਸ 'ਚ ਮਹਾਨਾਇਕ ਅਮਿਤਾਭ ਬੱਚਨ ਅਤੇ ਪਤਨੀ ਜਯਾ ਬੱਚਨ ਗੈਸਟ ਭੂਮਿਕਾ 'ਚ ਹਨ।
ਅਕਸ਼ੈ ਦੀ ਫਿਲਮ 'ਏਅਰਲਿਫ਼ਟ' ਦਾ ਧਮਾਕੇਦਾਰ ਟਰੇਲਰ ਹੋਇਆ ਰਿਲੀਜ਼
NEXT STORY