ਮੇਖ : ਜਿਹੜੇ ਕੰਮ ’ਚ ਯਤਨ ਕਰੋਗੇ, ਉਸ ’ਚ ਸਫ਼ਲਤਾ ਮਿਲੇਗੀ, ਪਰ ਸਾੜਸਤੀ ਕਰ ਕੇ ਮੁਸ਼ਕਿਲਾਂ, ਝਮੇਲੇ, ਜਾਗ ਸਕਦੇ ਹਨ।
ਬ੍ਰਿਖ : ਜਨਰਲ ਸਿਤਾਰਾ ਬਿਹਤਰ, ਸਿਹਤ ਸੁਧਰੇਗੀ, ਅਰਥ ਦਸ਼ਾ ਵੀ ਬਿਹਤਰ ਬਣੇਗੀ, ਇਰਾਦਿਆਂ ’ਚ ਸਫ਼ਲਤਾ ਅਤੇ ਮਜ਼ਬੂਤੀ ਰਹੇਗੀ।
ਮਿਥੁਨ : ਸਿਹਤ ਦੇ ਮਾਮਲੇ ’ਚ ਸੁਚੇਤ ਰਹਿਣਾ ਸਹੀ ਰਹੇਗਾ, ਲੈਣ-ਦੇਣ ਜਾਂ ਲਿਖਣ-ਪੜ੍ਹਨ ਦਾ ਕੋਈ ਵੀ ਕੰਮ ਜਲਦਬਾਜ਼ੀ ’ਚ ਨਾ ਕਰੋ।
ਕਰਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਬਿਹਤਰ, ਕੋਸ਼ਿਸ਼ਾਂ ’ਚ ਸਫ਼ਲਤਾ ਮਿਲੇਗੀ, ਫੈਮਿਲੀ ਫ੍ਰੰਟ ’ਤੇ ਮਿਠਾਸ-ਤਾਲਮੇਲ ਬਣਿਆ ਰਹੇਗਾ।
ਸਿੰਘ : ਨਾ ਤਾਂ ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਰੋ ਅਤੇ ਨਾ ਹੀ ਉਨ੍ਹਾਂ ’ਤੇ ਭਰੋਸਾ ਕਰਨਾ ਸਹੀ ਰਹੇਗਾ, ਪਰ ਜਨਰਲ ਤੌਰ ’ਤੇ ਹਾਲਾਤ ਅਨੁਕੂਲ ਚਲਣਗੇ।
ਕੰਨਿਆ : ਸੰਤਾਨ ਸਾਥ ਦੇਵੇਗੀ, ਸੁਪੋਰਟ ਕਰੇਗੀ, ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ਲਈ ਸੰਤਾਨ ਦੇ ਸਹਿਯੋਗ ਨੂੰ ਵਰਤ ਸਕਦੇ ਹੋ।
ਤੁਲਾ : ਯਤਨ ਕਰਨ ’ਤੇ ਕਿਸੇ ਅਦਾਲਤੀ ਕੰਮ ’ਚੋਂ ਕੋਈ ਰੁਕਾਵਟ ਮੁਸ਼ਕਿਲ ਹਟ ਸਕਦੀ ਹੈ, ਜਨਰਲ ਹਾਲਾਤ ਵੀ ਬਿਹਤਰ ਰਹਿਣਗੇ।
ਬ੍ਰਿਸ਼ਚਕ : ਜੇ ਕਿਸੇ ਵੱਡੇ ਆਦਮੀ ਤੋਂ ਮਦਦ-ਸਹਿਯੋਗ ਲੈਣ ਲਈ ਆਪ ਉਸ ਨਾਲ ਭੇਟ ਕਰੋਗੇ, ਤਾਂ ਉਹ ਆਪ ਦੀ ਗੱਲ ਧਿਆਨ ਨਾਲ ਸੁਣੇਗਾ।
ਧਨੁ : ਲੋਹਾ-ਲੋਹਾ ਮਸ਼ੀਨਰੀ, ਲੋਹੇ ਦੇ ਕਲਪੁਰਜ਼ਿਆਂ, ਹਾਰਡ-ਵੇਅਰ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਮਕਰ : ਕਾਰੋਬਾਰੀ ਕੋਸ਼ਿਸ਼ ਕਰਨ ’ਤੇ ਚੰਗਾ ਨਤੀਜਾ ਮਿਲਣ ਦੀ ਆਸ, ਸਫ਼ਲਤਾ ਸਾਥ ਦੇਵੇਗੀ, ਮਾਣ- ਸਨਮਾਨ ਦੀ ਪ੍ਰਾਪਤੀ।
ਕੁੰਭ : ਉਲਝਣਾਂ ਝਮੇਲਿਆਂ, ਪ੍ਰੇਸ਼ਾਨੀਆਂ ਕਰਕੇ ਮਨ ਪ੍ਰੇਸ਼ਾਨ, ਉਦਾਸ ਰਹਿ ਸਕਦਾ ਹੈ, ਨੁਕਸਾਨ ਦਾ ਡਰ।
ਮੀਨ : ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ ਲਾਭਕਾਰੀ, ਕੰਮਕਾਜੀ ਕੰਮਾਂ ’ਚ ਕਦਮ ਬੜ੍ਹਤ ਵੱਲ।
ਅੱਜ ਦਾ ਰਾਸ਼ੀਫਲ
8 ਅਗਸਤ 2025, ਸ਼ੁੱਕਰਵਾਰ
ਸਾਉਣ ਸੁਦੀ ਤਿੱਥੀ ਚੌਦਸ (ਦੁਪਹਿਰ 2.13 ਤੱਕ) ਅਤੇ ਮਗਰੋਂ ਤਿੱਥੀ ਪੁੰਨਿਆ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਮਕਰ ’ਚ
ਮੰਗਲ ਕੰਨਿਆ ’ਚ
ਬੁੱਧ ਕਰਕ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਮਿਥੁਨ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਸਾਉਣ ਪ੍ਰਵਿਸ਼ਟੇ 24 , ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 17 (ਸਾਉਣ), ਹਿਜਰੀ ਸਾਲ 1447, ਮਹੀਨਾ : ਸਫਰ, ਤਰੀਕ : 13, ਸੂਰਜ ਉਦੇ ਸਵੇਰੇ 5.53 ਵਜੇ, ਸੂਰਜ ਅਸਤ : ਸ਼ਾਮ 7.14 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾਖਾੜਾ (ਬਾਅਦ ਦੁਪਹਿਰ 2.28 ਤੱਕ) ਅਤੇ ਮਗਰੋਂ ਨਕਸ਼ੱਤਰ ਸ਼੍ਰਵਣ, ਯੋਗ : ਆਯੁਸ਼ਮਾਨ (8-9 ਮੱਧ ਰਾਤ 4.09 ਤੱਕ) ਅਤੇ ਮਗਰੋਂ ਯੋਗ ਸੌਭਾਗਿਆ, ਚੰਦਰਮਾ : ਮਕਰ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਦੁਪਹਿਰ 2.13 ਤੋਂ ਲੈ ਕੇ 8-9 ਮੱਧ ਰਾਤ 1.49 ਤੱਕ, ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ, ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਸਤਿ ਨਰਾਇਣ ਵਰਤ।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ,381 ਮੋਤਾ ਸਿੰਘ ਨਗਰ, ਜਲੰਧਰ)
ਇਨ੍ਹਾਂ 5 ਰਾਸ਼ੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਸ਼ਨੀ ਬਦਲੇਗਾ ਆਪਣਾ ਰਸਤਾ
NEXT STORY