ਮਨੋਰੰਜਨ ਡੈਸਕ- ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਨੂੰ ਸਨਾਤਨ ਧਰਮ ਦੀ ਆਤਮਾ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਆਦਰਸ਼ ਅੱਜ ਵੀ ਲੋਕਾਂ ਦਾ ਮਾਰਗਦਰਸ਼ਨ ਕਰਦੇ ਹਨ। ਫਿਲਮਾਂ ਅਤੇ ਟੀ.ਵੀ. ਦੀ ਦੁਨੀਆ ਵਿਚ ਭਗਵਾਨ ਰਾਮ ਦਾ ਕਿਰਦਾਰ ਨਿਭਾਉਣਾ ਹਰ ਕਲਾਕਾਰ ਲਈ ਚੁਣੌਤੀਪੂਰਨ ਅਤੇ ਖਾਸ ਰਿਹਾ ਹੈ। ਕਈ ਅਜਿਹੇ ਸਿਤਾਰੇ ਹਨ, ਜਿਨ੍ਹਾਂ ਦੀ ਕਿਸਮਤ ਰਾਮ ਦਾ ਕਿਰਦਾਰ ਨਿਭਾ ਕੇ ਚਮਕ ਗਈ।
ਟੀਵੀ ਜਗਤ ਦੇ ਯਾਦਗਾਰ 'ਰਾਮ'
ਹਿੰਦੀ ਦਰਸ਼ਕਾਂ ਲਈ ਭਗਵਾਨ ਰਾਮ ਦਾ ਸਭ ਤੋਂ ਯਾਦਗਾਰ ਚਿਹਰਾ ਅਰੁਣ ਗੋਵਿਲ ਬਣੇ, ਜਿਨ੍ਹਾਂ ਨੇ 1980 ਦੇ ਦਹਾਕੇ ਵਿਚ ਰਾਮਾਨੰਦ ਸਾਗਰ ਦੀ 'ਰਾਮਾਇਣ' ਵਿਚ ਮੁੱਖ ਭੂਮਿਕਾ ਨਿਭਾਈ ਸੀ। ਅੱਜ ਵੀ ਲੋਕ ਉਨ੍ਹਾਂ ਨੂੰ ਬਹੁਤ ਸ਼ਰਧਾ ਅਤੇ ਸਨਮਾਨ ਨਾਲ ਦੇਖਦੇ ਹਨ। ਇਸ ਤੋਂ ਇਲਾਵਾ, ਗੁਰਮੀਤ ਚੌਧਰੀ (2008-2009) ਅਤੇ ਆਸ਼ੀਸ਼ ਸ਼ਰਮਾ ('ਸਿਆ ਕੇ ਰਾਮ') ਨੇ ਵੀ ਇਸ ਕਿਰਦਾਰ ਰਾਹੀਂ ਦੇਸ਼ ਭਰ ਵਿਚ ਪ੍ਰਸਿੱਧੀ ਹਾਸਲ ਕੀਤੀ।
ਸਿਨੇਮਾ ਵਿਚ ਰਾਮਕਥਾ ਦਾ ਜਲਵਾ
ਦੱਖਣੀ ਭਾਰਤੀ ਸਿਨੇਮਾ ਵਿਚ ਐੱਨ.ਟੀ. ਰਾਮਾਰਾਓ ਨੂੰ ਰਾਮ ਦੇ ਕਿਰਦਾਰ ਲਈ ਇਕ ਵੱਖਰੀ ਪਛਾਣ ਮਿਲੀ। ਸਾਲ 1997 ਵਿਚ, ਜੂਨੀਅਰ ਐਨ.ਟੀ.ਆਰ. ਨੇ ਫਿਲਮ 'ਬਾਲ ਰਾਮਾਇਣਮ' ਵਿਚ ਬਾਲ ਰਾਮ ਦੀ ਭੂਮਿਕਾ ਨਿਭਾਈ ਸੀ, ਜਿਸ ਨੂੰ ਸਰਵੋਤਮ ਬਾਲ ਫਿਲਮ ਦਾ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਸੀ। ਬਾਲੀਵੁੱਡ ਦੇ ਦਿੱਗਜ ਅਦਾਕਾਰ ਜਿਤੇਂਦਰ ਨੇ ਵੀ 1987 ਵਿੱਚ 'ਲਵ ਕੁਸ਼' ਫਿਲਮ ਵਿਚ ਰਾਮ ਦਾ ਰੋਲ ਨਿਭਾਇਆ ਸੀ। ਹਾਲ ਹੀ ਦੇ ਸਾਲਾਂ ਵਿਚ, ਪ੍ਰਭਾਸ ਨੇ 2023 ਦੀ ਫਿਲਮ 'ਆਦਿਪੁਰਸ਼' ਵਿਚ ਭਗਵਾਨ ਰਾਮ (ਰਾਘਵ) ਦਾ ਕਿਰਦਾਰ ਨਿਭਾਇਆ।
ਇਤਿਹਾਸਕ ਮਹੱਤਵ
ਜ਼ਿਕਰਯੋਗ ਹੈ ਕਿ 22 ਜਨਵਰੀ ਦੀ ਤਾਰੀਖ ਧਾਰਮਿਕ ਅਤੇ ਇਤਿਹਾਸਕ ਪੱਖੋਂ ਬਹੁਤ ਖਾਸ ਹੈ, ਕਿਉਂਕਿ ਸਾਲ 2024 ਵਿਚ ਇਸੇ ਦਿਨ ਅਯੁੱਧਿਆ ਦੇ ਰਾਮ ਮੰਦਰ ਵਿਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਈ ਸੀ। ਇਨ੍ਹਾਂ ਫਿਲਮਾਂ ਅਤੇ ਸੀਰੀਅਲਾਂ ਰਾਹੀਂ ਨਵੀਂ ਪੀੜ੍ਹੀ ਵੀ ਰਾਮਕਥਾ ਅਤੇ ਉਨ੍ਹਾਂ ਦੇ ਆਦਰਸ਼ਾਂ ਨਾਲ ਜੁੜਦੀ ਰਹੀ ਹੈ।
ਰਾਜਸ਼੍ਰੀ ਪਾਨ ਮਸਾਲਾ ਕੇਸ: ਸਲਮਾਨ ਖਾਨ ਦੀਆਂ ਵਧੀਆਂ ਮੁਸ਼ਕਿਲਾਂ; ਅਦਾਲਤ ’ਚ ਨਹੀਂ ਹੋਏ ਪੇਸ਼
NEXT STORY