ਜਲੰਧਰ- ਪਾਕਿਸਤਾਨ ਦੌਰੇ 'ਤੇ ਚੱਲ ਰਹੇ ਅਜ਼ੀਮ ਗਾਇਕ ਪੰਮੀ ਬਾਈ ਆਪਣੇ ਇਸ ਟੂਰ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਨ, ਜਿਸ ਦੇ ਮੱਦੇਨਜ਼ਰ ਹੀ ਉਨ੍ਹਾਂ ਬੀਤੀ ਸ਼ਾਮ ਲੀਜੈਂਡ ਗਜ਼ਲ ਗਾਇਕ ਗੁਲਾਮ ਅਲੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਸੰਗੀਤਕ ਯਾਦਾਂ ਨੂੰ ਤਾਜ਼ਾ ਕੀਤਾ।ਦੁਨੀਆ ਭਰ 'ਚ ਅਪਣੀ ਨਾਯਾਬ ਗਜ਼ਲ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਇਸ ਮਹਾਨ ਗਾਇਕ ਦੀ ਲਾਹੌਰ ਵਿਖੇ ਸਥਿਤ ਰਿਹਾਇਸ਼ਗਾਹ ਪੁੱਜੇ ਗਾਇਕ ਪੰਮੀ ਬਾਈ ਇਸ ਮੌਕੇ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆਏ। ਗਾਇਕ ਨੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ ਅਤੇ ਜਿਸ ਨੂੰ ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਅਜ਼ੀਮ ਗਾਇਕ ਪਾਸੋਂ ਮਿਲੇ ਅਥਾਹ ਪਿਆਰ-ਸਨੇਹ ਅਤੇ ਮਾਣ ਮਹਿਸੂਸ ਕਰਦਿਆਂ ਚੜ੍ਹਦੇ ਪੰਜਾਬ ਦੇ ਇਸ ਬਾਕਮਾਲ ਗਾਇਕ ਨੇ ਕਿਹਾ ਕਿ ਬਜ਼ੁਰਗਾਂ ਦੀ ਇਸ ਧਰਤੀ ਉਤੇ ਗੁਲਾਮ ਅਲੀ ਜੀ ਦਾ ਅਸ਼ੀਰਵਾਦ ਮਿਲ ਜਾਣਾ ਉਨ੍ਹਾਂ ਨੂੰ ਸੋਨੇ ਉਤੇ ਸੁਹਾਗੇ ਵਾਂਗ ਮਹਿਸੂਸ ਹੋ ਰਿਹਾ ਹੈ, ਜਿਸ ਦੌਰਾਨ ਦੀਆਂ ਯਾਦਾਂ ਨੂੰ ਸਾਰੀ ਉਮਰ ਸੰਭਾਲ ਕੇ ਰੱਖਾਂਗਾ, ਕਿਉਂਕਿ ਇਹ ਪਲ਼ ਮੇਰੇ ਜੀਵਨ ਦੇ ਬੇਹੱਦ ਅਨਮੋਲ ਪਲਾਂ ਵਿੱਚ ਸ਼ੁਮਾਰ ਹੋ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੱਪਲਾਂ ਤੇ ਬੈਗ ਪਾ ਕੇ ਸੜਕਾਂ 'ਤੇ ਘੁੰਮਦਾ ਮਸ਼ਹੂਰ ਗਾਇਕ, ਘੰਟਿਆਂ 'ਚ ਕਮਾਉਂਦੈ 1-2 ਕਰੋੜ!
NEXT STORY