ਮੁੰਬਈ (ਏਜੰਸੀ)- ਵੈੱਬਸੀਰੀਜ਼ ਪੰਚਾਇਤ ਸੀਜ਼ਨ 4 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਪ੍ਰਾਈਮ ਵੀਡੀਓ ਨੇ ਅੱਜ 'ਪੰਚਾਇਤ ਸੀਜ਼ਨ 4' ਦਾ ਜ਼ਬਰਦਸਤ ਅਤੇ ਮਜ਼ੇਦਾਰ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਇਹ ਸ਼ੋਅ 24 ਜੂਨ ਤੋਂ ਸਟ੍ਰੀਮ ਹੋਵੇਗਾ। 'ਪੰਚਾਇਤ ਸੀਜ਼ਨ 4' ਦਾ ਨਿਰਮਾਣ 'ਦਿ ਵਾਇਰਲ ਫੀਵਰ' ਦੁਆਰਾ ਕੀਤਾ ਗਿਆ ਹੈ। ਇਸ ਸੀਜ਼ਨ ਨੂੰ ਦੀਪਕ ਕੁਮਾਰ ਮਿਸ਼ਰਾ ਅਤੇ ਚੰਦਨ ਕੁਮਾਰ ਦੁਆਰਾ ਬਣਾਇਆ ਗਿਆ ਹੈ, ਸਕ੍ਰਿਪਟ ਚੰਦਨ ਕੁਮਾਰ ਦੁਆਰਾ ਲਿਖੀ ਗਈ ਹੈ, ਅਤੇ ਦੀਪਕ ਕੁਮਾਰ ਮਿਸ਼ਰਾ ਅਤੇ ਅਕਸ਼ਤ ਵਿਜੇਵਰਗੀਆ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। ਸ਼ੋਅ ਵਿੱਚ ਇੱਕ ਵਾਰ ਫਿਰ ਜਿਤੇਂਦਰ ਕੁਮਾਰ, ਨੀਨਾ ਗੁਪਤਾ, ਰਘੁਬੀਰ ਯਾਦਵ, ਫੈਜ਼ਲ ਮਲਿਕ, ਚੰਦਨ ਰਾਏ, ਸਾਨਵਿਕਾ, ਦੁਰਗੇਸ਼ ਕੁਮਾਰ, ਸੁਨੀਤਾ ਰਾਜਵਰ ਅਤੇ ਪੰਕਜ ਝਾਅ ਵਰਗੇ ਸ਼ਾਨਦਾਰ ਕਲਾਕਾਰ ਦਿਖਾਈ ਦੇਣਗੇ।
ਨੀਨਾ ਗੁਪਤਾ ਨੇ ਕਿਹਾ, ਮੰਜੂ ਦੇਵੀ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਬਹੁਤ ਸੰਤੁਸ਼ਟੀਜਨਕ ਰਿਹਾ ਹੈ, ਖਾਸ ਕਰਕੇ ਇਸ ਲਈ ਕਿਉਂਕਿ ਉਹ ਅੱਜ ਦੇ ਸਮੇਂ ਦੇ ਸਭ ਤੋਂ ਪਿਆਰੇ ਅਤੇ ਲੋਕਾਂ ਨਾਲ ਜੁੜਨ ਵਾਲੇ ਕਿਰਦਾਰਾਂ ਵਿੱਚੋਂ ਇੱਕ ਬਣ ਚੁੱਕੀ ਹੈ। ਪੰਚਾਇਤ ਹਰ ਨਵੇਂ ਚੈਪਟਰ ਵਿਚ ਸਿਰਫ ਪਿੰਡ ਦੀ ਜ਼ਿੰਦਗੀ ਨੂੰ ਹੀ ਨਹੀਂ, ਸਗੋਂ ਹਰ ਕਿਰਦਾਰ ਦੀ ਗ੍ਰੋਥ ਨੂੰ ਹੋਰ ਡੂੰਘਾਈ ਨਾਲ ਦਿਖਾਉਂਦੀ ਹੈ। ਸੀਜ਼ਨ 4 ਵਿੱਚ ਬਹੁਤ ਸਾਰੇ ਅਣਕਿਆਸੇ ਮੋੜ ਹਨ ਜੋ ਕਹਾਣੀ ਨੂੰ ਹੋਰ ਵੀ ਦਿਲਚਸਪ ਬਣਾਉਂਦੇ ਹਨ। ਟ੍ਰੇਲਰ ਸਿਰਫ਼ ਇੱਕ ਝਲਕ ਹੈ, ਅਸਲ ਮਜ਼ਾ ਹੁਣ ਸ਼ੁਰੂ ਹੋਵੇਗਾ ਉਹ ਵੀ ਮਜ਼ੇ, ਤਾਜ਼ਗੀ ਅਤੇ ਸਰਪ੍ਰਾਈਜ਼ ਨਾਲ ਭਰਪੂਰ!
ਜਤਿੰਦਰ ਕੁਮਾਰ ਨੇ ਕਿਹਾ, ਪੰਚਾਇਤ ਇੱਕ ਅਜਿਹੀ ਕਹਾਣੀ ਹੈ ਜੋ ਜੀਵਨ ਦੇ ਹਰ ਖੇਤਰ, ਹਰ ਉਮਰ ਅਤੇ ਹਰ ਕਿਸਮ ਦੇ ਦਰਸ਼ਕਾਂ ਨਾਲ ਜੁੜਦੀ ਹੈ। ਇਸਦੇ ਹਾਸੇ, ਸਾਦਗੀ ਅਤੇ ਧਰਤੀ ਨਾਲ ਜੁੜੇ ਕਿਰਦਾਰਾਂ ਨੇ ਇਸਨੂੰ ਇੱਕ ਸੱਭਿਆਚਾਰਕ ਵਰਤਾਰਾ ਬਣਾ ਦਿੱਤਾ ਹੈ ਅਤੇ ਅਸੀਂ ਇਸ ਸੀਰੀਜ਼ ਦਾ ਇੱਕ ਹੋਰ ਮਜ਼ੇਦਾਰ ਸੀਜ਼ਨ ਲਿਆ ਕੇ ਖੁਸ਼ ਹਾਂ। ਇਸ ਟੀਮ ਨਾਲ ਕੰਮ ਕਰਨਾ ਹਮੇਸ਼ਾ ਘਰ ਵਰਗਾ ਮਹਿਸੂਸ ਹੁੰਦਾ ਹੈ। ਟ੍ਰੇਲਰ ਵਿੱਚ ਜੋ ਮਸਤੀ ਝਲਕ ਰਹੀ ਹੈ, ਉਸ ਤੋਂ ਵੀ ਜ਼ਿਆਦਾ ਮਜ਼ਾ ਅੱਗੇ ਆਉਣ ਵਾਲਾ ਹੈ ਅਤੇ ਮੈਂ ਇਹ ਦੇਖਣ ਲਈ ਉਡੀਕ ਕਰ ਰਿਹਾ ਹਾਂ ਕਿ ਲੋਕ ਇਸਨੂੰ ਕਿਵੇਂ ਪਸੰਦ ਕਰਦੇ ਹਨ।
'ਹੁਣ ਚੁੱਪ ਨਹੀਂ ਰਹਾਂਗਾ', ਰਾਜੀਵ ਸੇਨ ਨੇ ਦਿੱਤੀ ਸਾਬਕਾ ਪਤਨੀ ਚਾਰੂ ਨੂੰ ਕਾਨੂੰਨੀ ਕਾਰਵਾਈ ਦੀ ਧਮਕੀ
NEXT STORY