ਮੁੰਬਈ (ਬਿਊਰੋ) - ਮਸ਼ਹੂਰ ਫ਼ਿਲਮ ਅਦਾਕਾਰ ਪਰੇਸ਼ ਰਾਵਲ ਨੂੰ ਨੈਸ਼ਨਲ ਸਕੂਲ ਆਫ ਡਰਾਮਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਉਨ੍ਹਾਂ ਨੂੰ 4 ਸਾਲਾਂ ਲਈ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪਰੇਸ਼ ਰਾਵਲ ਨੂੰ ਰਾਸ਼ਟਰਪਤੀ ਭਵਨ ਨੇ ਚੇਅਰਮੈਨ ਨਿਯੁਕਤ ਕੀਤਾ ਹੈ। ਐਨ. ਐਸ. ਜੀ. ਨੇ ਆਪਣੇ ਟਵਿੱਟਰ ਹੈਂਡਲ ਉੱਤੇ ਵੀ ਇਸ ਜਾਣਕਾਰੀ ਦਿੱਕੀ ਹੈ। ਐਨ. ਐਸ. ਡੀ. ਨੇ ਟਵੀਟ ਕੀਤਾ, ''ਸਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਰਾਸ਼ਟਰਪਤੀ ਨੇ ਮਸ਼ਹੂਰ ਅਦਾਕਾਰ ਅਤੇ ਪਦਮਸ਼੍ਰੀ ਪਰੇਸ਼ ਰਾਵਲ ਨੂੰ ਐਨ. ਐਸ. ਡੀ. ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਐਨ. ਐਸ. ਡੀ. ਪਰਿਵਾਰ ਉਸ ਦਾ ਸਵਾਗਤ ਕਰਦਾ ਹੈ। ਉਸ ਦੀ ਅਗਵਾਈ ਹੇਠ, ਐਨ. ਐਸ. ਡੀ. ਨਵੀਆਂ ਉਚਾਈਆਂ ਨੂੰ ਛੂੰਹੇਗਾ।''
ਦੱਸ ਦਈਏ ਕਿ 65 ਸਾਲਾ ਅਦਾਕਾਰ ਰਾਵਲ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਨ. ਐਸ. ਡੀ. ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਐਨ. ਐਸ. ਡੀ. ਦੇ ਚੇਅਰਮੈਨ ਦਾ ਇਹ ਅਹੁਦਾ 2017 ਤੋਂ ਖਾਲੀ ਸੀ। ਪਦਮਸ਼੍ਰੀ ਨਾਲ ਸਨਮਾਨਤ ਪਰੇਸ਼ ਰਾਵਲ ਨੇ ਰਾਸ਼ਟਰੀ ਫ਼ਿਲਮ ਐਵਾਰਡ ਨਾਲ ਕਈ ਹੋਰ ਪੁਰਸਕਾਰ ਜਿੱਤੇ ਹਨ ਅਤੇ ਕਈ ਹਿੱਟ ਫ਼ਿਲਮਾਂ ਵੀ ਦਿੱਤੀਆਂ ਹਨ।
ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹੈ ਬੀ ਮੋਹਿਤ ਦਾ ਨਵਾਂ ਗੀਤ 'ਠਾ ਕਰਕੇ' (ਵੀਡੀਓ)
NEXT STORY