ਨਵੀਂ ਦਿੱਲੀ - ਸੁਰੱਖਿਆ ਨਿਗਰਾਨੀ ਸੰਸਥਾ ਬੀ. ਸੀ. ਏ. ਐੱਸ. ਨੇ ਐਤਵਾਰ ਨੂੰ ਮੁੰਬਈ ਏਅਰਪੋਰਟ ਦੇ ‘ਟਰਮੈਕ’ ’ਤੇ ਯਾਤਰੀਆਂ ਵੱਲੋਂ ਖਾਣਾ ਖਾਣ ਦੀ ਘਟਨਾ ਨੂੰ ਲੈ ਕੇ ਇੰਡੀਗੋ ਅਤੇ ਏਅਰਪੋਰਟ ਆਪ੍ਰੇਟਰ ਐੱਮ. ਆਈ. ਏ. ਐੱਲ. ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਐਤਵਾਰ ਨੂੰ ਜਿਵੇਂ ਹੀ ਉਨ੍ਹਾਂ ਦੀ ਡਾਇਵਰਟ ਕੀਤੀ ਗੋਆ-ਦਿੱਲੀ ਫਲਾਈਟ ਕਾਫੀ ਦੇਰੀ ਤੋਂ ਬਾਅਦ ਮੁੰਬਈ ਏਅਰਪੋਰਟ ’ਤੇ ਉਤਰੀ ਤਾਂ ਕਈ ਯਾਤਰੀ ਇੰਡੀਗੋ ਜਹਾਜ਼ ਤੋਂ ਬਾਹਰ ਆ ਕੇ ਰਨਵੇਅ ’ਤੇ ਬੈਠ ਗਏ ਅਤੇ ਕੁਝ ਉਥੇ ਖਾਣਾ ਖਾਂਦੇ ਵੀ ਨਜ਼ਰ ਆਏ।
ਇਹ ਖ਼ਬਰ ਵੀ ਪੜ੍ਹੋ : ‘ਖਿਡਾਰੀ’ ਦੀ ਪ੍ਰਮੋਸ਼ਨ ਲਈ ਗੁਰਨਾਮ ਭੁੱਲਰ ਪਹੁੰਚੇ ‘ਜਗ ਬਾਣੀ’ ਦੇ ਦਫ਼ਤਰ
ਬਿਊਰੋ ਆਫ ਸਿਵਲ ਏਵੀਏਸ਼ਨ ਸਕਿਉਰਿਟੀ (ਬੀ. ਸੀ. ਏ. ਐੱਸ.) ਵੱਲੋਂ ਜਾਰੀ ਨੋਟਿਸ ਮੁਤਾਬਕ, ਇੰਡੀਗੋ ਅਤੇ ਐੱਮ. ਆਈ. ਏ. ਐੱਲ. ਦੋਵੇਂ ਸਥਿਤੀ ਦਾ ਅੰਦਾਜ਼ਾ ਲਗਾਉਣ ਅਤੇ ਹਵਾਈ ਅੱਡੇ ’ਤੇ ਯਾਤਰੀਆਂ ਲਈ ਢੁਕਵੀਂ ਸੁਵਿਧਾਵਾਂ ਪ੍ਰਦਾਨ ਕਰਨ ਲਈ ਸਰਗਰਮ ਨਹੀਂ ਹੋਏ।
ਇਹ ਖ਼ਬਰ ਵੀ ਪੜ੍ਹੋ : ਕੀ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਦਾ ਹੋ ਜਾਵੇਗਾ ਤਲਾਕ? ਸਮਰਥ ਨੇ ਦੱਸੀ ਰਿਸ਼ਤੇ ਦੀ ਸੱਚਾਈ
10 ਘੰਟੇ ਲੇਟ ਹੋਈ ਫਲਾਈਟ, ਦੋਸਤਾਂ ਨਾਲ ਜਾ ਰਹੇ ਅਭਿਨੇਤਾ ਰਣਵੀਰ ਵੀ ਇੰਡੀਗੋ ਤੋਂ ਨਾਰਾਜ਼
ਅਭਿਨੇਤਾ ਰਣਵੀਰ ਸ਼ੌਰੀ ਨੇ ਇਕ ਫਲਾਈਟ ਵਿਚ ਕਥਿਤ 10 ਘੰਟੇ ਦੀ ਦੇਰੀ ਲਈ ਏਅਰਲਾਈਨ ਦੀ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਸਟਾਫ ਨੇ ਖਰਾਬ ਮੌਸਮ ਕਾਰਨ ਦੇਰੀ ਬਾਰੇ ਉਸ ਨਾਲ ‘ਝੂਠ’ ਬੋਲਿਆ। ਸ਼ੌਰੀ ਨੇ ਦੋਸ਼ ਲਾਇਆ ਕਿ ਜਿਸ ਫਲਾਈਟ ਵਿਚ ਉਸ ਨੇ ਆਪਣੇ 7 ਦੋਸਤਾਂ ਨਾਲ ਸਫਰ ਕਰਨਾ ਸੀ, ਉਸ ਲਈ ਕੋਈ ਪਾਇਲਟ ਤਾਇਨਾਤ ਨਹੀਂ ਸੀ। ਬਾਅਦ ਵਿਚ ਇੰਡੀਗੋ ਦੇ ਬੁਲਾਰੇ ਨੇ ਕਿਹਾ ਕਿ ਇਕ ਟੀਮ ਉਨ੍ਹਾਂ ਦੀ ਮੁਸ਼ਕਲ ਨੂੰ ਦੂਰ ਕਰਨ ਲਈ ਕੰਮ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੀ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਦਾ ਹੋ ਜਾਵੇਗਾ ਤਲਾਕ? ਸਮਰਥ ਨੇ ਦੱਸੀ ਰਿਸ਼ਤੇ ਦੀ ਸੱਚਾਈ
NEXT STORY