ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਬਾਕਸ ਆਫਿਸ ’ਤੇ ਚੰਗੀ ਕਮਾਈ ਕਰ ਰਹੀ ਹੈ। ‘ਪਠਾਨ’ ਦੀ ਕਮਾਈ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਤਕ ‘ਪਠਾਨ’ ਨੇ ਭਾਰਤ ’ਚ 452.95 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੇ ਮੂਸੇ ਵਾਲਾ ਦੇ ਪਿਤਾ ਨਾਲ ਵੰਡਾਇਆ ਦੁੱਖ, ਦੇਖੋ ਤਸਵੀਰਾਂ
ਇਸ ’ਚ ਹਿੰਦੀ ਭਾਸ਼ਾ ਦੇ 436.75 ਕਰੋੜ ਤੇ ਤਾਮਿਲ ਤੇ ਤੇਲਗੂ ਭਾਸ਼ਾ ਦੇ 16.20 ਕਰੋੜ ਰੁਪਏ ਹਨ। ਦੂਜੇ ਸ਼ੁੱਕਰਵਾਰ ਫ਼ਿਲਮ ਨੇ 13.50 ਕਰੋੜ, ਸ਼ਨੀਵਾਰ ਨੂੰ 22.50 ਕਰੋੜ, ਐਤਵਾਰ ਨੂੰ 27.50 ਕਰੋੜ, ਸੋਮਵਾਰ ਨੂੰ 8.25 ਕਰੋੜ, ਮੰਗਲਵਾਰ ਨੂੰ 7.50 ਕਰੋੜ ਤੇ ਬੁੱਧਵਾਰ ਨੂੰ 6.50 ਕਰੋੜ ਰੁਪਏ ਦੀ ਕਮਾਈ ਕੀਤੀ।
ਦੱਸ ਦੇਈਏ ਕਿ ‘ਪਠਾਨ’ ਵਰਲਡਵਾਈਡ 865 ਕਰੋੜ ਰੁਪਏ ਕਮਾ ਚੁੱਕੀ ਹੈ। ਕੱਲ ਯਾਨੀ 10 ਫਰਵਰੀ ਤੋਂ ‘ਪਠਾਨ’ ਫ਼ਿਲਮ ਦਾ ਬਾਕਸ ਆਫਿਸ ’ਤੇ ਤੀਜਾ ਹਫ਼ਤਾ ਸ਼ੁਰੂ ਹੋ ਜਾਵੇਗਾ। ਇਸ ਹਫ਼ਤੇ ਵੀ ਕੋਈ ਵੱਡੀ ਫ਼ਿਲਮ ਰਿਲੀਜ਼ ਨਹੀਂ ਹੋਈ ਹੈ।
ਪਹਿਲਾਂ ‘ਸ਼ਹਿਜ਼ਾਦਾ’ ਫ਼ਿਲਮ 10 ਫਰਵਰੀ ਨੂੰ ਰਿਲੀਜ਼ ਹੋਣੀ ਸੀ ਪਰ ਉਸ ਦੀ ਰਿਲੀਜ਼ ਡੇਟ ਹੁਣ 17 ਫਰਵਰੀ ਕਰ ਦਿੱਤੀ ਗਈ ਹੈ। 17 ਫਰਵਰੀ ਨੂੰ ਦੋ ਵੱਡੀਆਂ ਫ਼ਿਲਮਾਂ ‘ਸ਼ਹਿਜ਼ਾਦਾ’ ਤੇ ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ‘ਐਂਟ ਮੈਨ ਐਂਡ ਦਿ ਵਾਸਪ ਕੁਆਟੰਮਮੇਨੀਆ’ ਰਿਲੀਜ਼ ਹੋ ਰਹੀਆਂ ਹਨ, ਜੋ ਸ਼ਾਇਦ ‘ਪਠਾਨ’ ਦੀ ਕਮਾਈ ’ਤੇ ਅਸਰ ਪਾਉਣਗੀਆਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ਾਰਟ ਡਰੈੱਸ 'ਚ ਅਦਾਕਾਰਾ ਮੌਨੀ ਰਾਏ ਨੇ ਦਿੱਤੇ ਪੋਜ਼, ਫਲਾਂਟ ਕੀਤਾ ਬੋਲਡ ਲੁੱਕ
NEXT STORY