ਲਾਸ ਏਂਜਲਸ- ਸਿੰਗਰ ਕੇਲੀ ਮਿਨੋਗ ਹੈਰਾਨ ਹੋ ਗਈ ਜਦੋਂ ਉਸ ਨੂੰ ਆਪਣੇ ਨਵੇਂ ਮਿਊਜ਼ਿਕ ਵੀਡੀਓ ਦੇ ਸੈੱਟ 'ਤੇ ਉਪਸ ਮੁਮੈਂਟ ਦਾ ਸਾਹਮਣਾ ਕਰਨਾ ਪਿਆ। ਉਹ 'ਅਬਸੋਲਊਟਲੀ ਐਨੀਥਿੰਗ ਐਂਡ ਐਨੀਥਿੰਗ ਐਟ ਆਲ' ਦੀ ਵੀਡੀਓ ਫਿਲਮਾ ਰਹੀ ਹੈ। ਸੂਤਰਾਂ ਮੁਤਾਬਕ ਡਾਂਸ ਕਰਦੇ ਹੋਏ ਕੇਲੀ ਦਾ ਟੌਪ ਫਿਸਲ ਗਿਆ ਅਤੇ ਇਹ ਘਟਨਾ ਉਸ ਵੀਡੀਓ 'ਚ ਕੈਦ ਹੋ ਗਈ ਜਿਸ ਨੂੰ ਕੇਲੀ ਨੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ।
ਕੇਲੀ ਨੇ ਚਿੱਟੇ ਰੰਗ ਦੀ ਲਾਂਗ ਸਕਰਟ ਦੇ ਨਾਲ ਕਾਲਾ-ਚਿੱਟਾ ਸਿਟ੍ਰਿਪਟ ਬਾਡੀਸੂਟ ਪਾਇਆ ਸੀ ਜਿਸ ਦੀ ਸਾਹਮਣੇ ਵਾਲੀ ਚੈਨ ਸਰਕ ਗਈ ਸੀ। ਜਦੋਂ ਤੱਕ ਕੇਲੀ ਨੂੰ ਇਸ ਗੱਲ ਦਾ ਪਤਾ ਲੱਗਿਆ ਚੈਨ ਕਾਫੀ ਹੇਠਾਂ ਆ ਗਈ ਸੀ ਅਤੇ ਉਸ ਨੇ ਹੜਬੜਾ ਕੇ ਚੈਨ ਬੰਦ ਕਰਨੀ ਪਈ। ਹਾਲਾਂਕਿ ਕੇਲੀ ਇਸ ਵਾਰਡਰੋਬ ਮਾਲਫੰਕਸ਼ਨ ਤੋਂ ਕਾਫੀ ਹੈਰਾਨ ਹੋਈ ਪਰ ਉਸ ਨੇ ਹੱਸਦੇ ਹੋਏ ਕੈਮਰਾ ਬੰਦ ਕਰਨ ਲਈ ਕਿਹਾ। ਉਸ ਨੇ ਇਹ ਵੀਡੀਓ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਅਤੇ ਲਿਖਿਆ ਹੈ ਅਬਸੋਲਊਟਲੀ ਐਨੀਥਿੰਗ ਦਾ ਵੀਡੀਓ ਫਿਲਮਾਉਣ ਦੌਰਾਨ ਹੋਇਆ ਇਹ ਹਾਦਸਾ।
Birthday Special : ਦੇਖੋ ਹੌਟ ਸੋਨਮ ਬਾਜਵਾ ਦੀਆਂ ਕੁਝ ਖਾਸ ਤਸਵੀਰਾਂ
NEXT STORY