ਜਲੰਧਰ— ਪੰਜਾਬੀ ਗਾਇਕ ਤੇ ਅਭਿਨੇਤਾ ਦਿਲਜੀਤ ਦੁਸਾਂਝ ਦਾ ਗੀਤ 'ਪਟਿਆਲਾ ਪੈੱਗ' ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਸਾਲ 2014 ਆਏ ਇਸ ਗੀਤ ਨੂੰ ਯੂਟਿਊਬ 'ਤੇ ਹੁਣ ਤਕ 2 ਕਰੋੜ 64 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਹੁਣ ਇਸੇ ਗੀਤ ਨੂੰ ਯੁਗਾਂਡਾ (ਅਫਰੀਕਾ) ਦੇ ਵਿਦਿਆਰਥੀਆਂ ਨੇ ਆਪਣੇ ਵੱਖਰੇ ਅੰਦਾਜ਼ 'ਚ ਗਾਇਆ ਹੈ।
ਇਹ ਵਿਦਿਆਰਥੀ ਜਲੰਧਰ ਦੇ ਸੀ. ਟੀ. ਇੰਸਟੀਚਿਊਟ 'ਚ ਪੜ੍ਹ ਰਹੇ ਹਨ। ਇਨ੍ਹਾਂ ਵਲੋਂ ਗਾਏ 'ਪਟਿਆਲਾ ਪੈੱਗ' ਨੂੰ ਦੇਖ ਤੁਸੀਂ ਯਕੀਨਣ ਤੌਰ 'ਤੇ ਤੁਸੀਂ ਖੁਸ਼ ਹੋ ਜਾਵੋਗੇ। ਯੁਗਾਂਡਾ ਦੇ ਵਿਦਿਆਰਥੀਆਂ ਵਲੋਂ ਇਹ ਗੀਤ ਬੇਹੱਦ ਹੀ ਸ਼ਾਨਦਾਰ ਢੰਗ ਨਾਲ ਨਿਭਾਇਆ ਗਿਆ ਹੈ। ਇਸ ਗੀਤ ਨੂੰ ਯੂਟਿਊਬ 'ਤੇ ਸਪੀਡ ਰਿਕਾਰਡਸ ਵਲੋਂ ਹੀ ਪਬਲਿਸ਼ ਕੀਤਾ ਗਿਆ ਹੈ, ਜਿਨ੍ਹਾਂ ਨੇ ਦਿਲਜੀਤ ਦੇ ਅਸਲੀ 'ਪਟਿਆਲਾ ਪੈੱਗ' ਨੂੰ ਪਬਲਿਸ਼ ਕੀਤਾ ਸੀ।
ਇਸ ਤਰ੍ਹਾਂ ਦਾ ਰਿਹਾ 'ਦਿ ਕਪਿਲ ਸ਼ਰਮਾ ਸ਼ੋਅ' ਦਾ ਪਹਿਲਾਂ ਐਪੀਸੋਡ
NEXT STORY