ਮੁੰਬਈ : 'ਬਿੱਗ ਬੌਸ 13' ’ਚ ਨਜ਼ਰ ਆਉਣ ਵਾਲੀ ਪਵਿੱਤਰਾ ਪੂਨੀਆ ਨੇ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਧਾਰਥ ਸ਼ੁਕਲਾ ਦੇ ਨਾਲ ਉਨ੍ਹਾਂ ਦੀ ਦੋਸਤੀ ਟੌਮ ਐਂਡ ਜੈਰੀ ਜਿਹੀ ਸੀ। ਪਵਿੱਤਰਾ ਪੂਨੀਆ ਦੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਉਹ ਬਹੁਤ ਦੁਖੀ ਹੈ ਅਤੇ ਉਨ੍ਹਾਂ ਨੂੰ ਅਜੇ ਵੀ ਇਸ ਗੱਲ ’ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਸਿਧਾਰਥ ਸਾਡੇ ਵਿਚਕਾਰ ਨਹੀਂ ਹੈ।
ਪਵਿੱਤਰਾ ਪੂਨੀਆ ਨੇ ਇਹ ਵੀ ਕਿਹਾ ਕਿ ਉਹ ਸਿਧਾਰਥ ਸ਼ੁਕਲਾ ਦੀਆਂ ਉਪਲਬੱਧੀਆਂ ਤੋਂ ਪ੍ਰਭਾਵਿਤ ਹੈ। ਉਹ ਜਾਣਦੀ ਹੈ ਕਿ ਸਿਧਾਰਥ ਸ਼ੁਕਲਾ ਬਹੁਤ ਹੀ ਚੰਗੇ ਵਿਅਕਤੀ ਸਨ ਅਤੇ ਫਿਲਮ ਇੰਡਸਟਰੀ ’ਚ ਵੱਡਾ ਨਾਂ ਬਣਾਉਣਾ ਚਾਹੁੰਦੇ ਸਨ।
ਪਵਿੱਤਰਾ ਪੂਨੀਆ ਨੇ ਇਹ ਵੀ ਕਿਹਾ ਕਿ ਸਿਧਾਰਥ ਨੂੰ ਸੁਪਰ ਬਾਈਕ ਅਤੇ ਕਾਰ ਦਾ ਬਹੁਤ ਸ਼ੌਕ ਸੀ। ਉਹ ਸੈੱਟ ’ਤੇ ਅਕਸਰ ਆਪਣੀ ਸੁਪਰ ਬਾਈਕ ਦੇ ਨਾਲ ਆਉਂਦੇ ਅਤੇ ਸ਼ੋਅ ਆਫ ਕਰਦੇ। ਅਗਲੇ 2 ਸਾਲਾਂ ’ਚ ਉਹ ਆਪਣੇ ਕਰੀਅਰ ਦੇ ਸਭ ਤੋਂ ਉੱਚੇ ਪੱਧਰ ’ਤੇ ਹੁੰਦੇ ਪਰ ਹੁਣ ਉਨ੍ਹਾਂ ਨੂੰ ਯਾਦ ਕਰਦੀ ਹਾਂ। ਪਵਿੱਤਰਾ ਪੂਨੀਆ ਨੇ ਇਹ ਵੀ ਕਿਹਾ ਕਿ ਉਹ ਸਿਧਾਰਥ ਸ਼ੁਕਲਾ ਦੇ ਪਰਿਵਾਰ ਅਤੇ ਸ਼ਹਿਨਾਜ਼ ਗਿੱਲ ਦੇ ਲਈ ਬਹੁਤ ਦੁਖੀ ਹੈ।
ਸ਼ਹਿਨਾਜ਼ ਗਿੱਲ ਦੇ ਬਾਰੇ 'ਚ ਦੱਸਦੇ ਹੋਏ ਪਵਿੱਤਰਾ ਪੂਨੀਆ ਨੇ ਕਿਹਾ, ‘ਅੱਜ ਜਦੋਂ ਮੈਂ ਸ਼ਹਿਨਾਜ਼ ਨੂੰ ਦੇਖਦੀ ਹਾਂ ਤਾਂ ਰੂਹ ਕੰਬ ਜਾਂਦੀ ਹੈ। ਲੋਕਾਂ ਦੇ ਸੁਫ਼ਨੇ ਹੁੰਦੇ ਹਨ ਕਿ ਉਨ੍ਹਾਂ ਦੇ ਰਿਸ਼ਤੇ ਸ਼ਹਿਨਾਜ਼ ਅਤੇ ਸਿਧਾਰਥ ਜਿਹੇ ਹੋਣ। ਮੈਂ ਇਹ ਨਹੀਂ ਕਹਾਂਗੀ ਕਿ ਉਨ੍ਹਾਂ ਦੀ ਦੋਸਤੀ ਸੀ ਜਾਂ ਦੋਵੇਂ ਬੁਆਏਫ੍ਰੈਂਡ ਜਾਂ ਗਰਲਫ੍ਰੈਂਡ ਹੈ। ਇਹ ਰਿਸ਼ਤਾ ਪਤੀ ਅਤੇ ਪਤਨੀ ਨਾਲੋਂ ਘੱਟ ਨਹੀਂ ਹੈ। ਸੋਨੀ ਮਹਿਵਾਲ, ਰੋਮੀਓ ਜੂਲੀਅਟ ਤੋਂ ਬਾਅਦ ਹੁਣ ਲੋਕ ਸਿਧਾਰਥ ਅਤੇ ਸ਼ਹਿਨਾਜ਼ ਨੂੰ ਯਾਦ ਰੱਖਣਗੇ। ਦੋਵਾਂ ਦੇ ਫੈਨਜ਼ ਕਾਫੀ ਦੀਵਾਨੇ ਸਨ। ਮੈਂ ਵੀ ਸਿਡਨਾਜ਼ ਦੀ ਜੋੜੀ ਦੀ ਦੀਵਾਨੀ ਸੀ। ਹੁਣ ਮੈਂ ਇਹ ਚਾਹੁੰਦੀ ਹਾਂ ਕਿ ਸ਼ਹਿਨਾਜ਼ ਮਜ਼ਬੂਤ ਬਣੇ।
ਹਰਭਜਨ ਮਾਨ ਦੇ ਪੁੱਤਰ ਅਵਕਾਸ਼ ਨੇ ਜਨਮ ਦਿਨ 'ਤੇ ਦੁਆਵਾਂ ਦੇਣ ਵਾਲੇ ਪ੍ਰਸ਼ੰਸਕਾਂ ਕੀਤਾ ਧੰਨਵਾਦ
NEXT STORY