ਮੁੰਬਈ- ਬਿੱਗ ਬੌਸ 2 ਦੀ ਸਾਬਕਾ ਪ੍ਰਤੀਯੋਗੀ ਅਤੇ ਟੀ.ਵੀ. ਅਦਾਕਾਰਾ ਪਾਇਲ ਰੋਹਤਗੀ ਹਮੇਸ਼ਾ ਆਪਣੇ ਰਿਸ਼ਤਿਆਂ ਅਤੇ ਵਿਵਾਦਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਸਾਲ 2022 'ਚ ਪਹਿਲਵਾਨ ਸੰਗਰਾਮ ਸਿੰਘ ਨਾਲ ਵਿਆਹ ਤੋਂ ਬਾਅਦ ਉਸ ਦੀ ਜ਼ਿੰਦਗੀ ਵਿਵਾਦਾਂ 'ਚ ਘਿਰ ਗਈ, ਜਿਸ ਦੀਆਂ ਵੀਡੀਓਜ਼ ਉਹ ਅਕਸਰ ਆਪਣੇ ਯੂਟਿਊਬ ਚੈਨਲ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਪਰ ਸੰਗਰਾਮ ਨਾਲ ਵਿਆਹ ਕਰਨ ਤੋਂ ਪਹਿਲਾਂ ਪਾਇਲ ਰਾਹੁਲ ਮਹਾਜਨ ਨਾਲ ਰਿਲੇਸ਼ਨਸ਼ਿਪ 'ਚ ਸੀ। ਉਨ੍ਹਾਂ ਨੇ ਰਾਹੁਲ 'ਤੇ ਹਿੰਸਾ ਦਾ ਦੋਸ਼ ਵੀ ਲਗਾਇਆ ਸੀ।
ਇਹ ਵੀ ਪੜ੍ਹੋ- ਵੀਡੀਓ 'ਚ ਸੁਣੋ ਦਿਲਜੀਤ- PM ਮੋਦੀ ਵਿਚਾਲੇ ਕੀ-ਕੀ ਹੋਈਆਂ ਗੱਲਾਂ
ਪਾਇਲ ਨੇ ਰਾਹੁਲ 'ਤੇ ਸਰੀਰਕ ਹਿੰਸਾ ਦਾ ਲਗਾਇਆ ਦੋਸ਼
ਪਾਇਲ ਅਤੇ ਰਾਹੁਲ ਦੇ ਰਿਸ਼ਤੇ ਦੀ ਸ਼ੁਰੂਆਤ ਰਿਐਲਿਟੀ ਸ਼ੋਅ ਬਿੱਗ ਬੌਸ 2 ਤੋਂ ਹੋਈ ਸੀ ਪਰ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਦਿਨ ਨਹੀਂ ਚੱਲ ਸਕਿਆ।ਰਾਹੁਲ ਨਾਲ ਰਿਲੇਸ਼ਨਸ਼ਿਪ 'ਚ ਰਹਿੰਦੇ ਹੋਏ ਪਾਇਲ ਨੇ ਉਸ 'ਤੇ ਗੰਭੀਰ ਦੋਸ਼ ਲਗਾਏ ਸਨ। ਇਕ ਰਿਪੋਰਟ ਦੇ ਅਨੁਸਾਰ, ਪਾਇਲ ਨੇ ਇੱਕ ਇੰਟਰਵਿਊ ਵਿੱਚ ਕਿਹਾ, “ਉਸ ਨੇ ਮੈਨੂੰ ਦੋ ਵਾਰ ਮਾਰਿਆ। ਇੱਕ ਵਾਰ, ਉਸਨੇ ਦਰਵਾਜ਼ੇ 'ਤੇ ਮੇਰਾ ਸਿਰ ਮਾਰਿਆ। ਜਦੋਂ ਰਾਹੁਲ ਗੁੱਸੇ ਵਿੱਚ ਹੁੰਦਾ ਹੈ, ਤਾਂ ਉਹ ਪੂਰੀ ਤਰ੍ਹਾਂ ਆਪਣਾ ਆਪਾ ਗੁਆ ਲੈਂਦਾ ਹੈ।
ਪਾਇਲ ਦਾ ਵਿਆਹ ਸੰਗਰਾਮ ਸਿੰਘ ਨਾਲ ਹੋਇਆ
ਸੰਗਰਾਮ ਸਿੰਘ ਨਾਲ ਪਾਇਲ ਦੇ ਵਿਆਹ ਦੀ ਕਾਫੀ ਚਰਚਾ ਹੋਈ ਸੀ। ਪਾਇਲ ਨੇ ਆਪਣੇ ਯੂਟਿਊਬ ਚੈਨਲ 'ਤੇ ਆਪਣੀ ਜ਼ਿੰਦਗੀ ਵਿਚ ਝਗੜਿਆਂ ਅਤੇ ਝੜਪਾਂ ਦੇ ਕਈ ਵੀਡੀਓ ਸ਼ੇਅਰ ਕੀਤੇ ਹਨ। ਕੁਝ ਲੋਕਾਂ ਨੇ ਇਸ ਨੂੰ ਮਸ਼ਹੂਰ ਬਣਨ ਦਾ ਇੱਕ ਤਰੀਕਾ ਕਿਹਾ ਜਦੋਂ ਕਿ ਦੂਜਿਆਂ ਨੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਨ ਅਤੇ ਘਰੇਲੂ ਸ਼ੋਸ਼ਣ ਬਾਰੇ ਜਾਗਰੂਕਤਾ ਫੈਲਾਉਣ ਲਈ ਉਸਦੀ ਪ੍ਰਸ਼ੰਸਾ ਕੀਤੀ।
ਇਹ ਵੀ ਪੜ੍ਹੋ-ਕੀ ਅਰਬਾਜ਼ ਖਾਨ ਬਣਨ ਵਾਲੇ ਹਨ ਪਿਤਾ! ਜਾਣੋ ਵਾਇਰਲ ਤਸਵੀਰ ਦਾ ਸੱਚ
ਡਿੰਪੀ ਗਾਂਗੁਲੀ ਨੇ ਰਾਹੁਲ 'ਤੇ ਲਾਏ ਦੋਸ਼
ਤੁਹਾਨੂੰ ਦੱਸ ਦੇਈਏ ਕਿ ਰਾਹੁਲ ਦਾ ਲੰਬੇ ਸਮੇਂ ਤੋਂ ਵਿਵਾਦਾਂ ਨਾਲ ਸਬੰਧ ਰਿਹਾ ਹੈ। ਉਨ੍ਹਾਂ ਦੀ ਸਾਬਕਾ ਪਤਨੀ ਡਿੰਪੀ ਗਾਂਗੁਲੀ ਨੇ ਵੀ ਉਨ੍ਹਾਂ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਡਿੰਪੀ ਦਾ ਸਮਰਥਨ ਕਰਦੇ ਹੋਏ, ਪਾਇਲ ਨੇ ਕਿਹਾ, “ਪਹਿਲਾਂ ਡਿੰਪੀ ਨੇ ਇਸ ਤੋਂ ਇਨਕਾਰ ਕੀਤਾ ਪਰ ਬਾਅਦ ਵਿੱਚ ਰਾਹੁਲ ਵੱਲੋਂ ਉਸ ਨੂੰ ਕੁੱਟਣ ਦੀਆਂ ਖਬਰਾਂ ਸਾਹਮਣੇ ਆਈਆਂ। ਇਹ ਸਭ ਉਨ੍ਹਾਂ ਦੇ ਰਿਸ਼ਤੇ ਦੀ ਸੱਚਾਈ ਦੱਸਦਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦਿਲਜੀਤ ਦੇ ਸ਼ੋਅ 'ਚ ਚਾਰੇ ਪਾਸੇ ਖਿੱਲਰੀਆਂ ਸ਼ਰਾਬ ਦੀਆਂ ਬੋਤਲਾਂ
NEXT STORY