ਮੁੰਬਈ (ਬਿਊਰੋ)- ਸੋਸ਼ਲ ਮੀਡੀਆ ’ਤੇ ਆਨੰਦ ਐੱਲ. ਰਾਏ, ਤਾਪਸੀ ਪੰਨੂ ਤੇ ਕਨਿਕਾ ਢਿੱਲੋਂ ਦੇ ਮਜ਼ੇਦਾਰ ਮਜ਼ਾਕ ਤੋਂ ਬਾਅਦ ਪ੍ਰਸ਼ੰਸਕ ਉਸੇ ਸਮੇਂ ਉਤਸ਼ਾਹਿਤ ਸਨ ਕਿ ਅੱਗੇ ਕੀ ਹੁੰਦਾ ਹੈ।
ਉਤਸ਼ਾਹ ਨੂੰ ਹੋਰ ਵਧਾਉਂਦਿਆਂ ਨਿਰਮਾਤਾਵਾਂ ਨੇ ਸੀਕਵਲ ਦਾ ਪਹਿਲਾ ਅਧਿਕਾਰਤ ਪੋਸਟਰ ਜਾਰੀ ਕੀਤਾ ਹੈ ਤੇ ਲੋਕ ਇਸ ਤੋਂ ਅੱਖਾਂ ਨਹੀਂ ਹਟਾ ਸਕਦੇ ਹਨ। ਇਸ ਪੋਸਟਰ ’ਚ ਤਾਪਸੀ ਦੇ ਸਨਸਨੀਖੇਜ਼ ਲੁੱਕ ਨੇ ਪ੍ਰਸ਼ੰਸਕਾਂ ’ਚ ਉਤਸ਼ਾਹ ਵਧਾ ਦਿੱਤਾ ਹੈ, ਜਿਸ ਤੋਂ ਉਹ ਅੰਦਾਜ਼ਾ ਲਗਾ ਰਹੇ ਹਨ ਕਿ ਕਹਾਣੀ ਕੀ ਹੋਣ ਵਾਲੀ ਹੈ?
ਇਹ ਖ਼ਬਰ ਵੀ ਪੜ੍ਹੋ : 'RRR' ਨੇ ਰਚਿਆ ਇਤਿਹਾਸ, ਗੋਲਡਨ ਗਲੋਬ 'ਚ 'ਨਾਟੂ ਨਾਟੂ' ਨੂੰ ਮਿਲਿਆ ਬੈਸਟ ਗਾਣੇ ਦਾ ਖਿਤਾਬ
ਪਿਆਰ ਦੀ ਨਿਸ਼ਾਨੀ ਤਾਜ ਮਹਿਲ ਬੈਕਗਰਾਊਂਡ ’ਚ ਹੈ ਤੇ ਤਾਪਸੀ ਬਹੁਤ ਹੀ ਖ਼ੂਬਸੂਰਤ ਲੱਗ ਰਹੀ ਹੈ। ਕਲਰ ਯੈਲੋ ਪ੍ਰੋਡਕਸ਼ਨ ‘ਮਨਮਰਜ਼ੀਆਂ’ ਤੇ ‘ਹਸੀਨ ਦਿਲਰੁਬਾ’ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਤਾਪਸੀ ਪੰਨੂ, ਸਹਿ-ਨਿਰਮਾਤਾ ਤੇ ਲੇਖਕ ਕਨਿਕਾ ਢਿੱਲੋਂ ਵਿਚਕਾਰ ਤੀਜਾ ਸਹਿਯੋਗ ਹੈ।
ਇਹ ਰਚਨਾਤਮਕ ਤਿਕੜੀ ਯਕੀਨੀ ਤੌਰ ’ਤੇ ਅਜਿਹੀਆਂ ਕਹਾਣੀਆਂ ਪ੍ਰਦਾਨ ਕਰਨ ਲਈ ਇਥੇ ਹੈ, ਜੋ ਦਰਸ਼ਕਾਂ ਨੂੰ ਅਖੀਰ ਤੱਕ ਜੋੜੀ ਰੱਖਦੀਆਂ ਹਨ ਤੇ ਹੁਣ ਇਹ ਤਿਕੜੀ ਨਿਰਮਾਤਾ ਭੂਸ਼ਣ ਕੁਮਾਰ ਨਾਲ ਜੁੜ ਗਈ ਹੈ। ਸੀਕਵਲ ਲਈ ਫ਼ਿਲਮ ’ਚ ਤਾਪਸੀ ਪੰਨੂ, ਵਿਕਰਾਂਤ ਮੈਸੀ ਤੇ ਸੰਨੀ ਕੌਸ਼ਲ ਮੁੱਖ ਭੂਮਿਕਾਵਾਂ ’ਚ ਹਨ।
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੇਸ਼ ’ਤੇ ਚੜ੍ਹਿਆ ‘ਅਖੰਡਾ’ ਦਾ ਬੁਖ਼ਾਰ, ਦੇਖੋ ਟਰੇਲਰ
NEXT STORY